ਇਨ੍ਹਾਂ ਤਰੀਕਿਆਂ ਨਾਲ ਕੋਰੋਨਾ ਮਹਾਂਮਾਰੀ ਦੌਰਾਨ ਰਹੋ ਖ਼ੁਸ਼ ਅਤੇ ਸਿਹਤਮੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬੀਮਾਰੀਆਂ ਨਾਲ ਲੜਨ ਦੀ ਬਣਦੀ ਤਾਕਤ

yoga

ਮੁਹਾਲੀ: ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਹੱਥਾਂ ਨੂੰ ਕਈ ਵਾਰ ਧੋਣਾ ਅਤੇ ਬਾਹਰ ਜਾਣ 'ਤੇ ਮਾਸਕ ਅਤੇ ਸਰੀਰਕ ਦੂਰੀ ਬਣਾਈ ਰਖਣਾ ਲਾਜ਼ਮੀ ਹੈ। ਦੁਨੀਆਂ ਭਰ ਵਿਚ ਲੋਕ ਇਸ ਤਰ੍ਹਾਂ ਬਚਾਅ ਕਰ ਰਹੇ ਹਨ।

ਪਰ ਇਸ ਦੇ ਬਾਵਜੂਦ ਰੋਜ਼ਾਨਾ ਇਸ ਜਾਨਲੇਵਾ ਬੀਮਾਰੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਕਈ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਮਾਮਲੇ ਦੇਖਦੇ-ਦੇਖਦੇ ਲੋਕਾਂ ਵਿਚ ਬੇਚੈਨੀ, ਤਣਾਅ ਅਤੇ ਡਿਪਰੈਸ਼ਨ ਇਕ ਆਮ ਸਮੱਸਿਆ ਹੋ ਗਈ ਹੈ।

ਬੱਚੇ ਸਕੂਲ/ਕਾਲਜ ਦੀ ਥਾਂ ਘਰਾਂ ਵਿਚ ਹਨ। ਇਸ ਮਹਾਂਮਾਰੀ ਨੇ ਸਾਡੀ ਜ਼ਿੰਦਗੀ ਨੂੰ ਕਈ ਮਾਇਨਿਆਂ ਵਿਚ ਬਦਲ ਕੇ ਰੱਖ ਦਿਤਾ ਹੈ। ਜ਼ਾਹਰ ਹੈ ਕਿ ਇਸ ਕਾਰਨ ਲੋਕਾਂ ਵਿਚ ਡਰ, ਘਬਰਾਹਟ, ਦੁੱਖ ਅਤੇ ਤਣਾਅ ਹੈ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਵੱਧ ਤੋਂ ਵੱਧ ਸਮਾਂ ਘਰ ਵਿਚ ਹੀ ਰਹੋ। ਅਪਣੇ ਸਰੀਰ ਨਾਲ ਦਿਮਾਗੀ ਸਿਹਤ ਦਾ ਵੀ ਖ਼ਾਸ ਧਿਆਨ ਰੱਖੋ।

ਚੰਗੀ ਨੀਂਦ : ਚੰਗੀ ਸਿਹਤ ਲਈ ਹਮੇਸ਼ਾ ਚੰਗੀ ਨੀਂਦ ਲਉ। ਸਵੇਰ ਦੇ ਸਮੇਂ ਕਸਰਤ ਕਰੋ ਅਤੇ ਉਸ ਤੋਂ ਬਾਅਦ ਸਿਹਤਮੰਦ ਖਾਣਾ ਖਾਉ।
ਸਬਰ ਰੱਖੋ: ਦੁਨੀਆਂ ਭਰ ਵਿਚ ਜੋ ਚਲ ਰਿਹਾ ਹੈ, ਉਸ ਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ। ਇਸ ਲਈ ਚੰਗਾ ਇਹੀ ਹੈ ਕਿ ਸਬਰ ਰੱਖੋ। ਅੱਜਕਲ ਦੇ ਹਾਲਾਤ ਵਿਚ ਕਿਸੇ ਨੂੰ ਵੀ ਬੇਚੈਨੀ, ਡਰ ਜਾਂ ਘਬਰਾਹਟ ਹੋਣਾ ਆਮ ਗੱਲ ਹੈ। ਮਹਾਂਮਾਰੀ ਤੋਂ ਬਚਣਾ ਹੈ ਤਾਂ ਦਿਲ ਨੂੰ ਸ਼ਾਂਤ ਰੱਖੋ ਅਤੇ ਸਿਹਤ ਦਾ ਖ਼ਿਆਲ ਰੱਖੋ।

ਸਿਹਤ ਦਾ ਖ਼ਿਆਲ: ਮਹਾਂਮਾਰੀ ਨੂੰ ਖ਼ੁਦ ਤੋਂ ਬਚਾਉਣ ਲਈ ਸਮਾਜਕ ਦੂਰੀ ਅਤੇ ਘਰ ਵਿਚ ਬੰਦ ਰਹਿਣਾ ਹੀ ਕਾਫ਼ੀ ਨਹੀਂ। ਇਸ ਨਾਲ ਸਿਹਤ ਦਾ ਖ਼ਿਆਲ ਰਖਣਾ ਵੀ ਜ਼ਰੂਰੀ ਹੈ। ਤੁਲਸੀ, ਮਲੱਠੀ, ਹਲਦੀ, ਅਦਰਕ ਜਿਹੀਆਂ ਦਵਾਈਆਂ ਦਾ ਕਾਹੜਾ ਬਣਾ ਕੇ ਪੀਉ। ਇਸ ਨਾਲ ਬੀਮਾਰੀਆਂ ਨਾਲ ਲੜਨ ਦੀ ਤਾਕਤ ਬਣਦੀ ਹੈ।

ਯੋਗ: ਸਰੀਰ, ਦਿਮਾਗ਼ ਅਤੇ ਆਤਮਾ ਵਿਚ ਸੰਤੁਲਨ ਬਣਾਈ ਰੱਖਣ ਲਈ ਯੋਗ ਦਾ ਸਹਾਰਾ ਲਉ। ਇਸ ਨਾਲ ਨਾ ਸਿਰਫ਼ ਤੁਹਾਡੀ ਸਿਹਤ ਚੰਗੀ ਬਣੇਗੀ ਬਲਕਿ ਮਾਨਸਕ ਅਤੇ ਭਾਵਨਾਤਮਕ ਤੌਰ 'ਤੇ ਵੀ ਤੁਹਾਨੂੰ ਸ਼ਕਤੀ ਮਿਲੇਗੀ।