ਵਾਇਰਲ ਇੰਫੈਕਸ਼ਨ ਜਾਂ ਬੁਖ਼ਾਰ 'ਚ ਪੀਓ ਮੁਸੱਮੀ ਦਾ ਜੂਸ, ਇਮਿਊਨਿਟੀ ਹੋਵੇਗੀ ਮਜ਼ਬੂਤ
ਜੂਸ ਵਿਚ ਐਂਟੀਡਾਇਬੀਟਿਕ, ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਵਾਇਰਲ ਇੰਫੈਕਸ਼ਨ ਨੂੰ ਰੋਕ ਕੇ ਸਰੀਰ ਨੂੰ ਮਜ਼ਬੂਤ ਬਣਾਉਣ 'ਚ ਸਹਾਈ ਹੁੰਦੇ ਹਨ।
ਚੰਡੀਗੜ੍ਹ - ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ ਤੇ ਠੰਢ ਆਉਣੀ ਸ਼ੁਰੂ ਹੋ ਗਈ ਹੈ ਤੇ ਬਦਲਦੇ ਮੌਸਮ ਦਾ ਸਭ ਤੋਂ ਪਹਿਲਾਂ ਸਿਹਤ 'ਤੇ ਅਸਰ ਪੈਂਦਾ ਹੈ। ਜਿਸ ਕਾਰਨ ਵਾਇਰਲ ਇੰਫੈਕਸ਼ਨ ਜਿਵੇਂ ਕਿ ਬੁਖਾਰ, ਖੰਘ, ਜ਼ੁਕਾਮ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਵੇਲੇ ਦੇ ਬੁਖ਼ਾਰ 'ਚ ਤੁਸੀਂ ਮੁਸੱਮੀ ਦਾ ਜੂਸ ਪੀ ਸਕਦੇ ਹੋ ਤੁਹਾਨੂੰ ਵਾਇਰਲ ਇੰਨਫੈਕਸ਼ਨ ਤੇ ਬੁਖ਼ਾਰ ਤੋਂ ਬਹੁਤ ਜਲਦ ਰਾਹਤ ਮਿਲੇਗੀ।
ਮੁਸੱਮੀ ਦਾ ਜੂਸ ਇਮਿਊਨਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ 'ਚ ਐਂਟੀਡਾਇਬੀਟਿਕ, ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਵਾਇਰਲ ਇੰਫੈਕਸ਼ਨ ਨੂੰ ਰੋਕ ਕੇ ਸਰੀਰ ਨੂੰ ਮਜ਼ਬੂਤ ਬਣਾਉਣ 'ਚ ਸਹਾਈ ਹੁੰਦੇ ਹਨ। ਮੁਸੱਮੀ ਦੇ ਜੂਸ 'ਚ ਕਾਰਬੋਹਾਈਡ੍ਰੇਟ, ਜ਼ਿੰਕ, ਕੈਲਸ਼ੀਅਮ, ਵਿਟਾਮਿਨ-ਬੀ6, ਥਿਆਮੀਨ, ਆਇਰਨ, ਫਾਈਬਰ, ਪੋਟਾਸ਼ੀਅਮ, ਕਾਪਰ, ਫੋਲੇਟ ਵੀ ਚੰਗੀ ਮਾਤਰਾ 'ਚ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਹੋਰ ਵੀ ਕਈ ਫਾਇਦੇ ਮਿਲਣਗੇ।
ਭੁੱਖ ਵੀ ਵਧਾਉਂਦਾ ਹੈ - ਬੁਖਾਰ ਵੀ ਭੁੱਖ ਨਾ ਲੱਗਣ ਦਾ ਕਾਰਨ ਬਣਦਾ ਹੈ। ਭੁੱਖ ਨਾ ਲੱਗਣ ਕਾਰਨ ਸਰੀਰਕ ਸਮਰੱਥਾ ਵੀ ਘਟਣ ਲੱਗਦੀ ਹੈ। ਅਜਿਹੇ 'ਚ ਤੁਸੀਂ ਮੁਸੱਮੀ ਦੀ ਜੂਸ ਪੀ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ 'ਚ ਤਾਕਤ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਨੂੰ ਡੀਟੌਕਸੀਫਾਈ ਕਰਨ 'ਚ ਵੀ ਮਦਦ ਕਰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਲਾਰ ਦੀਆਂ ਗ੍ਰੰਥੀਆਂ ਉਤੇਜਿਤ ਹੁੰਦੀਆਂ ਹਨ ਜਿਸ ਕਾਰਨ ਤੁਹਾਨੂੰ ਭੋਜਨ ਦਾ ਸੁਆਦ ਵੀ ਮਿਲਦਾ ਹੈ। ਮੌਸਮੀ ਜੂਸ ਪੀਣ ਨਾਲ ਤੁਹਾਡੇ ਅੰਦਰ ਖਾਣ ਦੀ ਇੱਛਾ ਵੀ ਪੈਦਾ ਹੁੰਦੀ ਹੈ।
ਇਮਿਊਨਿਟੀ ਮਜ਼ਬੂਤ: ਮੁਸੱਮੀ ਦੇ ਜੂਸ 'ਚ ਪਾਇਆ ਜਾਣ ਵਾਲਾ ਵਿਟਾਮਿਨ-ਸੀ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਹ ਜੂਸ ਤੁਹਾਨੂੰ ਕਈ ਤਰ੍ਹਾਂ ਦੇ ਵਾਇਰਲ ਇੰਫੈਕਸ਼ਨ ਤੋਂ ਬਚਾਉਣ 'ਚ ਵੀ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਜ਼ੁਕਾਮ, ਖੰਘ, ਬੁਖ਼ਾਰ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਹ ਬੈਕਟੀਰੀਅਲ ਇੰਫੈਕਸ਼ਨ ਨੂੰ ਦੂਰ ਕਰਨ 'ਚ ਵੀ ਮਦਦ ਕਰਦਾ ਹੈ।
ਮਤਲੀ ਅਤੇ ਉਲਟੀਆਂ ਤੋਂ ਰਾਹਤ: ਕਈ ਲੋਕਾਂ ਨੂੰ ਬੁਖ਼ਾਰ ਕਾਰਨ ਉਲਟੀਆਂ, ਜੀਅ ਕੱਚਾ ਅਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਕਾਰਨ ਵੀ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਮੁਸੱਮੀ ਦੇ ਜੂਸ ਦਾ ਸੇਵਨ ਕਰ ਸਕਦੇ ਹੋ। ਮੁਸੱਮੀ 'ਚ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਬਦਹਜ਼ਮੀ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਮਦਦ ਕਰਦੇ ਹਨ।