ਮੂੰਹ ਦੀ ਬਦਬੂ ਤੋਂ ਚਾਹੁੰਦੇ ਹੋ ਛੁਟਕਾਰਾ, ਤਾਂ ਅਪਣਾਉ ਇਹ ਘਰੇਲੂ ਨੁਸਖੇ
ਬਦਬੂ ਨਾਂਅ ਸੁਣ ਕੇ ਹੀ ਅਸੀਂ ਨੱਕ-ਮੂੰਹ ਚਿੜਾਉਣ ਲਗਦੇ ਹਾਂ।
ਬਦਬੂ ਨਾਂਅ ਸੁਣ ਕੇ ਹੀ ਅਸੀਂ ਨੱਕ-ਮੂੰਹ ਚਿੜਾਉਣ ਲਗਦੇ ਹਾਂ। ਅਜਿਹੇ ਵਿਚ ਸੋਚੋ ਕਿ ਤੁਹਾਡੇ ਨਾਲ ਗੱਲ ਕਰਨ ਵਾਲੇ ਦੇ ਮੂੰਹ ਵਿਚੋਂ ਬਦਬੂ ਆ ਰਹੀ ਹੈ ਤਾਂ ਅਸਲ ਵਿਚ ਉਸ ਸਮੇਂ ਤੁਹਾਡਾ ਕੀ ਹਾਲ ਹੋਵੇਗਾ। ਗੰਧ ਇਕ ਅਜਿਹੀ ਚੀਜ਼ ਹੈ, ਜਿਸ ਦਾ ਸਿੱਧਾ ਪ੍ਰਭਾਵ ਸਾਡੇ ਮਨੋਭਾਵਾਂ ‘ਤੇ ਪੈਂਦਾ ਹੈ। ਗੰਧ ਦੋ ਤਰ੍ਹਾਂ ਦੀ ਹੁੰਦੀ ਹੈ-ਸੁਗੰਧ ਅਤੇ ਦੁਰਗੰਧ। ਸੁਗੰਧ ਨਾਲ ਸਾਡੇ ਭਾਵ ਖਿੜੇ ਰਹਿੰਦੇ ਹਨ ਅਤੇ ਦੁਰਗੰਧ ਨਾਲ ਸਾਡੇ ਭਾਵ ਬੁਝੇ-ਬੁਝੇ ਜਿਹੇ ਰਹਿੰਦੇ ਹਨ।
ਸਵੇਰੇ ਉੱਠਦੇ ਹੀ ਹਰ ਕੋਈ ਬਰੱਸ਼ ਜਾਂ ਫਿਰ ਕੁਰਲੀ ਤਾਂ ਕਰਦਾ ਹੀ ਹੈ ਇਸ ਨਾਲ ਸਾਹ ਫ੍ਰੈਸ਼ ਹੋਣ ਦੇ ਨਾਲ ਮੂੰਹ ਦੀ ਬਦਬੂ ਵੀ ਦੂਰ ਹੋ ਜਾਂਦੀ ਹੈ। ਜਦੋਂ ਰਾਤ ਨੂੰ ਅਸੀਂ ਸੌਂਦੇ ਹਾਂ ਤਾਂ ਸਾਹ 'ਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਦਬੂ ਨਹੀਂ ਆਉਂਦੀ ਪਰ ਸਵੇਰੇ ਸਾਹ 'ਚ ਬਦਬੂ ਪੈਦਾ ਹੋ ਜਾਂਦੀ ਹੈ। ਕੁੱਝ ਲੋਕਾਂ ਦੇ ਮੂੰਹ 'ਚੋਂ ਤਾਂ ਸਾਰਾ ਦਿਨ ਬਦਬੂ ਆਉਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਗੱਲ ਕਰਨ 'ਚ ਵੀ ਪ੍ਰੇਸ਼ਾਨੀ ਹੁੰਦੀ ਹੈ। ਦਫ਼ਤਰ ਮੀਟਿੰਗ 'ਚ ਤੁਹਾਨੂੰ ਇਸ ਵਜ੍ਹਾ ਨਾਲ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਇਸ ਕਾਰਨ ਦੰਦਾਂ ਦੇ ਪਿਛੇ ਅਤੇ ਜੀਭ ਦੇ ਆਲੇ-ਦੁਆਲੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਦਾ ਪੈਦਾ ਹੋਣਾ ਹੈ। ਉਂਜ ਤਾਂ ਬਰੱਸ਼ ਨਾਲ ਦੰਦ ਸਾਫ਼ ਕਰ ਕੇ ਕੁੱਝ ਰਾਹਤ ਤਾਂ ਮਿਲ ਜਾਂਦੀ ਹੈ ਪਰ ਇਸ ਲਈ ਤੁਸੀਂ ਰੋਜ਼ਾਨਾ ਛੋਟੇ-ਛੋਟੇ ਘਰੇਲੂ ਉਪਾਅ ਅਪਣਾ ਕੇ ਹਮੇਸ਼ਾ ਲਈ ਇਸ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
1. ਸੌਂਫ
ਸੌਂਫ ਪਾਚਨ ਕਿਰਿਆ ਨੂੰ ਦਰੁਸਤ ਰਖਣ ਦੇ ਨਾਲ-ਨਾਲ ਮੂੰਹ ਨੂੰ ਫ੍ਰੈਸ਼ ਵੀ ਰਖਦੀ ਹੈ। ਇਸ ਦੇ ਐਂਟੀ ਮਾਈਕ੍ਰੋਬਿਅਲ ਤਤ ਬੈਕਟੀਰੀਆ ਨਾਲ ਲੜਣ ਦਾ ਕੰਮ ਵੀ ਕਰਦੇ ਹਨ। ਖਾਣਾ ਖਾਣ ਦੇ ਬਾਅਦ ਮੂੰਹ ਨੂੰ ਫ੍ਰੈਸ਼ ਕਰਨ ਲਈ 1 ਚਮਚ ਸੌਂਫ ਚਬਾ ਕੇ ਖਾਉ। ਇਸ ਤੋਂ ਇਲਾਵਾ ਇਕ ਗਲਾਸ ਪਾਣੀ 'ਚ 1 ਚਮਚ ਸੌਂਫ ਉਬਾਲ ਕੇ ਇਸ ਨੂੰ ਠੰਡਾ ਕਰ ਕੇ ਕੁਰਲੀ ਕਰੋ।
2. ਸੇਬ ਦਾ ਸਿਰਕਾ
ਰਾਤ ਨੂੰ ਖਾਣਾ ਖਾਣ ਦੇ ਅੱਧਾ ਘੰਟਾ ਪਹਿਲਾਂ 1 ਗਲਾਸ ਪਾਣੀ 'ਚ 1 ਚਮਚ ਸੇਬ ਦਾ ਸਿਰਕਾ ਪਾ ਕੇ ਪੀਣ ਨਾਲ ਸਾਹ ਦੀ ਬਦਬੂ ਨਹੀਂ ਆਉਂਦੀ। ਤੁਸੀਂ ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਪਾਣੀ ਨਾਲ ਗਰਾਰੇ ਵੀ ਕਰ ਸਕਦੀ ਹੋ।
3. ਟ੍ਰੀ-ਟ੍ਰੀ ਆਇਲ
ਇਹ ਤੇਲ ਮੂੰਹ ਦੇ ਬੈਕਟੀਰੀਆ ਨਾਲ ਲੜਣ 'ਚ ਬਹੁਤ ਹੀ ਅਸਰਦਾਰ ਹੈ। ਪਾਣੀ 'ਚ 1 ਬੂੰਦ ਟੀ-ਟ੍ਰੀ ਆਇਲ ਨੂੰ ਪਾ ਕੇ ਕੁਰਲੀ ਕਰਨ ਨਾਲ ਬਹੁਤ ਫ਼ਾਇਦਾ ਮਿਲਦਾ ਹੈ।
4. ਨਿੰਬੂ
2 ਚਮਚ ਨਿੰਬੂ ਦੇ ਰਸ 'ਚ 1 ਗਲਾਸ ਪਾਣੀ ਮਿਕਸ ਕਰ ਕੇ ਇਸ ਨਾਲ ਦਿਨ 'ਚ ਘਟ ਤੋਂ ਘਟ 2 ਵਾਰ ਕੁਰਲੀ ਕਰੋ। ਇਸ ਨਾਲ ਮੂੰਹ ਦਾ ਸੁੱਕਾਪਣ ਦੂਰ ਹੋਵੇਗਾ ਅਤੇ ਬੈਕਟੀਰੀਆ ਵੀ ਘਟ ਹੋਣਗੇ।
5. ਨਮਕ ਅਤੇ ਸਰੋਂ ਦਾ ਤੇਲ
ਚੁਟਕੀ ਇਕ ਨਮਕ 'ਚ 1 ਬੂੰਦ ਸਰੋਂ ਦੇ ਤੇਲ 'ਚ ਪਾ ਲਉ। ਇਸ ਨਾਲ ਦੰਦਾਂ ਅਤੇ ਮਸੂੜਿਆਂ ਦੀ ਮਾਲਸ਼ ਕਰੋ। ਇਸ ਨਾਲ ਦੰਦ ਦਰਦ ਅਤੇ ਪੀਲਾਪਣ ਦੂਰ ਹੋਵੇਗਾ ਅਤੇ ਮੂੰਹ ਦੀ ਬਦਬੂ ਵੀ ਦੂਰ ਹੋ ਜਾਵੇਗੀ।
6. ਟੰਗ ਕਲੀਨਰ
ਚਿਕਿਤਸਕਾਂ ਦੇ ਮੁਤਾਬਿਕ ਮੂੰਹ ਦੀ ਸਫ਼ਾਈ ਤਦ ਤੱਕ ਨਹੀਂ ਮੰਨੀ ਜਾਂਦੀ ਜਦੋਂ ਤਕ ਜੀਭ ਦੀ ਸਫ਼ਾਈ ਨਾ ਹੋਵੇ। ਜੀਭ 'ਤੇ ਲੱਗੇ ਭੋਜਨ ਦੇ ਬਰੀਕ ਕਣ ਸਾਹ ਦੀ ਬਦਬੂ ਦਾ ਕਾਰਨ ਬਣਦਾ ਹੈ। ਅਜਿਹੇ ਵਿਚ ਬਰੱਸ਼ ਕਰਦੇ ਸਮੇਂ ਰੋਜ਼ ਜੀਭ ਨੂੰ ਟੰਗ ਕਲੀਨਰ ਨਾਲ ਜ਼ਰੂਰ ਸਾਫ਼ ਕਰੋ। ਜਿਸ ਦੇ ਨਾਲ ਸਾਹ ਦੀ ਬਦਬੂ ਅਤੇ ਮੂੰਹ ਦੇ ਸੰਕਰਮਣ ਤੋਂ ਬਚਾਅ ਹੋ ਸਕੇ।
7. ਅਜਵਾਇਣ
ਮੂੰਹ ਦੀ ਬਦਬੂ ਦੂਰ ਕਰਨ ਲਈ ਅਜਵਾਇਣ ਦਾ ਵੀ ਇਸਤੇਮਾਲ ਕੀਤਾ ਜਾਂਦਾ ਹਨ। ਅਜਵਾਇਣ ਵਿਚ Chlorophyll ਹੁੰਦੇ ਹਨ। ਜਵੈਣ ਦੇ ਪੱਤੇ ਸਿਰਕੇ ਦੇ ਨਾਲ ਭਿਉਂ ਦਿਉ। ਫਿਰ ਅਜਵਾਇਣ ਦੇ ਪੱਤੇ ਦੋ ਤੋਂ ਤਿੰਨ ਮਿੰਟ ਤਕ ਚਬਾਉਣ ਨਾਲ ਮੂੰਹ ਵਿਚ ਤਾਜ਼ਗੀ ਮਹਿਸੂਸ ਹੋਵੇਗੀ।
8. ਦੰਦਾਂ ਦੀ ਸਫ਼ਾਈ
ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਦੀ ਸਫ਼ਾਈ ਕਰੋ। ਇਸ ਤੋਂ ਇਲਾਵਾ ਦਿਨ ‘ਚ ਜਦੋਂ ਵੀ ਮੌਕਾ ਮਿਲੇ ਕੁਰਲਾ ਜ਼ਰੂਰ ਕਰੋ। ਸਭ ਤੋਂ ਜ਼ਰੂਰੀ ਗੱਲ ਕਿ ਦਿਨ ‘ਚ ਵੱਧ ਤੋਂ ਵੱਧ ਪਾਣੀ ਪੀਓ ਅਤੇ ਆਪਣੇ ਪੇਟ ਨੂੰ ਸਾਫ਼ ਰੱਖੋ।
9. ਸਬਜ਼ੀਆਂ
ਭੋਜਨ ‘ਚ ਤਾਜ਼ੀਆਂ ਅਤੇ ਰੇਸ਼ੇਦਾਰ ਸਬਜ਼ੀਆਂ ਨੂੰ ਸ਼ਾਮਲ ਕਰੋ। ਇੱਕ ਚਮਚ ਪਾਣੀ ‘ਚ ਇੱਕ ਚਮਚ ਬੈਕਿੰਗ ਸੋਡੇ ਨੂੰ ਮਿਲਾ ਕੇ ਗਰਾਰੇ ਕਰਨ ਨਾਲ ਮੂੰਹ ਦਾ ਐਸਿਟਿਕ ਪੱਧਰ ਘੱਟਦਾ ਹੈ ਅਤੇ ਸਾਹ ਦੀ ਬਦਬੂ ਵੀ ਦੂਰ ਹੁੰਦੀ ਹੈ। ਤ੍ਰਿਫਲੇ ਦੀ ਜੜ੍ਹ ਨੂੰ ਮੂੰਹ ‘ਚ ਰੱਖ ਕੇ ਚਬਾਓ। ਅਜਿਹਾ ਕਰਨ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।