ਰੋਜ਼ਾਨਾ ਸ਼ਰਾਬ ਪੀਣ ਨਾਲ ਘੱਟ ਹੋ ਸਕਦੀ ਹੈ ਤੁਹਾਡੀ ਉਮਰ: ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਸ ਨਾਲ ਹਾਲ ਹੀ ਵਿਚ ਬ੍ਰਿਟੇਨ ਦੇ ਘੱਟ ਸ਼ਰਾਬ ਪੀਣ ਸਬੰਧੀ ਦਿਸ਼ਾ-ਨਿਰਦੇਸ਼ ਨੂੰ ਬਲ ਮਿਲਿਆ ਹੈ।

Whisky

ਹਫ਼ਤੇ ਵਿਚ ਪੰਜ ਗਲਾਸ ਤੋਂ ਜ਼ਿਆਦਾ ਵਾਇਨ ਜਾਂ ਬੀਅਰ ਪੀਣ ਨਾਲ ਤੁਹਾਡੀ ਉਮਰ ਘੱਟ ਹੋ ਸਕਦੀ ਹੈ। ਇਹ ਜਾਣਕਾਰੀ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਖੋਜਕਾਰਾਂ ਦੇ ਮੁਤਾਬਕ ਜ਼ਿਆਦਾ ਸ਼ਰਾਬ ਪੀਣ ਨਾਲ ਦਿਮਾਗ਼ੀ ਅਟੈਕ, ਘਾਤਕ ਐਨੀਊਰਿਜਮ, ਦਿਲ ਦਾ ਦੌਰਾ ਤੇ ਮੌਤ ਹੋਣ ਦਾ ਖ਼ਤਰਾ ਜਿਆਦਾ ਰਹਿੰਦਾ ਹੈ। ਸਾਹਮਣੇ ਆਏ ਤੱਥਾਂ ਤੋਂ ਉਨ੍ਹਾਂ ਧਾਰਨਾਵਾਂ ਨੂੰ ਚੁਣੌਤੀ ਮਿਲਦੀ ਹੈ ਜਿਸ ਵਿਚ ਮੰਨਿਆ ਜਾਂਦਾ ਰਿਹਾ ਹੈ ਕਿ ਘੱਟ ਮਾਤਰਾ ਵਿਚ ਸ਼ਰਾਬ ਪੀਣਾ ਸਿਹਤ ਲਈ ਲਾਭਦਾਇਕ ਰਹਿੰਦਾ ਹੈ। ਇਸ ਨਾਲ ਹਾਲ ਹੀ ਵਿਚ ਬ੍ਰਿਟੇਨ ਦੇ ਘੱਟ ਸ਼ਰਾਬ ਪੀਣ ਸਬੰਧੀ ਦਿਸ਼ਾ-ਨਿਰਦੇਸ਼ ਨੂੰ ਬਲ ਮਿਲਿਆ ਹੈ।ਬ੍ਰਿਟੇਨ ਸਥਿਤ ਕੈਂਬਰਿਜ਼ ਯੂਨੀਵਰਸਟੀ ਦੇ ਐਂਗੇਲਾ ਵੁਡ ਨੇ ਦਸਿਆ ਕਿ ਇਸ ਜਾਂਚ ਦਾ ਮਹੱਤਵਪੂਰਣ ਸੰਦੇਸ਼ ਹੈ

ਕਿ ਜੇਕਰ ਤੁਸੀ ਪਹਿਲਾਂ ਤੋਂ ਸ਼ਰਾਬ ਪੀ ਰਹੇ ਹੋ ਤਾਂ ਘੱਟ ਸ਼ਰਾਬ ਪੀਣ ਨਾਲ ਤੁਹਾਨੂੰ ਜਿਆਦਾ ਦਿਨਾਂ ਤਕ ਜਿਉਣ ਵਿਚ ਮਦਦ ਮਿਲੇਗੀ ਅਤੇ ਖ਼ੂਨ ਸਬੰਧੀ ਕਈ ਹਾਲਾਤਾਂ ਵਿਚ ਤੁਹਾਨੂੰ ਘੱਟ ਖ਼ਤਰਾ ਦਾ ਸਾਹਮਣਾ ਕਰਨਾ ਪਵੇਗਾ। ਅਧਿਐਨ 'ਚ ਪੂਰੀ ਦੁਨੀਆਂ 'ਚ 19 ਦੇਸ਼ਾਂ ਦੇ ਇਸ ਸਮੇਂ ਸ਼ਰਾਬ ਪੀਣ ਵਾਲੇ ਕਰੀਬ 6,00,000 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਉਨ੍ਹਾਂ ਦੀ ਸਿਹਤ ਅਤੇ ਸ਼ਰਾਬ ਪੀਣ ਦੀਆਂ ਆਦਤਾਂ ਦੀ ਸਮੀਖਿਆ ਕੀਤੀ ਗਈ।
ਅਧਿਐਨ 'ਚ ਸ਼ਾਮਲ ਹੋਣ ਵਾਲੇ ਲੋਕਾਂ ਤੋਂ ਉਮਰ, ਸਿਗਰੇਟ ਪੀਣਾ, ਡਾਇਬੀਟੀਜ਼ ਦਾ ਇਤਹਾਸ, ਸਿਖਿਆ ਦਾ ਪੱਧਰ ਅਤੇ ਕਾਰੋਬਾਰ ਸਬੰਧੀ ਸਵਾਲ ਕੀਤੇ ਗਏ ਸੀ। (ਏਜੰਸੀ)