ਮੋਟਾਪਾ ਤੇ ਐਸੀਡਿਟੀ ਤੋਂ ਪ੍ਰੇਸ਼ਾਨ ਲੋਕ ਖਾਣ ‘ਟਿੰਡੇ’ ਦੀ ਸਬਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਟਿੰਡਿਆਂ ਦਾ ਰਸ ਪੀਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ

'Tinde' vegetable

 

ਮੁਹਾਲੀ: ਹਰੀਆਂ ਸਬਜ਼ੀਆਂ ਦੀ ਵਰਤੋਂ ਕਰਨਾ ਸਿਹਤ ਲਈ ਬਹੁਤ ਜ਼ਰੂਰੀ ਹੈ ਜਿਸ ਨਾਲ ਸਰੀਰ ਵਿਚ ਖ਼ੂਨ ਬਣਦਾ ਹੈ। ਹਰੀਆਂ ਸਬਜ਼ੀਆਂ ਵਿਚ ਇਕ ਸਬਜ਼ੀ ਅਜਿਹੀ ਵੀ ਹੈ ਜਿਸ ਨੂੰ ਬਹੁਤ ਸਾਰੇ ਲੋਕ ਖਾਣਾ ਪਸੰਦ ਨਹੀਂ ਕਰਦੇ। ਇਹ ਸਬਜ਼ੀ ਹੈ ‘ਟਿੰਡੇ’ ਦੀ।

 

ਇਹ ਵੀ ਪੜ੍ਹੋ:ਵਿਦੇਸ਼ਾਂ ਵਲ ਭੱਜ ਰਹੇ ਸਾਡੇ ਨੌਜਵਾਨ ਬੱਚੇ ਬੱਚੀਆਂ ਵਿਦੇਸ਼ੀ ਖੂਹ ਵਿਚ ਤਾਂ ਛਾਲ ਨਹੀਂ ਮਾਰ ਰਹੇ?

ਟਿੰਡੇ ਦੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਹੁੰਦੀ ਹੈ। ਟਿੰਡੇ ਦੀ ਸਬਜ਼ੀ ਕਬਜ਼, ਹਾਈ ਕੈਲੇਸਟਰੋਲ, ਹਾਈ ਯੂਰਿਕ ਐਸਿਡ, ਮੋਟਾਪਾ, ਰਸੌਲੀ, ਕੈਂਸਰ ਆਦਿ ਵਰਗੀਆਂ ਬੀਮਾਰੀਆਂ ਲਈ ਲਾਭਦਾਇਕ ਹੁੰਦੀ ਹੈ। ਬਜ਼ੁਰਗਾਂ ਜਾਂ ਗਰਭਵਤੀ ਔਰਤਾਂ ਨੂੰ ਟਿੰਡੇ ਜ਼ਰੂਰ ਖਾਣੇ ਚਾਹੀਦੇ ਹਨ। ਬਹੁਤ ਸਾਰੇ ਲੋਕਾਂ ਨੂੰ ਇਸ ਦਾ ਸਵਾਦ ਕੁੱਝ ਖ਼ਾਸ ਪਸੰਦ ਨਹੀਂ ਹੁੰਦਾ ਪਰ ਸਿਹਤ ਸਬੰਧੀ ਇਸ ਦੇ ਬਹੁਤ ਸਾਰੇ ਫ਼ਾਇਦੇ ਹਨ, ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਇਸ ਨੂੰ ਜ਼ਿਆਦਾਤਰ ਲੋਕ ਜ਼ਰੂਰ ਖਾਣਾ ਪਸੰਦ ਕਰਨਗੇ।

ਇਹ ਵੀ ਪੜ੍ਹੋ:ਅੱਜ ਦਾ ਹੁਕਮਨਾਮਾ ( 16 ਫਰਵਰੀ 2023) 

ਹਾਈ ਬਲੱਡ ਪ੍ਰੈਸ਼ਰ ਵਿਚ ਰਾਹਤ: ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਟਿੰਡਿਆਂ ਦਾ ਰਸ ਪੀਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ। ਇਸ ਵਿਚ ਲੁਕੇ ਬਹੁਤ ਸਾਰੇ ਤੱਤ ਕੈਲੇਸਟਰੋਲ ਲੈਵਲ ਨੂੰ ਘੱਟ ਕਰਦੇ ਹਨ ਜਿਸ ਨਾਲ ਬਲੱਡ ਪ੍ਰੈਸ਼ਰ ਸਥਿਰ ਰਹਿੰਦਾ ਹੈ। ਮੋਟਾਪਾ ਘਟਾਏ: ਟਿੰਡਿਆਂ ਵਿਚ 94 ਫ਼ੀ ਸਦੀ ਪਾਣੀ ਹੁੰਦਾ ਹੈ, ਜੋ ਮੋਟਾਪਾ ਘਟਾਉਣ ਵਿਚ ਸਹਾਇਤਾ ਕਰਦਾ ਹੈ। ਨਾਸ਼ਤਾ ਛੱਡਣ ਤੇ ਓਵਰ ਡਾਈਟਿੰਗ ਕਾਰਨ ਹੋਣ ਵਾਲੇ ਮੋਟਾਪੇ ਨੂੰ ਰੋਕਣ ਲਈ ਰੋਜ਼ਾਨਾ ਸਵੇਰੇ ਇਸ ਦਾ ਜੂਸ ਪੀਣਾ ਚਾਹੀਦਾ ਹੈ ਜਿਸ ਨਾਲ ਕਾਫ਼ੀ ਹੱਦ ਤਕ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।