Health News: ਪਲਾਸ਼ ਦੇ ਫੁੱਲਾਂ ’ਚ ਹੁੰਦੇ ਹਨ ਕਈ ਆਯੂਰਵੈਦਿਕ ਗੁਣ
ਪਲਾਸ਼ ਦੇ ਫੁੱਲਾਂ ਵਿਚ ਅਜਿਹਾ ਗੁਣ ਹੈ ਜੋ ਪੇਟ ਦੀਆਂ ਸਮੱਸਿਆਵਾਂ ਦੂਰ ਕਰਨ ਵਿਚ ਮਦਦ ਕਰਦਾ ਹੈ
Health News: ਇਹਨੀਂ ਦਿਨੀਂ ਪਲਾਸ਼ ਦੇ ਫੁੱਲਾਂ ਦੀ ਵਰਖਾ ਹੋ ਰਹੀ ਹੈ। ਇਕ ਸਮੇਂ ਵਿਚ ਇਸ ਦੀ ਵਰਤੋਂ ਹੋਲੀ ਦੇ ਤਿਉਹਾਰ ਦੇ ਰੰਗ ਬਣਾਉਣ ਲਈ ਕੀਤੀ ਜਾਂਦੀ ਸੀ। ਪਲਾਸ਼ ਦੇ ਫੁੱਲਾਂ ਨੂੰ ਕਈ ਥਾਵਾਂ ਉਤੇ ਟੇਸੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪਲਾਸ਼ ਦੇ ਫੁੱਲਾਂ ਵਿਚ ਕਈ ਚਿਕਿਤਸਿਕ ਗੁਣ ਵੀ ਹੁੰਦੇ ਹਨ। ਪਲਾਸ਼ ਦਰੱਖ਼ਤ ਦੇ ਫੁੱਲਾਂ, ਬੀਜਾਂ ਅਤੇ ਜੜ੍ਹਾਂ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ ਅਤੇ ਪੁਰਾਣੇ ਸਮੇਂ ਤੋਂ ਆਯੁਰਵੈਦ ਵਿਚ ਵਰਤੀਆਂ ਜਾਂਦੀਆਂ ਹਨ।
ਪਲਾਸ਼ ਦੇ ਬੀਜਾਂ ਵਿਚ ਐਂਟੀ-ਵਰਮਾ ਗੁਣ ਮਿਲਦਾ ਹੈ। ਆਯੁਰਵੈਦ ਵਿਚ ਇਸ ਦੇ ਬੀਜ ਨੂੰ ਪੀਸਣ ਮਗਰੋਂ ਵਰਤੋਂ ਪੇਟ ਦੇ ਕੀੜਿਆਂ ਨੂੰ ਨਸ਼ਟ ਕਰਨ ਲਈ ਕੀਤੀ ਜਾਂਦੀ ਹੈ। ਜੇ ਪਲਾਸ਼ ਦੇ ਬੀਜ ਦਾ ਪਾਊਡਰ ਨਿਯਮਿਤ ਤੌਰ ’ਤੇ ਖਾਧਾ ਜਾਵੇ ਤਾਂ ਪੇਟ ਦੇ ਕੀੜੇ-ਮਕੌੜੇ ਨਸ਼ਟ ਹੋ ਜਾਂਦੇ ਹਨ। ਤੁਸੀਂ ਇਸ ਨੂੰ ਸਵੇਰੇ ਸਵੇਰੇ ਇਕ ਚਮਚਾ ਸ਼ਹਿਦ ਨਾਲ ਖ਼ਾਲੀ ਪੇਟ ਖਾ ਸਕਦੇ ਹੋ।
ਪਲਾਸ਼ ਦੇ ਫੁੱਲਾਂ ਵਿਚ ਅਜਿਹਾ ਗੁਣ ਹੈ ਜੋ ਪੇਟ ਦੀਆਂ ਸਮੱਸਿਆਵਾਂ ਦੂਰ ਕਰਨ ਵਿਚ ਮਦਦ ਕਰਦਾ ਹੈ। ਇਹ ਪੇਚਸ਼ ਅਤੇ ਦਸਤ ਵਰਗੀਆਂ ਸਮੱਸਿਆਵਾਂ ਦੇ ਇਲਾਜ ਲਈ ਵੀ ਵਰਤੀ ਜਾਂਦੀ ਹੈ। ਜੇ ਤੁਸੀਂ ਇਸ ਦਾ ਰੋਜ਼ਾਨਾ ਸੇਵਨ ਕਰਦੇ ਹੋ ਤਾਂ ਪੇਟ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਜੇ ਤੁਸੀਂ ਸ਼ੂਗਰ ਤੋਂ ਪੀੜਤ ਹੋ ਅਤੇ ਹਾਈ ਬਲੱਡ ਪੈ੍ਰਸ਼ਰ ਨਾਲ ਜੂਝ ਰਹੇ ਹੋ, ਤਾਂ ਆਯੁਰਵੈਦ ਪਲਾਸ਼ ਦੇ ਪੱਤਿਆਂ ਨਾਲ ਇਸ ਦਾ ਇਲਾਜ ਸੰਭਵ ਹੈ। ਪਲਾਸ਼ ਦੇ ਪੱਤਿਆਂ ਵਿਚ ਇਸ ਗੁਣ ਦੀ ਵਿਸ਼ੇਸ਼ਤਾ ਹੁੰਦੀ ਹੈ ਜੋ ਕਿ ਖੰਘ ਅਤੇ ਪਿੱਤ ਨੂੰ ਵੀ ਘਟਾਉਂਦੀ ਹੈ। ਜੇ ਪਲਾਸ਼ ਦੇ ਬੀਜਾਂ ਦੀ ਪੇਸਟ ਚਮੜੀ ’ਤੇ ਲਗਾਈ ਜਾਵੇ ਤਾਂ ਇਹ ਐਗਜ਼ੀਮਾ ਅਤੇ ਹੋਰ ਚਮੜੀ ਰੋਗਾਂ ਨੂੰ ਠੀਕ ਕਰਦਾ ਹੈ, ਇਹ ਪੇਸਟ ਖੁਜਲੀ ਅਤੇ ਖ਼ੁਸ਼ਕੀ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਵੀ ਕਾਰਗਰ ਹੈ। ਇਸ ਵਿਚ ਮੌਜੂਦ ਐਸਟਿ੍ਰਨਜੈਂਟ ਗੁਣ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।
ਜੇ ਤੁਹਾਨੂੰ ਕੋਈ ਜ਼ਖ਼ਮ ਹੈ, ਤਾਂ ਪਲਾਸ਼ ਦੇ ਬੀਜਾਂ ਦਾ ਕਾੜ੍ਹਾ ਪੀਉ। ਇਸ ਵਿਚ ਇਲਾਜ ਦੇ ਗੁਣ ਹਨ ਜੋ ਜ਼ਖ਼ਮ ਨੂੰ ਠੀਕ ਕਰਨ ਵਿਚ ਸਹਾਇਤਾ ਕਰਦੇ ਹਨ। ਜ਼ਖ਼ਮ ਦਾ ਖ਼ੂਨ ਵਗਣਾ ਬੰਦ ਕਰਦੇ ਹਨ, ਇਸ ਦੀ ਵਰਤੋਂ ਕਰਨ ਲਈ ਇਕ ਪਲਾਸ਼ ਦਾ ਫੁੱਲ ਲਉ ਅਤੇ ਇਸ ਨੂੰ ਗੁਲਾਬ ਦੇ ਪਾਣੀ ਨਾਲ ਮਿਕਸ ਕਰ ਕੇ ਹੁਣ ਇਸ ਨੂੰ ਜਖਮ ’ਤੇ ਲਗਾਉ।