Health News: ਬਲੱਡ ਸ਼ੂਗਰ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਨੇ ਫਲ ਅਤੇ ਸਬਜ਼ੀਆਂ ਦੇ ਛਿਲਕੇ

ਏਜੰਸੀ

ਜੀਵਨ ਜਾਚ, ਸਿਹਤ

Health News: ਇਕ ਖੋਜ ਵਿਚ ਇਹ ਪਾਇਆ ਗਿਆ ਹੈ ਕਿ ਇਨ੍ਹਾਂ ਗੂੜ੍ਹੇ ਰੰਗ ਦੇ ਛਿਲਕਿਆਂ ਵਿਚ ਅਸਲ ਵਿਚ ਬਹੁਤ ਗੁਣ ਹਨ।

Fruit and vegetable peels remove many problems of the body including blood sugar

 

Health News: ਆਮ ਤੌਰ ’ਤੇ ਜਦੋਂ ਅਸੀਂ ਕੁੱਝ ਫਲ ਅਤੇ ਸਬਜ਼ੀਆਂ ਕੱਟਦੇ ਹਾਂ ਤਾਂ ਇਸ ਦੇ ਛਿਲਕੇ ਨੂੰ ਕੂੜੇਦਾਨ ਵਿਚ ਸੁੱਟ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਫਲਾਂ ਦੇ ਇਨ੍ਹਾਂ ਛਿਲਕਿਆਂ ਵਿਚ ਕਿੰਨੇ ਪੌਸ਼ਟਿਕ ਗੁਣ ਹਨ? ਇਕ ਖੋਜ ਵਿਚ ਇਹ ਪਾਇਆ ਗਿਆ ਹੈ ਕਿ ਇਨ੍ਹਾਂ ਗੂੜ੍ਹੇ ਰੰਗ ਦੇ ਛਿਲਕਿਆਂ ਵਿਚ ਅਸਲ ਵਿਚ ਬਹੁਤ ਗੁਣ ਹਨ।

ਇਕ ਤਾਜ਼ਾ ਖੋਜ ਨੇ ਪਾਇਆ ਹੈ ਕਿ ਸੰਤਰਾ-ਮੁਸੰਮੀ ਵਰਗੇ ਖੱਟੇ ਫਲਾਂ ਦੇ ਛਿਲਕੇ ਵਿਚ ਸੁਪਰ-ਫਲੇਵੋਨੋਇਡਸ ਮੌਜੂਦ ਹੁੰਦੇ ਹਨ। ਇਹ ਕੈਲੇਸਟਰੋਲ ਦੇ ਬੁਰੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ ਅਤੇ ਖ਼ੂਨ ਦੇ ਪ੍ਰਵਾਹ ਦੇ ਦੌਰਾਨ ਧਮਣੀਆਂ ਤੇ ਬਹੁਤ ਜ਼ਿਆਦਾ ਦਬਾਅ ਨਹੀਂ ਹੋਣ ਦਿੰਦਾ। ਇਹ ਦਿਲ ਨੂੰ ਸੁਰੱਖਿਅਤ ਰੱਖਣ ਵਿਚ ਵੀ ਮਦਦਗਾਰ ਹੈ।

ਸੇਬ ਦੇ ਛਿਲਕੇ ਫ਼ਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਪਾਚਣ ਨੂੰ ਸਹੀ ਰਖਦਾ ਹੈ। ਸੇਬ ਦੇ ਛਿਲਕਿਆਂ ਵਿਚ ਪੈਕਟਿਨ ਨਾਂ ਦਾ ਫ਼ਾਈਬਰ ਹੁੰਦਾ ਹੈ ਜੋ ਬਲੱਡ ਕੈਲੇਸਟਰੋਲ ਨੂੰ ਘਟਾਉਣ ਵਿਚ ਮਦਦਗਾਰ ਹੁੰਦਾ ਹੈ ਅਤੇ ਬਲੱਡ ਸੂਗਰ ਨੂੰ ਕੰਟਰੋਲ ਕਰਦਾ ਹੈ। ਇਸ ਵਿਚ ਮੌਜੂਦ ਐਂਟੀ ਆਕਸੀਡੈਂਟ ਗੁਣ ਕੈਂਸਰ ਸੈੱਲਾਂ ਨੂੰ ਕੰਟਰੋਲ ਕਰਦੇ ਹਨ।

ਆਲੂ ਦੇ ਛਿਲਕੇ ਵਿਚ ਫ਼ਾਈਬਰ ਦੇ ਨਾਲ, ਜਿੰਕ, ਵਿਟਾਮਿਨ ਸੀ, ਆਇਰਨ, ਪੋਟਾਸ਼ੀਅਮ, ਵਿਟਾਮਿਨ ਬੀ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ। ਇਸ ਵਿਚ ਐਂਟੀ-ਆਕਸੀਡੈਂਟ ਗੁਣ ਵੀ ਹੁੰਦੇ ਹਨ। ਇਸ ਲਈ ਸਿਹਤ ਲਈ ਚੰਗਾ ਹੈ ਕਿ ਜਿਥੋਂ ਤਕ ਸੰਭਵ ਹੋ ਸਕੇ ਆਲੂ ਨੂੰ ਛਿਲਕੇ ਸਮੇਤ ਖਾਉ। ਆਲੂ ਦੇ ਛਿਲਕੇ ਇਮਿਊਨਿਟੀ ਵਧਾਉਣ ਵਿਚ ਵੀ ਬਹੁਤ ਮਦਦ ਕਰਦੇ ਹਨ। ਇਸ ਕਾਰਨ ਪਾਚਣ ਸਹੀ ਰਹਿੰਦਾ ਹੈ ਅਤੇ ਇਹ ਚਮੜੀ ਨੂੰ ਤੰਦਰੁਸਤ ਵੀ ਬਣਾਉਂਦਾ ਹੈ।

ਕੇਲੇ ਦੇ ਛਿਲਕੇ ਦੀ ਵਰਤੋਂ ਸੇਰੋਟੋਨਿਨ ਨਾਮ ਦਾ ਇਕ ਹਾਰਮੋਨ ਜਾਰੀ ਕਰਦਾ ਹੈ ਜਿਸ ਨੂੰ ਫੀਲਗੁੱਡ ਹਾਰਮੋਨ ਵੀ ਕਿਹਾ ਜਾਂਦਾ ਹੈ। ਇਹ ਬੇਚੈਨੀ ਜਾਂ ਉਦਾਸੀ ਦੀ ਭਾਵਨਾ ਨੂੰ ਘਟਾਉਂਦਾ ਹੈ ਅਤੇ ਤੁਹਾਨੂੰ ਖ਼ੁਸ਼ ਰੱਖ ਸਕਦਾ ਹੈ। ਇਸ ਵਿਚ ਇਕ ਲੂਟੀਨ ਨਾਂ ਦਾ ਐਂਟੀ-ਆਕਸੀਡੈਂਟ ਵੀ ਹੁੰਦਾ ਹੈ ਜੋ ਅੱਖਾਂ ਦੇ ਸੈੱਲਾਂ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦਾ ਹੈ ਅਤੇ ਮੋਤੀਆ ਹੋਣ ਦਾ ਖ਼ਤਰਾ ਵੀ ਘਟਾਉਂਦਾ ਹੈ। ਤੁਸੀਂ ਇਸ ਨੂੰ ਪਾਣੀ ਵਿਚ ਉਬਾਲ ਕੇ ਪੀ ਸਕਦੇ ਹੋ ਜਾਂ ਸਬਜ਼ੀ ਦੇ ਰੂਪ ਵਿਚ ਇਸ ਨੂੰ ਖਾ ਸਕਦੇ ਹੋ।

ਕੱਦੂ ਦੇ ਛਿਲਕੇ ਵਿਚ ਬੀਟਾ ਕੈਰੋਟਿਨ ਹੁੰਦਾ ਹੈ ਜੋ ਫ਼੍ਰੀ ਸੈੱਲਾਂ ਤੋਂ ਬਚਾਉਂਦਾ ਹੈ। ਬੀਟਾ ਕੈਰੋਟੀਨ ਸਾਨੂੰ ਕੈਂਸਰ ਤੋਂ ਬਚਾ ਸਕਦੀ ਹੈ। ਇਸ ਵਿਚ ਮੌਜੂਦ ਜਿੰਕ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ। ਜਿੰਕ ਨਹੁੰਆਂ ਨੂੰ ਮਜ਼ਬੂਤ ਕਰਦਾ ਹੈ। ਕੱਦੂ ਦਾ ਛਿਲਕਾ ਸਾਡੀ ਚਮੜੀ ਦੇ ਸੈੱਲਾਂ ਨੂੰ ਅਲਟਰਾ ਵਾਇਲਟ ਕਿਰਨਾਂ ਤੋਂ ਵੀ ਬਚਾਉਂਦਾ ਹੈ।

ਸੰਤਰੇ ਦੇ ਛਿਲਕਿਆਂ ਵਿਚ ਸੁਪਰ-ਫਲੇਵੋਨੋਇਡਸ ਮੌਜੂਦ ਹੁੰਦੇ ਹਨ ਜੋ ਇਹ ਮਾੜੇ ਕੈਲੇਸਟਰੋਲ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ ਅਤੇ ਖ਼ੂਨ ਦੇ ਪ੍ਰਵਾਹ ਦੌਰਾਨ ਨਾੜੀਆਂ ਤੇ ਬਹੁਤ ਜ਼ਿਆਦਾ ਦਬਾਅ ਨਹੀਂ ਹੋਣ ਦਿੰਦਾ। ਇਹ ਦਿਲ ਨੂੰ ਸੁਰੱਖਿਅਤ ਰੱਖਣ ਵਿਚ ਵੀ ਮਦਦ ਕਰਦਾ ਹੈ।