ਡਾਈਟਿੰਗ 'ਚ ਕਦੇ-ਕਦੇ ਧੋਖਾ ਕਰਨ ਦੇ ਫ਼ਾਇਦੇ ਜਾਣ ਕੇ ਹੋ ਜਾਉਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਡਾਈਟਿੰਗ ਕਰਨ ਵਾਲਿਆਂ ਨੂੰ ਅਕਸਰ ਅਪਣੀ ਪਸੰਦੀਦਾ ਚੀਜ਼ਾਂ ਤੋਂ ਦੂਰੀ ਬਣਾਉਣੀ ਪੈਂਦੀ ਹੈ। ਕਦੇ - ਕਦੇ ਇਹ ਤਪੱਸਿਆ ਇੰਨੀ ਭਾਰੀ ਲੱਗਣ ਲਗਦੀ ਹੈ ਕਿ ਕੁੱਝ ਲੋਕ ਇਸ...

Benefits of cheating while dieting

ਡਾਈਟਿੰਗ ਕਰਨ ਵਾਲਿਆਂ ਨੂੰ ਅਕਸਰ ਅਪਣੀ ਪਸੰਦੀਦਾ ਚੀਜ਼ਾਂ ਤੋਂ ਦੂਰੀ ਬਣਾਉਣੀ ਪੈਂਦੀ ਹੈ। ਕਦੇ - ਕਦੇ ਇਹ ਤਪੱਸਿਆ ਇੰਨੀ ਭਾਰੀ ਲੱਗਣ ਲਗਦੀ ਹੈ ਕਿ ਕੁੱਝ ਲੋਕ ਇਸ 'ਚ ਧੋਖਾ ਵੀ ਕਰ ਲੈਂਦੇ ਹਨ। ਕੋਮਾਂਤਰੀ ਪੋਸ਼ਣ ਮਾਹਰਾਂ ਦਾ ਕਹਿਣਾ ਹੈ ਕਿ ਡਾਈਟਿੰਗ 'ਚ ਕਦੇ - ਕਦੇ ਧੋਖਾ ਕਰਨਾ ਮਾੜਾ ਨਹੀਂ ਹੁੰਦਾ। ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਵਿਚ - ਵਿਚ ਅਜਿਹਾ ਕਰਨ ਨਾਲ ਭਾਰ ਨਿਯੰਤਰਣ ਰੱਖਣ 'ਚ ਮਦਦ ਮਿਲਦੀ ਹੈ।  

ਡਾਈਟਿੰਗ ਕਰਨ ਵਾਲੇ ਸਾਰੇ ਲੋਕ ਚੀਟ-ਡੇ ਬਾਰੇ ਚੰਗੀ ਤ੍ਰਾਂ ਜਾਣਦੇ ਹਨ। ਇਹ ਹਫ਼ਤੇ ਦਾ ਉਹ ਇਕ ਦਿਨ ਹੁੰਦਾ ਹੈ,  ਜਦੋਂ ਅਪਣਾ ਮਨਪਸੰਦ ਦਾ ਕੁੱਝ ਵੀ ਖਾਣ ਦੀ ਇਜਾਜ਼ਤ ਹੁੰਦੀ ਹੈ।

ਜੇਕਰ ਤੁਸੀਂ ਡਾਈਟਿੰਗ ਕਰ ਰਹੇ ਹੋ ਤਾਂ ਚੀਟ ਡੇਅ ਨੂੰ ਬਰਕਰਾਰ ਰੱਖਣਾ ਵੀ ਬੇਹਦ ਜ਼ਰੂਰੀ ਹੁੰਦਾ ਹੈ। ਇਸ ਨਾਲ ਨਾ ਤਾਂ ਤੁਹਾਡੇ ਭਾਰ ਘਟਾਉਣ ਦੇ ਇਰਾਦੇ 'ਤੇ ਕੋਈ ਫ਼ਰਕ ਪੈਂਦਾ ਹੈ ਅਤੇ ਨਾ ਹੀ ਤੁਹਾਡੇ ਟੀਚੇ 'ਤੇ ਅਸਰ ਪੈਂਦਾ ਹੈ।  

ਮਾਹਰਾਂ ਦਾ ਕਹਿਣਾ ਹੈ ਕਿ ਚੀਟ ਡੇਅ ਨੂੰ ਸ਼ਿੱਦਤ ਨਾਲ ਬਰਕਰਾਰ ਰੱਖਣ ਵਾਲੇ ਲੋਕ ਡਾਈਟਿੰਗ ਦੇ ਪ੍ਰਤੀ ਜ਼ਿਆਦਾ ਵਫ਼ਾਦਾਰ ਹੁੰਦੇ ਹਨ। ਕੈਲੋਰੀ 'ਤੇ ਕਾਬੂ ਦੀ ਮਿਆਦ ਤੋਂ ਬਾਅਦ ਹਫ਼ਤੇ 'ਚ ਇਕ ਦਿਨ ਅਪਣੀ ਪਸੰਦੀਦਾ ਚੀਜ਼ਾਂ ਖਾਣ  ਨਾਲ ਸਰੀਰ ਨੂੰ ਚਰਬੀ ਘਟਾਉਣ 'ਚ ਮਦਦ ਮਿਲਦੀ ਹੈ। 

ਦਰਅਸਲ ਹਫ਼ਤੇ ਭਰ ਖਾਣ 'ਤੇ ਕਾਬੂ ਰੱਖਣ ਤੋਂ ਬਾਅਦ ਇਕ ਦਿਨ ਜਦੋਂ ਸਭ ਕੁੱਝ ਖਾਣ ਨੂੰ ਮਿਲਦਾ ਹੈ ਤਾਂ ਸਰੀਰ ਨੂੰ ਸੰਕੇਤ ਮਿਲਦਾ ਹੈ ਕਿ ਉਸ ਨੂੰ ਕਮੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।