Heath News: ਸਿਹਤ ਲਈ ਲਾਹੇਵੰਦ ਹੈ ਆਂਵਲੇ ਦਾ ਜੂਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Heath News: ਰੋਜ਼ਾਨਾ ਆਂਵਲੇ ਦਾ ਜੂਸ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ।  

Amla juice is beneficial for Heath News

Amla juice is beneficial for Heath News: ਆਂਵਲੇ ’ਚ ਵਿਟਾਮਿਨ ਸੀ, ਆਇਰਨ, ਕੈਲਸ਼ੀਅਮ, ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟਜ਼ ਆਦਿ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਸ ਨੂੰ ਆਯੁਰਵੈਦ ਜੜ੍ਹੀ ਬੂਟੀ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਨਾਲ ਇਮਿਊਨਿਟੀ ਮਜ਼ਬੂਤ ਹੋਣ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਆਂਵਲੇ ਦੀ ਕੱਚੀ, ਆਚਾਰ, ਮੁਰੱਬਾ ਅਤੇ ਜੂਸ ਦੇ ਰੂਪ ’ਚ ਵਰਤੋਂ ਕੀਤੀ ਜਾਂਦੀ ਹੈ। ਖ਼ਾਸ ਤੌਰ ’ਤੇ ਲੋਕ ਆਂਵਲੇ ਦਾ ਜੂਸ ਪੀਣਾ ਫ਼ਾਇਦੇਮੰਦ ਸਮਝਦੇ ਹਨ ਪਰ ਇਸ ਨੂੰ ਸਹੀ ਸਮੇਂ ਅਤੇ ਸਹੀ ਮਾਤਰਾ ’ਚ ਪੀਣ ਨਾਲ ਹੀ ਪੂਰਾ ਫ਼ਾਇਦਾ ਮਿਲ ਸਕਦਾ ਹੈ। ਆਉ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ:

ਗੱਲ ਆਂਵਲੇ ਦੇ ਜੂਸ ਦੀ ਕਰੀਏ ਤਾਂ ਇਸ ਨੂੰ ਸਵੇਰੇ ਖ਼ਾਲੀ ਪੇਟ ਪੀਣਾ ਫ਼ਾਇਦੇਮੰਦ ਹੁੰਦਾ ਹੈ। ਨਾਲ ਹੀ ਇਸ ਨੂੰ ਰੋਜ਼ਾਨਾ 10 ਤੋਂ 20 ਮਿਲੀਗ੍ਰਾਮ ਪੀਣਾ ਚਾਹੀਦਾ। ਜ਼ਿਆਦਾ ਮਾਤਰਾ ’ਚ ਆਂਵਲੇ ਦਾ ਜੂਸ ਪੀਣ ਨਾਲ ਸਿਹਤ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਨਾਲ ਹੀ ਤੁਸੀਂ ਚਾਹੋ ਤਾਂ ਇਸ ਨੂੰ ਦਿਨ ’ਚ 2 ਵਾਰ ਪੀ ਸਕਦੇ ਹੋ। ਆਂਵਲੇ ’ਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਕੈਂਸਰ ਗੁਣ ਹੁੰਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।

ਰੋਜ਼ਾਨਾ ਆਂਵਲੇ ਦਾ ਜੂਸ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ।  ਵਿਟਾਮਿਨ ਸੀ ਨਾਲ ਭਰਪੂਰ ਆਂਵਲੇ ਦਾ ਜੂਸ ਪੀਣ ਨਾਲ ਇਮਿਊਨਿਟੀ ਵਧਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਸਰਦੀ, ਖਾਂਸੀ, ਜ਼ੁਕਾਮ ਅਤੇ ਮੌਸਮੀ ਬੁਖ਼ਾਰ ਤੋਂ ਰਾਹਤ ਮਿਲਦੀ ਹੈ।  ਇਸ ਦੀ ਵਰਤੋਂ ਨਾਲ ਸਰੀਰ ’ਚ ਮੌਜੂਦ ਗੰਦਗੀ ਬਾਹਰ ਕੱਢਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਸਰੀਰ ’ਚ ਜਮ?ਹਾਂ ਵਾਧੂ ਚਰਬੀ ਘੱਟ ਹੋ ਕੇ ਭਾਰ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ। 

ਸਰੀਰ ’ਚ ਜ਼ਿਆਦਾ ਗਰਮੀ ਹੋਣ ਨਾਲ ਆਂਵਲੇ ਦਾ ਜੂਸ ਪੀਣਾ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਠੰਢਕ ਦਾ ਅਹਿਸਾਸ ਹੋਣ ਦੇ ਨਾਲ ਦਿਨ ਭਰ ਤਰੋਤਾਜ਼ਾ ਮਹਿਸੂਸ ਹੁੰਦਾ ਹੈ।  ਉਲਟੀ ਦੀ ਸਮੱਸਿਆ ਹੋਣ ’ਤੇ ਆਂਵਲੇ ਦੇ ਰਸ ’ਚ ਮਿਸ਼ਰੀ ਮਿਲਾ ਕੇ ਦਿਨ ’ਚ 2-3 ਵਾਰ ਖਾਣ ਨਾਲ ਆਰਾਮ ਮਿਲਦਾ ਹੈ। ਇਸ ਦੀ ਵਰਤੋਂ 6-7 ਦਿਨ ਲਗਾਤਾਰ ਕਰਨ ਨਾਲ ਢਿੱਡ ’ਚ ਮੌਜੂਦ ਕੀੜੇ ਮਾਰਨ ’ਚ ਮਦਦ ਮਿਲਦੀ ਹੈ। 

ਇਸ ਦੀ ਵਰਤੋਂ ਅੱਖਾਂ ਦੀ ਰੋਸ਼ਨੀ ਵਧਣ ਨਾਲ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਖ਼ਾਸ ਤੌਰ ’ਤੇ ਮੋਤੀਆ ਬਿੰਦ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ 1-1 ਵੱਡਾ ਚਮਚਾ ਆਂਵਲੇ ਦੇ ਪਾਊਡਰ ਅਤੇ ਸ਼ਹਿਦ ਮਿਲਾ ਕੇ ਖਾਣਾ ਚਾਹੀਦਾ ਹੈ। ਆਂਵਲੇ ਦੇ ਰਸ ’ਚ ਚੁਟਕੀ ਭਰ ਕਪੂਰ ਮਿਲਾ ਕੇ ਮਸੂੜਿਆਂ ’ਤੇ ਲਗਾਉਣ ਨਾਲ ਦੰਦਾਂ ’ਚ ਕੈਵਿਟੀ ਹੋਣ ਦਾ ਬਚਾਅ ਰਹਿੰਦਾ ਹੈ।ਸਰਦੀ-ਜ਼ੁਕਾਮ ਦੀ ਪ੍ਰੇਸ਼ਾਨੀ ਹੋਣ ’ਤੇ 1-1 ਵੱਡਾ ਚਮਚਾ ਆਂਵਲੇ ਦਾ ਪਾਊਡਰ ਅਤੇ ਸ਼ਹਿਦ ਮਿਲਾ ਕੇ ਖਾਣ ਨਾਲ ਆਰਾਮ ਮਿਲਦਾ ਹੈ।