ਸੱਤੂ ਨਾਲ ਕਰੋ ਕਈ ਬਿਮਾਰੀਆਂ ਨੂੰ ਦੂਰ

ਏਜੰਸੀ

ਜੀਵਨ ਜਾਚ, ਸਿਹਤ

ਹਰ ਰੋਜ ਸਵੇਰੇ ਦੇ ਨਾਸ਼ਤੇ ਵਿੱਚ ਛੋਲਿਆਂ ਦੇ ਸੱਤੂ ਦਾ ਸ਼ਰਬਤ ਪੀਣ ਨਾਲ ਐਸੀਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ

Health Benefits of Sattu

ਗਰਮੀ ਦੇ ਮੌਸਮ ਵਿਚ ਸੱਤੂ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਸੱਤੂ ਗਰਮੀਆਂ ਦੇ ਮੌਸਮ ਵਿੱਚ ਸਾਡੇ ਸਰੀਰ ਨੂੰ ਠੰਡਾ ਬਣਾਈ ਰੱਖਦਾ ਹੈ ਅਤੇ ਲੂ ਤੋਂ ਬਚਾਈ ਰੱਖਦਾ ਹੈ। ਛੋਲਿਆਂ ਦੇ ਬਣੇ ਸੱਤੂ ਨੂੰ ਕਈ ਲੋਕ ਅਚਾਰ ਅਤੇ ਸਿਰਕੇ ਦੇ ਨਾਲ ਖਾਂਦੇ ਹਨ। ਕਈ ਲੋਕਾਂ ਦੇ ਵੱਲੋਂ ਇਸਨੂੰ ਪਾਣੀ ਵਿੱਚ ਘੋਲ ਕੇ ਸ਼ਰਬਤ ਬਣਾ ਕੇ ਪੀਂਦੇ ਹਨ। ਸੱਤੂ ਵਿੱਚ ਬਹੁਤ ਸਾਰੇ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਪੇਟ ਲਈ ਬਹੁਤ ਜਿਆਦਾ ਫਾਇਦੇਮੰਦ ਹਨ। ਸੱਤੂ ਵਿਚ ਅਜਿਹੇ ਤੱਤ ਵੀ ਮੌਜੂਦ ਹਨ ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕਰਦਾ ਹੈ। 

ਐਸੀਡਿਟੀ ਤੇ ਕਬਜ਼ ਤੋਂ ਰਾਹਤ- ਹਰ ਰੋਜ ਸਵੇਰੇ ਦੇ ਨਾਸ਼ਤੇ ਵਿੱਚ ਛੋਲਿਆਂ ਦੇ ਸੱਤੂ ਦਾ ਸ਼ਰਬਤ ਪੀਣ ਨਾਲ ਐਸੀਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਕਿਉਂਕਿ ਸੱਤੂ ਵਿੱਚ ਬਹੁਤ ਸਾਰੇ ਅਜਿਹੇ ਫਾਈਬਰਸ ਮੌਜੂਦ ਹੁੰਦੇ ਹਨ ਜੋ ਪੇਟ ਦੀ ਗਰਮੀ ਨੂੰ ਦੂਰ ਕਰਦੇ ਹਨ। ਜੇਕਰ ਤੁਹਾਨੂੰ ਮੂੰਹ ਵਿੱਚ ਛਾਲਿਆਂ ਦੀ ਵੀ ਸਮੱਸਿਆ ਹੈ ਤਾਂ ਇਸ ਸ਼ਰਬਤ ਨਾਲ ਉਹ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

Diabetes ਦੇ ਮਰੀਜਾਂ ਲਈ ਵੀ ਹੈ ਫਾਇਦੇਮੰਦ- ਸੱਤੂ ਦਾ ਸੇਵਨ diabetes ਦੇ ਮਰੀਜਾਂ ਲਈ ਵੀ ਇੱਕ ਵਰਦਾਨ ਦਾ ਕੰਮ ਕਰਦਾ ਹੈ, ਕਿਉਂਕਿ ਇਸਦੇ ਸੇਵਨ ਦੇ ਨਾਲ ਬਲੱਡ ਘਟਦਾ ਹੈ ਅਤੇ ਸਰੀਰ ਵਿੱਚ ਇਨਸੁਲਿਨ ਦਾ ਲੈਵਲ ਵੀ ਠੀਕ ਰਹਿੰਦਾ ਹੈ। Diabetes ਦੇ ਮਰੀਜ ਸੱਤੂ ਨੂੰ ਬਿਨਾ ਮਿੱਠੇ ਦੇ ਲੂਣ ਅਤੇ ਜੀਰਾ ਪਾਊਡਰ ਮਿਲਾ ਕੇ ਪੀ ਸਕਦੇ ਹਨ।

ਖੂਨ ਦੀ ਕਮੀ ਨੂੰ ਵੀ ਦੂਰ ਕਰਦਾ ਹੈ- ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ ਤੁਸੀ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ।ਛੋਲਿਆਂ ਦਾ ਇਹ ਸੱਤੂ ਆਇਰਨ ਨਾਲ ਭਰਪੂਰ ਹੁੰਦਾ ਹੈ। ਜਿਸਨੂੰ ਪੀਣ ਨਾਲ ਸਰੀਰ ਵਿਚਲੇ ਘੱਟ ਖੂਨ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਸੱਤੂ ਦਾ ਇਹ ਸ਼ਰਬਤ ਔਰਤਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੈ, ਇਸ ਲਈ ਔਰਤਾਂ ਨੂੰ ਇਸਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ।

ਮੋਟਾਪੇ ਤੋਂ ਛੁਟਕਾਰਾ ਦਵਾਉਣ ਵਿੱਚ ਸਹਾਇਕ- ਛੋਲਿਆਂ ਦੇ ਸੱਤੂ ਨਾਲ ਵਧਿਆ ਹੋਇਆ ਭਾਰ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ, ਕਿਉਂਕਿ ਇਸ ਵਿੱਚ ਕੈਲੋਰੀ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਇਸ ਵਿਚ ਬਹੁਤ ਸਾਰੇ ਫਾਈਬਰ ਹੋਣ ਨਾਲ ਇਹ ਸਾਡੇ ਪੇਟ ਨੂੰ ਜਿਆਦਾ ਸਮੇ ਲਈ ਭਰਿਆ ਹੋਇਆ ਰੱਖਦਾ ਹੈ, ਜਿਸ ਨਾਲ ਕਾਫ਼ੀ ਸਮੇ ਤੱਕ ਭੁੱਖ ਨਹੀਂ ਲੱਗਦੀ। ਇਸਦੇ ਇਲਾਵਾ ਸੱਤੂ ਵਿੱਚ ਪ੍ਰੋਟੀਨ ਦੀ ਮਾਤਰਾ ਵੀ ਕਾਫ਼ੀ ਜਿਆਦਾ ਹੁੰਦੀ ਹੈ, ਜਿਸ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ।