ਗਰਮੀਆਂ ‘ਚ ਫਿਟ ਬਾਡੀ ਦਿਖਾਉਣ ਲਈ ਵਰਤੋਂ ਇਹ ਤਰੀਕੇ, ਜਾਣੋ ਖਾਣ-ਪੀਣ ਦੇ ਸਹੀ ਤਰੀਕੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮਰਦ ਫਿਟ ਬਾਡੀ ਨੂੰ ਲੈ ਕੇ ਬਹੁਤ ਹੀ ਸੁਚੇਤ ਰਹਿੰਦੇ ਹਨ। ਅਪਣੇ ਸਰੀਰ ਨੂੰ ਸਹੀ ਆਕਾਰ ਦੇਣ ਦੇ ਲਈ ਬਹੁਤ ਤਰੀਕੇ ਅਪਣਾਉਂਦੇ ਹਨ ਕੁਝ ਮਰਦ ਅਜਿਹੇ ਹੁੰਦੇ...

Fit Body

ਚੰਡੀਗੜ੍ਹ : ਮਰਦ ਫਿਟ ਬਾਡੀ ਨੂੰ ਲੈ ਕੇ ਬਹੁਤ ਹੀ ਸੁਚੇਤ ਰਹਿੰਦੇ ਹਨ। ਅਪਣੇ ਸਰੀਰ ਨੂੰ ਸਹੀ ਆਕਾਰ ਦੇਣ ਦੇ ਲਈ ਬਹੁਤ ਤਰੀਕੇ ਅਪਣਾਉਂਦੇ ਹਨ ਕੁਝ ਮਰਦ ਅਜਿਹੇ ਹੁੰਦੇ ਹਨ ਜੋ ਖਾਣਾ ਤਾਂ ਪੂਰਾ ਖਾਂਦੇ ਹਨ ਪਰ ਉਨ੍ਹਾਂ ਦੀ ਸਹਿਤ ਨਹੀਂ ਬਣਦੀ। ਉਹ ਇਸ ਗੱਲ ਤੋਂ ਪ੍ਰੇਸ਼ਾਨ ਰਹਿੰਦੇ ਹਨ ਕਿ ਬਾਡੀ ਨੂੰ ਕਿਸ ਤਰ੍ਹਾਂ ਸਹੀ ਆਕਾਰ ਦਿੱਤਾ ਜਾਵੇ। ਇਸ ਲਈ ਅਪਣੇ ਖਾਣ-ਪੀਣ ਦੀ ਖਿਆਲ ਰੱਖਣਾ ਬਹੁਤ ਜਰੂਰੀ ਹੈ। ਜਿਸ ਨਾਲ ਸਹੀ ਪੋਸ਼ਣ ਮਿਲ ਸਕੇ। ਆਓ ਜਾਣਦੇ ਹਾਂ ਕਿਸ ਤਰ੍ਹਾਂ ਦਾ ਭੋਜਨ ਖਾਣ ਨਾਲ ਭਾਰ ਵਧਾਇਆ ਜਾ ਸਕਦਾ ਹੈ।

ਰੋਜ਼ ਕਸਰਤ ਕਰੋ ਅਤੇ ਸਮੇਂ ‘ਤੇ ਭੋਜਨ ਖਾਓ। ਕਲੋਰੀ ਵਾਲਾ ਭੋਜਨ ਖੁਰਾਕ ਵਿਚ ਜਰੂਰ ਸ਼ਾਮਲ ਕਰੋ। ਸਰੀਰ ਵਿਚ ਊਰਜਾ ਬਾਣਾਈ ਰੱਖਣ ਲਈ ਕਾਰਬੋਹਾਈਡ੍ਰੇਟਸ ਵਾਲਾ ਭੋਜਨ ਖਾਓ। ਚਾਵਲ, ਪਾਸਤਾ, ਫਲ ਅਤੇ ਸਬਜ਼ੀਆਂ ਜਰੂਰ ਖਾਓ।

ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਨੂੰ ਬੋਜਨ ਵਿਚ ਸ਼ਾਮਲ ਕਰੋ। ਸਵੇਰ ਦੇ ਨਾਸ਼ਤੇ ਵਿਚ 2 ਪੀਸ ਬਰਾਊਨ ਬਰੈਡ ਦੇ ਨਾਲ ਮੱਖਣ, 2 ਆਂਡਿਆਂ ਦਾ ਆਮਲੇਟ, ਪਨੀਰ ਸ਼ਾਮਲ ਕਰੋ। ਰੋਜ਼ਾਨਾ ਸਲਾਦ, ਸੂਪ ਅਤੇ ਜੂਸ ਪਿਓ।

ਸ਼ਾਮ ਨੂੰ ਭੁੱਖ ਲੱਗਣ ਅਤੇ ਸੂਪ ਦੇ ਨਾਲ ਮੱਖਣ ਖਾਓ। ਅਖਰੋਟ, ਬਦਾਮ, ਅੰਜੀਰ, ਅਤੇ ਪਿਸਤਾ ਜਰੂਰ ਖਾਓ। ਇਸ ਤੋਂ ਇਲਾਵਾ ਰੋਜ਼ਾਨਾ ਕਸਰਤ ਕਰੋ।