ਨੱਕ ਵਿਚ ਪਾਉ ਦੇਸੀ ਘਿਉ, ਸਿਹਤ ਨੂੰ ਮਿਲਣਗੇ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਨੱਕ ਵਿਚ ਘਿਉ ਪਾਉਣਾ ਬਿਹਤਰ ਹੁੰਦਾ ਹੈ ਕਿਉਂਕਿ ਇਹ ਤੁਹਾਡੇ ਦਿਮਾਗ਼ ਲਈ ਟੌਨਿਕ ਦੀ ਤਰ੍ਹਾਂ ਕੰਮ ਕਰਦਾ ਹੈ।

Photo

 

ਚੰਡੀਗੜ੍ਹ : ਦੇਸੀ ਘਿਉ ਇਕ ਅਜਿਹੀ ਚੀਜ਼ ਹੈ ਜੋ ਹਰ ਕਿਸੇ ਦੀ ਰਸੋਈ ਵਿਚ ਜ਼ਰੂਰ ਮਿਲ ਜਾਂਦਾ ਹੈ। ਇਸ ਨੂੰ ਅਸੀਂ ਅਪਣੀ ਰੋਜ਼ਾਨਾ ਖ਼ੁਰਾਕ ਵਿਚ ਵੀ ਲੈਂਦੇ ਹਾਂ। ਅਸੀਂ ਭੋਜਨ ਵਿਚ ਦੇਸੀ ਘਿਉ ਦੀ ਵਰਤੋਂ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਦੇਸੀ ਘਿਉ ਦੇ ਕਈ ਫ਼ਾਇਦੇ ਹਨ? ਅਸੀਂ ਮਾਲਿਸ਼ ਕਰ ਕੇ ਵੀ ਇਸ ਦਾ ਫ਼ਾਇਦਾ ਉਠਾ ਸਕਦੇ ਹਾਂ ਤੇ ਇਸ ਨਾਲ ਹੀ ਨੱਕ ਵਿਚ ਘਿਉ ਪਾਉਣ ਦੇ ਵੀ ਬਹੁਤ ਫ਼ਾਇਦੇ ਹੁੰਦੇ ਹਨ। ਆਉ ਤੁਹਾਨੂੰ ਦਸਦੇ ਹਾਂ ਕਿ ਨੱਕ ਵਿਚ ਦੇਸੀ ਘਿਉ ਪਾਉਣ ਦੇ ਕੀ-ਕੀ ਫ਼ਾਇਦੇ ਹੁੰਦੇ ਹਨ।

 

 

ਨੱਕ ਵਿਚ ਘਿਉ ਪਾਉਣਾ ਬਿਹਤਰ ਹੁੰਦਾ ਹੈ ਕਿਉਂਕਿ ਇਹ ਤੁਹਾਡੇ ਦਿਮਾਗ਼ ਲਈ ਟੌਨਿਕ ਦੀ ਤਰ੍ਹਾਂ ਕੰਮ ਕਰਦਾ ਹੈ। ਦਸਣਯੋਗ ਹੈ ਕਿ ਮਨੁੱਖੀ ਦਿਮਾਗ਼ 60 ਫ਼ੀ ਸਦੀ ਚਰਬੀ ਵਾਲਾ ਹੁੰਦਾ ਹੈ ਅਤੇ ਘਿਉ ਵਿਚ ਜ਼ਰੂਰੀ ਫ਼ੈਟੀ ਐਸਿਡ ਵੀ ਹੁੰਦੇ ਹਨ ਜੋ ਪੋਸ਼ਣ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਹਨ। ਅਜਿਹਾ ਕਰਨ ਨਾਲ ਤੁਸੀਂ ਦਿਮਾਗ਼ੀ ਪ੍ਰਣਾਲੀ ਵਿਚ ਨਵੀਂ ਜੀਵਨ ਊਰਜਾ ਦਾ ਸੰਚਾਰ ਕਰਦੇ ਹੋ ਜੋ ਤੁਹਾਡੇ ਇਕਾਗਰਤਾ ਪੱਧਰ, ਦਿਮਾਗ਼ ਦੇ ਕਾਰਜ ਨੂੰ ਵਧਾਉਣ ਵਿਚ ਵੀ ਮਦਦ ਕਰਦਾ ਹੈ। ਇਹ ਤੁਹਾਡੇ ਦਿਮਾਗ਼ ਦੀ ਸਿੱਖਣ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ।

 

 

ਤੁਸੀਂ ਛੋਟੇ ਬੱਚੇ ਦੇ ਨੱਕ ਵਿਚ ਇਕ-ਇਕ ਕਰ ਕੇ ਬੂੰਦਾਂ ਵੀ ਪਾ ਸਕਦੇ ਹੋ। ਜੇਕਰ ਬੱਚਾ ਨੱਕ ਵਿਚ ਘਿਉ ਪਾਉਣ ਤੋਂ ਇਨਕਾਰ ਕਰਦਾ ਹੈ, ਅਜਿਹੇ ਵਿਚ ਤੁਸੀਂ ਉਸ ਦੀ ਉਂਗਲੀ ਵਿਚ ਘਿਉ ਲੈ ਕੇ ਉਸ ਦੀ ਨੱਕ ’ਤੇ ਵੀ ਲਗਾ ਸਕਦੇ ਹੋ। ਦੂਜੇ ਪਾਸੇ, ਬਜ਼ੁਰਗ ਹਰ ਇਕ ਨੱਕ ਵਿਚ ਘਿਉ ਦੀਆਂ ਦੋ ਬੂੰਦਾਂ ਪਾ ਸਕਦੇ ਹਨ। ਖ਼ਾਲੀ ਪੇਟ ਨੱਕ ਵਿਚ ਘਿਉ ਪਾਉਣਾ ਚੰਗਾ ਹੁੰਦਾ ਹੈ।

ਇਹ ਕੰਮ ਤੁਸੀਂ ਸਵੇਰੇ ਨਾਸ਼ਤੇ ਤੋਂ ਇਕ ਘੰਟਾ ਪਹਿਲਾਂ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਸੌਂਦੇ ਸਮੇਂ ਵੀ ਕਰ ਸਕਦੇ ਹੋ। ਤੁਸੀਂ ਇਸ ਨੂੰ ਨੱਕ ਵਿਚ ਪਾ ਸਕਦੇ ਹੋ। ਇਸ ਨੂੰ ਨੱਕ ਵਿਚ ਪਾਉਣ ਤੋਂ ਪਹਿਲਾਂ ਥੋੜ੍ਹਾ ਜਿਹਾ ਗਰਮ ਕਰ ਲਿਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ। ਤੁਸੀਂ ਇਸ ਨੂੰ ਹਰ ਰਾਤ ਸੌਣ ਤੋਂ ਪਹਿਲਾਂ ਅਪਣੀ ਨੱਕ ਵਿਚ ਪਾ ਸਕਦੇ ਹੋ।