ਥਇਰਾਇਡ ਦੇ ਮਰੀਜ਼ਾਂ ਨੂੰ ਕਦੇ ਨਹੀਂ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦਾ ਸੇਵਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੈਫ਼ੀਨ ਉਂਝ ਤਾਂ ਥਾਇਰਾਇਡ ਨਹੀਂ ਵਧਾਉਂਦਾ ਪਰ ਇਹ ਉਨ੍ਹਾਂ ਪਰੇਸ਼ਾਨੀਆਂ ਨੂੰ ਵਧਾ ਦਿੰਦਾ ਹੈ, ਜੋ ਥਾਇਰਾਇਡ ਕਾਰਨ ਪੈਦਾ ਹੁੰਦੀਆਂ ਹਨ, ਜਿਵੇਂ ਕਿ ਬੇਚੈਨੀ ਅਤੇ ਨੀਂਦ 'ਚ...

Thyroid patients

ਕੈਫ਼ੀਨ ਉਂਝ ਤਾਂ ਥਾਇਰਾਇਡ ਨਹੀਂ ਵਧਾਉਂਦਾ ਪਰ ਇਹ ਉਨ੍ਹਾਂ ਪਰੇਸ਼ਾਨੀਆਂ ਨੂੰ ਵਧਾ ਦਿੰਦਾ ਹੈ, ਜੋ ਥਾਇਰਾਇਡ ਕਾਰਨ ਪੈਦਾ ਹੁੰਦੀਆਂ ਹਨ, ਜਿਵੇਂ ਕਿ ਬੇਚੈਨੀ ਅਤੇ ਨੀਂਦ 'ਚ ਦਿੱਕਤ। ਇਸ ਲਈ ਤੁਸੀਂ ਕਾਫ਼ੀ ਤੋਂ ਥੋੜ੍ਹਾ ਦੂਰ ਹੀ ਰਹੇ ਤਾਂ ਤੁਹਾਡੀ ਸਿਹਤ ਲਈ ਬਿਹਤਰ ਹੈ। ਥਾਇਰਾਇਡ ਗਲੈਂਡਜ਼ ਸਾਡੇ ਸਰੀਰ ਤੋਂ ਆਇਓਡੀਨ ਲੈ ਕੇ ਥਾਇਰਾਇਡ ਹਾਰਮੋਨ ਨੂੰ ਪੈਦਾ ਕਰਦੇ ਹਨ। ਅਜਿਹੇ 'ਚ ਜੋ ਲੋਕ ਇਸ ਦੇ ਜ਼ਿਆਦਾ ਹੋਣ ਤੋਂ ਪਰੇਸ਼ਾਨ ਹਨ, ਉਨ੍ਹਾਂ ਨੂੰ ਇਹ ਸੱਭ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਨ੍ਹਾਂ 'ਚ ਜ਼ਿਆਦਾ ਆਇਓਡੀਨ ਹੋਵੇ।  

ਸਮੁਦਰੀ ਭੋਜਨ ਅਤੇ ਆਇਓਡੀਨ ਵਾਲੇ ਲੂਣ ਤੋਂ ਬਚਣਾ ਚਾਹੀਦਾ ਹੈ। ਸ਼ਰਾਬ, ਬੀਅਰ ਆਦਿ ਸਰੀਰ 'ਚ ਊਰਜਾ ਪੱਧਰ ਨੂੰ ਪ੍ਰਭਾਵਤ ਕਰਦੇ ਹਨ। ਇਸ ਨਾਲ ਥਾਇਰਾਇਡ ਤੋਂ ਜੂਝ ਰਹੇ ਲੋਕਾਂ ਦੀ ਨੀਂਦ 'ਚ ਵੀ ਕਮੀ ਦੀ ਸ਼ਿਕਾਇਤ ਹੋਰ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਇਸ ਤੋਂ ਓਸਟੀਓਪੋਰੋਸਿਸ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਸ਼ਰਾਬ ਤਾਂ ਕਿਸੇ ਲਈ ਵੀ ਚੰਗੀ ਨਹੀਂ ਹੁੰਦੀ। ਭਾਰਤ 'ਚ ਆਮ ਤੌਰ 'ਤੇ ਅਸੀਂ ਇਸ ਨੂੰ ਡਾਲਡਾ ਘੀਉ ਵੀ ਬੋਲਦੇ ਹਨ। ਇਸ ਕਾਰਨ ਮੋਟਾਪਾ ਵੀ ਵਧਦਾ ਹੈ। ਇਹ ਘੀਉ ਦਰਅਸਲ ਬਨਸਪਤੀ ਤੇਲ ਨੂੰ ਹਾਈਡਰੋਜਨ ਵਿਚੋਂ ਕੱਢ ਕੇ ਬਣਾਇਆ ਜਾਂਦਾ ਹੈ। ਇਸ ਘੀਉ ਦਾ ਇਸਤੇਮਾਲ ਖਾਣ  - ਪੀਣ ਦੀਆਂ ਦੁਕਾਨਾਂ 'ਚ ਬਹੁਤ ਜ਼ਿਆਦਾ ਹੁੰਦਾ ਹੈ। ਇਸ ਨਾਲ ਚੰਗੇ ਕੋਲੈਸਟ੍ਰਾਲ ਖ਼ਤਮ ਹੁੰਦੇ ਹਨ ਅਤੇ ਮਾੜੇ ਅਸਰ ਵਧਦੇ ਹਨ।

ਵਧੇ ਹੋਏ ਥਾਇਰਾਇਡ ਤੋਂ ਜੋ ਪਰੇਸ਼ਾਨੀਆਂ ਪੈਦਾ ਹੁੰਦੀਆਂ ਹਨ, ਇਹ ਉਨ੍ਹਾਂ ਨੂੰ ਹੋਰ ਵਧਾ ਦਿੰਦਾ ਹੈ। ਲਾਲ ਮੀਟ 'ਚ ਕੋਲੈਸਟ੍ਰਾਲ ਅਤੇ ਸੈਚੁਰੇਟਿਡ ਫ਼ੈਟ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਇਸ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ। ਲਾਲ ਮੀਟ ਖਾਣ ਨਾਲ ਥਾਇਰਾਇਡ ਦੇ ਮਰੀਜ਼ਾਂ ਨੂੰ ਸ਼ਰੀਰ 'ਚ ਜਲਨ ਦੀ ਸ਼ਿਕਾਇਤ ਹੋਣ ਲਗਦੀ ਹੈ। ਤੁਸੀਂ ਚਿਕਨ ਵੀ ਖਾ ਸਕਦੇ ਹੋ ਕਿਉਂਕਿ ਇਸ 'ਚ ਵਧੀਆ ਪ੍ਰੋਟੀਨ ਹੁੰਦਾ ਹੈ ਅਤੇ ਉਸ ਤੋਂ ਚਰਬੀ ਵਧਣ ਦੀ ਮੁਸ਼ਕਿਲ ਨਹੀਂ ਹੁੰਦੀ।