ਹਰ ਦਰਦ ਦੀ ਦਵਾ ਹੈ ਜੀਰੇ ਤੇ ਗੁੜ ਦਾ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਆਓ ਜਾਣਦੇ ਹਾਂ ਕਿ ਗੁੜ ਅਤੇ ਜੀਰੇ ਦੇ ਪਾਣੀ ਨਾਲ ਕਿਹੜੀਆਂ ਬੀਮਾਰੀਆਂ ਠੀਕ ਕੀਤੀਆਂ ਜਾ ਸਕਦੀਆਂ ਹਨ।

Cumin Seeds and Jaggery Water

 

ਗੁੜ ਅਤੇ ਜੀਰਾ ਹਰ ਘਰ ਦੀ ਰਸੋਈ ਵਿਚ ਜ਼ਰੂਰ ਮਿਲ ਜਾਂਦੇ ਹਨ। ਜੀਰੇ ਦੀ ਵਰਤੋਂ ਭੋਜਨ ਨੂੰ ਸਵਾਦਿਸ਼ਟ ਬਣਾਉਣ ਲਈ ਕੀਤੀ ਜਾਂਦੀ ਹੈ। ਸਵਾਦ ਦੇ ਨਾਲ - ਨਾਲ ਚੰਗੀ ਸਿਹਤ ਲਈ ਵੀ ਜੀਰਾ ਕਾਫ਼ੀ ਅਹਿਮ ਮੰਨਿਆ ਜਾਂਦਾ ਹੈ। ਉਥੇ ਹੀ ਗੁੜ ਵੀ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦਾ ਹੈ।  ਜੀਰਾ ਅਤੇ ਗੁੜ ਦੇ ਪਾਣੀ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ।  ਆਓ ਜਾਣਦੇ ਹਾਂ ਕਿ ਗੁੜ ਅਤੇ ਜੀਰੇ ਦੇ ਪਾਣੀ ਨਾਲ ਕਿਹੜੀਆਂ ਬੀਮਾਰੀਆਂ ਠੀਕ ਕੀਤੀਆਂ ਜਾ ਸਕਦੀਆਂ ਹਨ।  

ਜੀਰਾ ਅਤੇ ਗੁੜ ਦੋਨੇ ਪੇਟ ਦੀ ਹਰ ਸਮੱਸਿਆ ਦੂਰ ਕਰਨ ਲਈ ਜਾਣੇ ਜਾਂਦੇ ਹਨ। ਕਬਜ਼, ਗੈਸ, ਪੇਟ ਫੁੱਲਣਾ ਅਤੇ ਪੇਟ ਦਰਦ ਵਰਗੀ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਜੀਰੇ ਅਤੇ ਗੁੜ ਦੇ ਪਾਣੀ ਦਾ ਨੁਸਖਾ ਜ਼ਰੂਰ ਅਜ਼ਮਾਓ।  ਇਸ ਨਾਲ ਪੇਟ ਦੀ ਹਰ ਸਮੱਸਿਆ ਦਾ ਹੱਲ ਹੋ ਜਾਵੇਗਾ।

ਪਿੱਠ ਦਰਦ ਅਤੇ ਕਮਰ ਦਰਦ ਵਰਗੀ ਸਮੱਸਿਆ ਦੇ ਇਲਾਜ ਵਿਚ ਵੀ ਗੁੜ ਅਤੇ ਜੀਰੇ ਦਾ ਪਾਣੀ ਬਹੁਤ ਮਦਦ ਕਰਦਾ ਹੈ। ਇਸ ਤੋਂ ਇਲਾਵਾ ਮਾਹਵਾਰੀ ਵਿਚ ਹਾਰਮੋਨਲ ਬਦਲਾਅ ਦੇ ਚਲਦੇ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਤਕਲੀਫਾਂ ਹੁੰਦੀਆਂ ਹਨ। ਇਹਨਾਂ ਸਾਰੀਆਂ ਤਕਲੀਫਾਂ ਤੋਂ ਨਿਜ਼ਾਤ ਦਿਵਾਉਣ ਵਿਚ ਗੁੜ ਅਤੇ ਜੀਰੇ ਦਾ ਪਾਣੀ ਬੇਹੱਦ ਕਾਰਗਰ ਨੁਸਖਾ ਹੈ।  
ਗੁੜ ਅਤੇ ਜੀਰੇ ਦਾ ਪਾਣੀ ਪੀਣ ਨਾਲ ਸਿਰਦਰਦ ਵਿਚ ਕਾਫ਼ੀ ਰਾਹਤ ਮਿਲ ਜਾਂਦੀ ਹੈ। ਇਸ ਲਈ ਜੇਕਰ ਤੁਹਾਨੂੰ ਵਾਰ - ਵਾਰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਸੀਂ ਇਸ ਨੁਸਖੇ ਦੀ ਵਰਤੋਂ ਕਰੋ। ਸਿਰਦਰਦ ਤੋਂ ਇਲਾਵਾ ਜੀਰੇ ਅਤੇ ਗੁੜ ਦੇ ਪਾਣੀ ਨਾਲ ਬੁਖਾਰ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।  

ਜੀਰਾ ਅਤੇ ਗੁੜ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦੇ ਕੁਦਰਤੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਤੋਂ ਸਾਨੂੰ ਕਈ ਬੀਮਾਰੀਆਂ ਨਾਲ ਲੜਨ ਵਿਚ ਮਦਦ ਮਿਲਦੀ ਹੈ।

ਬਣਾਉਣ ਦਾ ਢੰਗ : ਜੀਰੇ ਅਤੇ ਗੁੜ ਦਾ ਪਾਣੀ ਬਣਾਉਣ ਲਈ ਸੱਭ ਤੋਂ ਪਹਿਲਾਂ ਇਕ ਭਾਂਡੇ ਵਿਚ 2 ਕਪ ਸਾਦਾ ਪਾਣੀ ਲਓ। ਹੁਣ 1 ਚੱਮਚ ਪੀਸਿਆ ਹੋਇਆ ਗੁੜ ਅਤੇ 1 ਚੱਮਚ ਜੀਰਾ ਮਿਲਾਓ ਅਤੇ ਚੰਗੀ ਤਰ੍ਹਾਂ ਉਬਾਲ ਲਵੋ। ਉਬਾਲਣ ਤੋਂ ਬਾਅਦ ਇਸ ਪਾਣੀ ਨੂੰ ਤੁਸੀਂ ਕਪ ਵਿਚ ਕੱਢ ਕੇ ਪੀਸ ਸਕਦੇ ਹੋ।