ਫ਼ਰਿੱਜ ਖਾਣ ਵਾਲੀਆਂ ਚੀਜ਼ਾਂ ਨੂੰ ਕਰ ਦਿੰਦੈ ਕੀਟਾਣੂ ਯੁਕਤ
ਫ਼ਰਿੱਜ ਖਾਣ ਵਾਲੀਆਂ ਚੀਜ਼ਾਂ ਨੂੰ ਕਰ ਦਿੰਦੈ ਕੀਟਾਣੂ ਯੁਕਤ
pic
ਨਵੀਂ ਦਿੱਲੀ : ਅਜਕਲ ਸਾਰੇ ਘਰਾਂ 'ਚ ਫ਼ਰਿੱਜ ਹੋਣਾ ਇਕ ਆਮ ਜਿਹੀ ਗੱਲ ਹੈ। ਅਕਸਰ ਲੋਕ ਅਪਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਫ਼ਰਿੱਜ 'ਚ ਸਟੋਰ ਕਰ ਕੇ ਰੱਖ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੁੱਝ ਅਜਿਹੀਆਂ ਵੀ ਚੀਜ਼ਾਂ ਹਨ ਜਿਹੜੀਆਂ ਫ਼ਰਿੱਜ 'ਚ ਭੁੱਲ ਕੇ ਵੀ ਨਹੀਂ ਰਖਣੀਆਂ ਚਾਹੀਦੀਆਂ ਹਨ। ਅਸੀਂ ਫ਼ਰਿੱਜ ਦੀ ਵਰਤੋਂ ਇਸ ਲਈ ਵੀ ਕਰਦੇ ਹਾਂ ਤਾ ਕਿ ਚੀਜ਼ਾਂ ਖ਼ਰਾਬ ਨਾ ਹੋਣ, ਇਸ ਵਜ੍ਹਾ ਤੋਂ ਅਸੀਂ ਅਕਸਰ ਕੁੱਝ ਗ਼ਲਤੀਆਂ ਕਰ ਬੈਠਦੇ ਹਾਂ। ਹੁਣ ਅਗਲੀ ਵਾਰ ਫ਼ਰਿੱਜ 'ਚ ਕੁੱਝ ਵੀ ਰੱਖਣ ਨਾਲ ਪਹਿਲਾਂ ਇਨ੍ਹਾਂ ਗੱਲਾਂ ਨੂੰ ਜ਼ਰੂਰ ਧਿਆਨ 'ਚ ਰੱਖੋ।
ਟਮਾਟਰ: ਤੁਸੀਂ ਵੀ ਜੇਕਰ ਮਾਰਕੀਟ ਤੋਂ ਟਮਾਟਰ ਖ਼ਰੀਦਣ ਤੋਂ ਬਾਅਦ ਉਨ੍ਹਾਂ ਨੂੰ ਫ਼ਰਿੱਜ 'ਚ ਸਟੋਰ ਕਰ ਕੇ ਰਖ ਦਿੰਦੇ ਹੋ ਤਾਂ ਅਜਿਹਾ ਕਰਨ ਨਾਲ ਉਨ੍ਹਾਂ ਦਾ ਸਵਾਦ ਤਾਂ ਖ਼ਰਾਬ ਹੁੰਦਾ ਹੀ ਹੈ ਨਾਲ ਹੀ ਉਹ ਜ਼ਿਆਦਾ ਮੁਲਾਇਮ ਵੀ ਹੋ ਜਾਂਦੇ ਹੋ। ਇਸ ਲਈ ਟਮਾਟਰ ਨੂੰ ਕਦੇ ਫ਼ਰਿੱਜ 'ਚ ਨਾ ਰੱਖੋ।
ਪਿਆਜ਼: ਤੁਸੀਂ ਵੀ ਜੇਕਰ ਪਿਆਜ਼ ਨੂੰ ਅਪਣੇ ਫ਼ਰਿੱਜ 'ਚ ਰੱਖ ਦਿੰਦੇ ਹੋ ਤਾਂ ਦਸ ਦਈਏ ਕਿ ਜ਼ਿਆਦਾ ਸਮੇਂ ਤਕ ਫ਼ਰਿੱਜ 'ਚ ਰੱਖਣ ਨਾਲ ਇਨ੍ਹਾਂ 'ਚ ਫਫੂੰਦੀ ਲਗ ਸਕਦੀ ਹੈ ਅਤੇ ਪਿਆਜ਼ ਖ਼ਰਾਬ ਹੋ ਸਕਦਾ ਹੈ।
ਕੇਲਾ: ਕੇਲੇ ਨੂੰ ਜੇਕਰ ਫ਼ਰਿੱਜ 'ਚ ਜ਼ਿਆਦਾ ਸਮੇਂ ਲਈ ਰਖਿਆ ਜਾਵੇ ਤਾਂ ਇਹ ਪੋਲੇ ਹੋ ਜਾਂਦੇ ਹਨ ਅਤੇ ਨਾਲ ਹੀ ਇਸ ਦੇ ਜ਼ਰੂਰੀ ਤੱਤ ਵੀ ਘੱਟ ਹੋ ਜਾਂਦੇ ਹਨ।
ਲਸਣ: ਤੁਸੀਂ ਜੇਕਰ ਸਬਜ਼ੀ 'ਚ ਲਸਣ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਗੱਲ ਤੁਹਾਡੇ ਲਈ ਖ਼ਾਸ ਹੋ ਸਕਦੀ ਹੈ ਕਿਉਂਕਿ ਇਹ ਗੱਲ ਤੁਹਾਡੇ ਲਈ ਜਾਨਣਾ ਬੇਹੱਦ ਜ਼ਰੂਰੀ ਹੈ ਕਿ 12 ਘੰਟੇ ਤੋਂ ਜ਼ਿਆਦਾ ਜੇਕਰ ਲਸਣ ਨੂੰ ਫ਼ਰਿੱਜ 'ਚ ਰਖਿਆ ਜਾਵੇ ਤਾਂ ਉਹ ਸੁੱਕਣ ਲਗਦੇ ਹਨ।