Health News: ਅੱਖਾਂ ਲਈ ਕੀਵੀ ਫਲ ਦਾ ਸੇਵਨ ਹੈ ਬਹੁਤ ਫ਼ਾਇਦੇਮੰਦ

ਏਜੰਸੀ

ਜੀਵਨ ਜਾਚ, ਸਿਹਤ

Health News: ਆਉ ਜਾਣਦੇ ਹਾਂ ਇਸ ਨੂੰ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:

Consuming kiwi fruit is very beneficial for the eyes

 

Health News: ਕੀਵੀ ਫਲ ਵਿਚ ਸੱਭ ਤੋਂ ਜ਼ਿਆਦਾ ਸਵਾਦੀ ਹੁੰਦਾ ਹੈ। ਕੀਵੀ ਫਲ ਵਿਚ ਫ਼ਾਈਬਰ, ਵਿਟਾਮਿਨ-ਸੀ, ਵਿਟਾਮਿਨ-ਈ, ਵਿਟਾਮਿਨ-ਕੇ, ਫੋਲੇਟ, ਕਾਪਰ, ਪੋਟਾਸ਼ੀਅਮ, ਐਂਟੀ ਆਕਸੀਡੈਂਟ, ਪ੍ਰੋਟੀਨ ਤੇ ਆਇਰਨ ਵਰਗੇ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਆਉ ਜਾਣਦੇ ਹਾਂ ਇਸ ਨੂੰ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:

ਅੱਖਾਂ ਲਈ ਕੀਵੀ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਏ ਅਤੇ ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹਨ, ਜੋ ਅੱਖਾਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਕੇ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦੇ ਹਨ।

 ਕੀਵੀ ਹਾਈ ਬਲੱਡ ਪ੍ਰੈਸ਼ਰ ਨੂੰ ਘਟਾਉਣ ਤੇ ਸਬੰਧਤ ਬੀਮਾਰੀਆਂ ਜਿਵੇਂ ਦਿਲ ਦਾ ਦੌਰਾ ਰੋਕਣ ਵਿਚ ਮਦਦ ਕਰਦਾ ਹੈ। ਇਹ ਪਾਚਨ ਪ੍ਰਣਾਲੀ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਪਣੀ ਖੁਰਾਕ ਵਿਚ ਕੀਵੀ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਕੀਵੀ ਵਿਚ ਘੱਟ ਕੈਲੋਰੀ, ਘੱਟ ਜੀਆਈ, ਚੰਗੀ ਮਾਤਰਾ ਵਿਚ ਫ਼ਾਈਬਰ ਆਦਿ ਸਾਰੇ ਭਾਰ ਘਟਾਉਣ ਵਿਚ ਮਦਦ ਕਰਦੇ ਹਨ।

ਨੀਂਦ ਨਾ ਆਉਣ ਦੀ ਸਮੱਸਿਆ ਵਿਚ ਵੀ ਕੀਵੀ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। 

ਕੀਵੀ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦਾ ਹੈ। ਕੀਵੀ ਦਾ ਸੇਵਨ ਕਰਨ ਨਾਲ, ਤੁਸੀਂ ਆਮ ਜ਼ੁਕਾਮ ਤੇ ਫਲੂ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ। ਕੀਵੀ ਕੈਲੇਸਟਰੋਲ ਨੂੰ ਵੀ ਕੰਟਰੋਲ ਕਰਨ ਵਿਚ ਮਦਦਗਾਰ ਹੈ।