ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੈ ਜਲ ਜੀਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜਲ ਜੀਰੇ 'ਚ ਕਾਲ਼ਾ ਲੂਣ, ਜੀਰਾ, ਅਦਰਕ, ਨੀਂਬੂ, ਪੁਦੀਨਾ, ਅਦਰਕ, ਅੰਬਚੂਰ ਪਾਊਡਰ ਮਿਲਾਇਆ ਜਾਂਦਾ ਹੈ ਜਿਸ ਕਾਰਨ ਇਸ ਦੇ ਬਹੁਤ ਸਾਰੇ ਸਿਹਤ ਨਾਲ ਜੁੜੇ ਫ਼ਾਇਦੇ ਵੀ ਹੁੰਦੇ...

Jal Jeera

ਜਲ ਜੀਰੇ 'ਚ ਕਾਲ਼ਾ ਲੂਣ, ਜੀਰਾ, ਅਦਰਕ, ਨੀਂਬੂ, ਪੁਦੀਨਾ, ਅਦਰਕ, ਅੰਬਚੂਰ ਪਾਊਡਰ ਮਿਲਾਇਆ ਜਾਂਦਾ ਹੈ ਜਿਸ ਕਾਰਨ ਇਸ ਦੇ ਬਹੁਤ ਸਾਰੇ ਸਿਹਤ ਨਾਲ ਜੁੜੇ ਫ਼ਾਇਦੇ ਵੀ ਹੁੰਦੇ ਹਨ। ਗਰਮੀਆਂ 'ਚ ਜਦੋਂ ਤਾਪਮਾਨ ਬਹੁਤ ਵੱਧ ਜਾਂਦਾ ਹੈ ਤਾਂ ਜਲ ਜੀਰਾ ਜ਼ਰੂਰ ਪੀਣਾ ਚਾਹੀਦਾ ਕਿਉਂਕਿ ਇਹ ਸਰੀਰ ਦੀ ਗਰਮੀ ਨੂੰ ਘੱਟ ਕਰਦਾ ਹੈ ਅਤੇ ਪਾਚਣ ਤੰਤਰ ਨੂੰ ਵਧੀਆ ਰੱਖਦਾ ਹੈ।

ਗਰਮੀਆਂ ਦੇ ਮੌਸਮ 'ਚ ਅਕਸਰ ਸਰੀਰ 'ਚ ਪਾਣੀ ਦੀ ਬਹੁਤ ਕਮੀ ਹੈ ਜਿਸ ਨਾਲ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬੱਚ ਜਾਓਗੇ। ਜੇਕਰ ਤੁਹਾਨੂੰ ਐਸਿਡਿਟੀ ਦੀ ਗੰਭੀਰ ਸਮੱਸਿਆ ਹੈ ਤਾਂ ਜਲਜੀਰੇ ਨੂੰ ਹੌਲੀ - ਹੌਲੀ ਪੀਓ, ਜਦੋਂ ਤਕ ਕਿ ਐਸਿਡਿਟੀ ਘੱਟ ਨਾ ਹੋ ਜਾਵੇ। ਗਰਮੀ ਦੇ ਮੌਸਮ 'ਚ ਪਾਣੀ ਦੀ ਗੰਭੀਰ ਸਮੱਸ‍ਿਆ ਨੂੰ ਦੂਰ ਕਰਨ ਲਈ ਜਲਜੀਰੇ ਦਾ ਸੇਵਨ ਸੱਭ ਤੋਂ ਸ਼ਾਨਦਾਰ ਉਪਾਅ ਹੈ। ਨਾਲ ਹੀ ਇਸ ਦਾ ਸੇਵਨ ਸਰੀਰ ਵਿਚ ਹੋਰ ਵੀ ਕਈ ਤਰ੍ਹਾਂ ਦੇ ਫ਼ਾਇਦੇ ਕਰਦਾ ਹੈ। ਅੰਤਾਂ ਨੂੰ ਦਰੁਸ‍ਤ ਕਰਨ ਲਈ ਜਲ ਜੀਰਾ ਬਹੁਤ ਫ਼ਾਇਦਮੰਦ ਹੈ। ਇਸ ਨੂੰ ਪੀਣ ਨਾਲ ਡੀਹਾਈਡ੍ਰੇਸ਼ਨ ਦੀ ਗੰਭੀਰ ਸਮੱਸਿਆ ਦੂਰ ਹੁੰਦੀ ਹੈ।

ਇਸ 'ਚ ਆਇਰਨ ਤਤ‍ ਦੀ ਭਪੂਰ ਮਾਤਰਾ ਹੁੰਦੀਆਂ ਹੈ ਇਸ ਕਾਰਨ ਐਨੀਮਿਆ 'ਚ ਵੀ ਇਹ ਕਾਫ਼ੀ ਫ਼ਾਇਦੇਮੰਦ ਹੈ। ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਹੁੰਦੀ ਹੈ ਤਾਂ ਜਲ ਜੀਰੇ ਦਾ ਸੇਵਨ ਜ਼ਰੂਰ ਕਰੋ। ਭਾਰ ਦੀ ਸਮੱਸ‍ਿਆ ਤੋਂ ਪਰੇਸ਼ਾਨ ਲੋਕਾਂ ਨੂੰ ਜਲ ਜੀਰੇ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਹਾਡੇ ਸਰੀਰ 'ਚ ਖ਼ੂਨ ਦੀ ਕਮੀ ਹੈ ਤਾਂ ਜਲ ਜੀਰਾ ਪੀਣਾ ਤੁਹਾਡੇ ਲਈ ਲਾਭਦਾਇਕ ਹੈ। ਜਲਜੀਰਾ ਦੇ ਨੇਮੀ ਸੇਵਨ ਮੋਟਾਪੇ ਨੂੰ ਦੂਰ ਕਰਦਾ ਹੈ। ਦਰਅਸਲ ਇਸ 'ਚ ਕਿਸੇ ਵੀ ਤਰ੍ਹਾਂ ਦੀ ਕੈਲੋਰੀ ਨਹੀਂ ਹੁੰਦੀ। ਜਲ ਜੀਰੇ ਦੇ ਸੇਵਨ ਨਾਲ ਸਰੀਰ ਦੇ ਟਾਕਸਿਕ ਵੀ ਬਾਹਰ ਨਿਕਲਦੇ ਹਨ।