ਗਰਮੀਆਂ 'ਚ AC ਦੀ ਠੰਢਕ ਹੈ ਖ਼ਤਰਨਾਕ, ਹੋ ਸਕਦੇ ਹੋ ਗੰਭੀਰ ਬੀਮਾਰੀਆਂ ਦੇ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗਰਮੀਆਂ 'ਚ AC ਦੀ ਠੰਢਕ ਹੈ ਖ਼ਤਰਨਾਕ, ਹੋ ਸਕਦੇ ਹੋ ਗੰਭੀਰ ਬੀਮਾਰੀਆਂ ਦੇ ਸ਼ਿਕਾਰ

pic

ਨਵੀਂ ਦਿੱਲੀ: ਗਰਮੀ ਦਾ ਮੌਸਮ ਸ਼ੁਰੂ ਹੋ ਚੁਕਿਆ ਹੈ। ਇਸ ਦੇ ਨਾਲ ਗਰਮ ਹਵਾਵਾਂ ਚਲਣੀਆਂ ਸ਼ੁਰੂ ਹੋ ਗਈਆਂ ਹਨ। ਗਰਮੀਆਂ 'ਚ ਲੋਕ ਏਅਰ ਕੰਡੀਸ਼ਨਰ ਦੀ ਜ਼ਿਆਦਾ ਵਰਤੋਂ ਕਰਦੇ ਹਨ ਕਿਉਂਕਿ ਘੱਟ ਸਮੇਂ 'ਚ ਬਿਨਾਂ ਰੌਲੇ ਰੱਪੇ ਦੇ ਏਸੀ ਠੰਢਕ ਅਤੇ ਸਕੂਨ ਦਿੰਦਾ ਹੈ। 

 

 

ਇਸ ਵਜ੍ਹਾ ਤੋਂ ਹੁਣ ਪੱਖੇ ਅਤੇ ਕੂਲਰ ਨਾਲੋਂ ਜ਼ਿਆਦਾ ਏਸੀ ਦਾ ਰਿਵਾਜ਼ ਤੇਜ਼ੀ ਨਾਲ ਵਧ ਰਿਹਾ ਹੈ। ਦਫ਼ਤਰ 'ਚ 8 ਘੰਟੇ ਤਕ ਏਸੀ 'ਚ ਬੈਠਣਾ ਸਿਹਤ ਲਈ ਨੁਕਸਾਨਦਾਇਕ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਲੰਮੇ ਸਮੇਂ ਤਕ ਏਸੀ 'ਚ ਬੈਠਣਾ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ?

 

 

ਦਿਮਾਗ 'ਤੇ ਅਸਰ: ਏਸੀ ਦਾ ਤਾਪਮਾਨ ਬਹੁਤ ਘੱਟ ਹੋਣ 'ਤੇ ਦਿਮਾਗ ਦੀਆਂ ਨਸਾਂ ਸੁੰਗੜ ਜਾਂਦੀਆਂ ਹਨ ਜਿਸ ਦਾ ਅਸਰ ਕੰਮ 'ਤੇ ਪੈਂਦਾ ਹੈ। ਇੰਨਾ ਹੀ ਨਹੀਂ, ਤੁਹਾਨੂੰ ਲਗਾਤਾਰ ਚੱਕਰ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ।

 

 

ਬੁਖ਼ਾਰ ਜਾਂ ਥਕਾਣ: ਜ਼ਿਆਦਾ ਦੇਰ ਤਕ ਏਸੀ 'ਚ ਬੈਠੇ ਰਹਿਣ ਨਾਲ ਥਕਾਣ ਹੋ ਸਕਦੀ ਹੈ। ਇੰਨਾ ਹੀ ਨਹੀਂ, ਇਸ ਦਾ ਤਾਪਮਾਨ ਜ਼ਿਆਦਾ ਘੱਟ ਕਰਨ 'ਤੇ ਤੁਹਾਨੂੰ ਸਿਰ ਦਰਦ ਅਤੇ ਚਿੜ-ਚਿੜਾਹਟ ਮਹਿਸੂਸ ਹੋ ਸਕਦੀ ਹੈ। ਜੇਕਰ ਤੁਸੀਂ ਏਸੀ ਤੋਂ ਨਿਕਲ ਕੇ ਇਕੋ ਜਿਹੇ ਤਾਪਮਾਨ ਜਾਂ ਗਰਮ ਥਾਂ 'ਤੇ ਜਾਂਦੇ ਹੋ ਤਾਂ ਤੁਸੀਂ ਲੰਮੇ ਸਮੇਂ ਤਕ ਬੁਖ਼ਾਰ ਤੋਂ ਪੀੜਤ ਹੋ ਸਕਦੇ ਹੋ।

 

 

ਜੋੜਾਂ 'ਚ ਦਰਦ: ਏਸੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਜੋੜਾਂ 'ਚ ਦਰਦ ਦੀ ਸਮੱਸਿਆ ਆਉਂਦੀ ਹੈ। ਅੱਗੇ ਚੱਲ ਕੇ ਇਹ ਹੱਡ‍ੀਆਂ ਤੋਂ ਜੁੜੀ ਬੀਮਾਰੀਆਂ ਨੂੰ ਵੀ ਜਨਮ ਦੇ ਸਕਦਾ ਹੈ।

 

 

ਮੋਟਾਪਾ: ਏਅਰ ਕੰਡੀਸ਼ਨਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਦਾ ਮੋਟਾਪਾ ਵੱਧ ਜਾਂਦਾ ਹੈ। ਏਸੀ ਕਾਰਨ ਸਾਡਾ ਸਰੀਰ ਜ਼ਿਆਦਾ ਐਕਟਿਵ ਨਹੀਂ ਹੋ ਪਾਉਂਦਾ ਹੈ। ਜਿਸ ਕਾਰਨ ਸਰੀਰ ਦੀ ਊਰਜਾ ਠੀਕ ਮਾਤਰਾ 'ਚ ਪ੍ਰਯੋਗ ਨਹੀਂ ਹੋ ਪਾਂਉਂਦੀ, ਜਿਸ ਦੀ ਵਜ੍ਹਾ ਨਾਲ ਮੋਟਾਪਾ ਵਧਦਾ ਹੈ।

 

 

ਚਮੜੀ ਦੀਆਂ ਸਮੱਸਿਆਵਾਂ: ਏਅਰ ਕੰਡੀਸ਼ਨਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਦੀ ਕੁਦਰਤੀ ਨਮੀ ਖ਼ਤਮ ਹੋ ਜਾਂਦੀ ਹੈ। ਜਿਸ ਕਾਰਨ ਚਮੜੀ 'ਚ ਰੁੱਖਾਪਣ ਮਹਿਸੂਸ ਹੁੰਦਾ ਹੈ।