ਪਾਣੀ ਪੀਉ ਬੈਠ ਕੇ, ਬਚੋ ਬਿਮਾਰਆਂ ਤੋਂ
ਆਯੂਰਵੇਦ 'ਚ ਪਾਣੀ ਪੀਣ ਦੇ ਕਈ ਨਿਯਮ ਦਸੇ ਗਏ ਹਨ। ਇਨ੍ਹਾਂ 'ਚੋਂ ਇਕ ਨਿਯਮ ਹੈ ਬੈਠ ਕੇ ਪਾਣੀ ਪੀਣਾ।
ਆਯੂਰਵੇਦ 'ਚ ਪਾਣੀ ਪੀਣ ਦੇ ਕਈ ਨਿਯਮ ਦਸੇ ਗਏ ਹਨ। ਇਨ੍ਹਾਂ 'ਚੋਂ ਇਕ ਨਿਯਮ ਹੈ ਬੈਠ ਕੇ ਪਾਣੀ ਪੀਣਾ। ਜੇਕਰ ਅਸੀਂ ਖੜੇ ਹੋ ਕੇ ਪਾਣੀ ਪੀਂਦੇ ਹਨ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਸ਼ੱਕ ਵੱਧ ਜਾਂਦਾ ਹੈ। ਇਸ ਦਾ ਸਾਡੇ ਸਰੀਰ ਦੇ ਕਈ ਹਿੱਸੇ 'ਤੇ ਵੀ ਮਾੜਾ ਅਸਰ ਪੈਂਦਾ ਹੈ। ਇਨਾਂ ਸਾਰੀਆਂ ਸਮੱਸਿਆਵਾਂ ਤੋਂ ਬਚਣ ਲਈ ਬਿਹਤਰ ਉਪਾਅ ਇਹੀ ਹੈ ਕਿ ਪਾਣੀ ਨੂੰ ਬੈਠ ਕੇ ਪੀਤਾ ਜਾਵੇ। ਆਯੂਰਵੇਦ ਮਾਹਰ ਮੁਤਾਬਕ ਖੜੇ ਹੋ ਕੇ ਪਾਣੀ ਪੀਣ ਦੇ ਕਈ ਨੁਕਸਾਨ ਹੋ ਸਕਦੇ ਹਨ।
ਗੁਰਦੇ 'ਚ ਖ਼ਰਾਬੀ
ਜਦੋਂ ਅਸੀਂ ਖੜੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਅਜਿਹੇ 'ਚ ਪਾਣੀ ਬਿਨਾਂ ਪੁਣੇ ਹੀ ਗੁਰਦੇ ਤੋਂ ਬਾਹਰ ਨਿਕਲਣ ਲਗਦਾ ਹੈ। ਇਸ ਕਾਰਨ ਗੁਰਦੇ 'ਚ ਇਨਫ਼ੈਕਸ਼ਨ ਹੋ ਜਾਂਦੀ ਹੈ ਜਾਂ ਗੁਰਦੇ ਖ਼ਰਾਬ ਹੋਣ ਦਾ ਖ਼ਤਰਾ ਵੱਧ ਸਕਦਾ ਹੈ।
ਦਿਲ ਦੀ ਸਮੱਸਿਆ
ਖੜੇ ਹੋ ਕੇ ਪਾਣੀ ਪੀਣ ਨਾਲ ਖਾਣਾ ਠੀਕ ਤਰੀਕੇ ਨਾਲ ਹਜ਼ਮ ਨਹੀਂ ਹੁੰਦਾ। ਅਜਿਹੇ 'ਚ ਇਹ ਖਾਣਾ ਕੋਲੈਸਟਰਾਲ 'ਚ ਬਦਲਣ ਲਗਦਾ ਹੈ ਜੋ ਦਿਲ ਦੀ ਸਮੱਸਿਆ ਨੂੰ ਵਧਾ ਸਕਦਾ ਹੈ।
ਗਠੀਏ ਦੀ ਸਮੱਸਿਆ
ਖੜੇ ਹੋ ਕੇ ਪਾਣੀ ਪੀਣ ਨਾਲ ਸਰੀਰ 'ਚ ਤਰਲ ਪਦਾਰਥ ਦਾ ਸੰਤੁਲਨ ਵਿਗੜਨ ਲਗਦਾ ਹੈ। ਅਜਿਹੇ 'ਚ ਜੋੜਾਂ ਨੂੰ ਸਮਰਥ ਤਰਲ ਨਹੀਂ ਮਿਲਦਾ, ਜਿਸ ਕਾਰਨ ਗਠੀਏ ਦੀ ਸਮੱਸਿਆ ਹੋ ਸਕਦੀ ਹੈ।
ਅਲਸਰ ਦੀ ਸਮੱਸਿਆ
ਖੜੇ ਹੋ ਕੇ ਪਾਣੀ ਪੀਣ ਨਾਲ ਐਸੋਫ਼ੇਗਸ ਨਲੀ ਦੇ ਹੇਠਲੇ ਹਿੱਸੇ 'ਤੇ ਮਾੜਾ ਅਸਰ ਪੈਣ ਲਗਦਾ ਹੈ। ਅਜਿਹੇ 'ਚ ਅਲਸਰ ਦੀ ਸਮੱਸਿਆ ਦਾ ਖ਼ਤਰਾ ਵੱਧ ਸਕਦਾ ਹੈ।
ਬਦਹਜ਼ਮੀ
ਖੜੇ ਹੋ ਕੇ ਪਾਣੀ ਪੀਣ ਨਾਲ ਖਾਣਾ ਠੀਕ ਤਰੀਕੇ ਨਾਲ ਹਜ਼ਮ ਨਹੀਂ ਹੁੰਦਾ। ਅਜਿਹੇ 'ਚ ਬਦਹਜ਼ਮੀ ਦੀ ਸਮੱਸਿਆ ਵੱਧ ਜਾਂਦੀ ਹੈ।
ਕਬਜ਼ ਦੀ ਸਮੱਸਿਆ
ਖੜੇ ਹੋ ਕੇ ਪਾਣੀ ਪੀਣ ਨਾਲ ਖਾਣਾ ਹਜ਼ਮ ਠੀਕ ਤਰੀਕੇ ਨਾਲ ਨਹੀਂ ਹੋ ਪਾਉਂਦਾ ਹੈ। ਅਜਿਹੇ 'ਚ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।
ਐਸਿਡਿਟੀ ਦੀ ਸਮੱਸਿਆ
ਖੜੇ ਹੋ ਕੇ ਪਾਣੀ ਪੀਣ ਨਾਲ ਸਰੀਰ 'ਚ ਜ਼ਰੂਰਤ ਤੋਂ ਜ਼ਿਆਦਾ ਤੇਜ਼ਾਬ ਨਿਕਲਣ ਲਗਦਾ ਹੈ। ਅਜਿਹੇ 'ਚ ਐਸਿਡਿਟੀ ਦੀ ਸਮੱਸਿਆ ਵੱਧ ਸਕਦੀ ਹੈ।