ਜੌਆਂ ਦਾ ਪਾਣੀ ਪੀਣ ਨਾਲ ਖ਼ਤਮ ਹੋ ਜਾਂਦੀ ਹੈ ਪੇਟ ਦੀ ਚਰਬੀ
ਜੌਆਂ ਦਾ ਪਾਣੀ ਫ਼ਾਈਬਰ ਦਾ ਵਧੀਆ ਸ੍ਰੋਤ ਹੈ।
ਮੁਹਾਲੀ: ਤੰਦਰੁਸਤ ਰਹਿਣ ਲਈ ਸਰੀਰ ਦਾ ਵਾਧੂ ਵਜ਼ਨ ਘਟਾਉਣਾ ਅਹਿਮ ਹੈ। ਸਰੀਰ ਦਾ ਵਜ਼ਨ ਜ਼ਿਆਦਾ ਹੋਣ ਕਾਰਨ ਸਿਹਤ ਸਬੰਧੀ ਕਈ ਸਮੱਸਿਆਵਾਂ ਜਿਵੇਂ ਮੋਟਾਪਾ, ਦਿਲ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਜ਼ਨ ਘਟਾਉਣਾ ਆਸਾਨ ਨਹੀਂ| ਲੋਕ ਵਜ਼ਨ ਘਟਾਉਣ ਲਈ ਵੱਖ-ਵੱਖ ਤਰੀਕੇ ਅਤੇ ਤਕਨੀਕਾਂ ਅਪਣਾਉਂਦੇ ਹਨ|
ਜੇਕਰ ਤੁਸੀਂ ਆਸਾਨੀ ਨਾਲ ਵਜ਼ਨ ਘਟਾਉਣਾ ਹੈ ਤਾਂ ਜੌਆਂ ਦਾ ਪਾਣੀ ਤੁਹਾਡੇ ਲਈ ਫ਼ਾਇਦੇਮੰਦ ਹੈ। ਇਹ ਫ਼ਾਈਬਰ ਦਾ ਖ਼ੁਸ਼ਹਾਲ ਸ੍ਰੋਤ ਹੈ ਜੋ ਤੁਹਾਨੂੰ ਜ਼ਿਆਦਾ ਸਮੇਂ ਤਕ ਭਰਿਆ ਰਖਦਾ ਹੈ। ਸਰੀਰ ਦਾ ਜ਼ਿਆਦਾਤਰ ਵਜ਼ਨ ਘਟਾਉਣ ਲਈ ਜੌਂ ਦਾ ਇਕ ਗਿਲਾਸ ਪਾਣੀ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਜੌਆਂ ਦਾ ਪਾਣੀ ਫ਼ਾਈਬਰ ਦਾ ਵਧੀਆ ਸ੍ਰੋਤ ਹੈ। ਲੋੜੀਂਦਾ ਫ਼ਾਈਬਰ ਤੁਹਾਡੇ ਪੇਟ ਨੂੰ ਜ਼ਿਆਦਾ ਸਮੇਂ ਤਕ ਭਰਿਆ ਰਖਦਾ ਹੈ| ਇਸ ਤਰ੍ਹਾਂ ਲੰਮੇ ਸਮੇਂ ਤਕ ਭਰਿਆ ਹੋਇਆ ਪੇਟ ਤੁਹਾਨੂੰ ਵਜ਼ਨ ਘਟਾਉਣ ਵਿਚ ਮਦਦ ਕਰਦਾ ਹੈ। ਬਿਹਤਰ ਨਤੀਜਿਆਂ ਲਈ ਨਿਯਮਤ ਰੂਪ ਵਿਚ ਜੌਆਂ ਦੇ ਪਾਣੀ ਦਾ ਇਕ ਗਲਾਸ ਜ਼ਰੂਰ ਪੀਉ|
ਪਾਚਨ ਤੰਤਰ ਵਧੀਆ ਬਣਾਉਂਦਾ ਹੈ: ਜੌਆਂ ਦੇ ਪਾਣੀ ਦਾ ਸੇਵਨ ਪਾਚਨ ਤੰਤਰ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ ਇਹ ਕਬਜ਼ ਅਤੇ ਦਸਤ ਵਰਗੀਆਂ ਪੇਟ ਦੀਆਂ ਬੀਮਾਰੀਆਂ ਨੂੰ ਵੀ ਰੋਕਦਾ ਹੈ। ਕੈਲੋਰੀ ਦੀ ਗਿਣਤੀ: ਜੌਆਂ ਦੇ ਪਾਣੀ ਵਿਚ ਕੁਝ ਕੈਲੋਰੀ ਹੁੰਦੀ ਹੈ। ਜਦੋਂ ਜੌਆਂ ਨੂੰ ਪਾਣੀ ਵਿਚ ਭਿੱਜਣ ਲਈ ਪਾਇਆ ਜਾਂਦਾ ਹੈ ਤਾਂ ਕੈਲੋਰੀ ਦੀ ਗਿਣਤੀ ਅਪਣੇ-ਆਪ ਡਿੱਗ ਜਾਂਦੀ ਹੈ। ਬਿਹਤਰ ਨਤੀਜਿਆਂ ਲਈ ਕੋਲਡ ਡ੍ਰਿੰਕਸ ਦੀ ਬਜਾਏ ਇਕ ਗਲਾਸ ਜੌਆਂ ਦੇ ਪਾਣੀ ਦਾ ਸੇਵਨ ਕਰੋ।