ਸਰੀਰ ਨੂੰ ਤੰਦਰੁਸਤ ਰੱਖਦਾ ਹੈ ਸੁੱਕਾ ਨਾਰੀਅਲ, ਜਾਣੋ ਫਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਆਉ ਜਾਣਦੇ ਹਾਂ ਇਸ ਦੇ ਹੋਰ ਫ਼ਾਇਦਿਆਂ ਬਾਰੇ:

Coconut keeps the body healthy

 

ਸਾਨੂੰ ਸਾਰਿਆਂ ਨੂੰ ਨਾਰੀਅਲ ਖਾਣ ਦੇ ਫ਼ਾਇਦਿਆਂ ਬਾਰੇ ਪਤਾ ਹੈ ਪਰ ਕੀ ਤੁਸੀਂ ਸੁੱਕੇ ਨਾਰੀਅਲ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਦੇ ਹੋ। ਆਉ ਜਾਣਦੇ ਹਾਂ ਇਸ ਦੇ ਹੋਰ ਫ਼ਾਇਦਿਆਂ ਬਾਰੇ:

ਸੁੱਕੇ ਨਾਰੀਅਲ ਵਿਚ ਡਾਇਟਰੀ ਫ਼ਾਈਬਰ ਹੁੰਦਾ ਹੈ, ਜੋ ਦਿਲ ਨੂੰ ਸਿਹਤਮੰਦ ਬਣਾ ਕੇ ਰਖਦਾ ਹੈ। ਮਰਦਾਂ ਦੇ ਸਰੀਰ ਨੂੰ 38 ਗ੍ਰਾਮ ਡਾਇਟਰੀ ਫ਼ਾਈਬਰ ਅਤੇ ਔਰਤਾਂ ਦੇ ਸਰੀਰ ਨੂੰ 25 ਗ੍ਰਾਮ ਡਾਇਟਰੀ ਫ਼ਾਈਬਰ ਦੀ ਲੋੜ ਹੁੰਦੀ ਹੈ। ਸੁੱਕਾ ਨਾਰੀਅਲ ਖਾਣ ਨਾਲ ਇਹ ਲੋੜ ਪੂਰੀ ਹੋ ਜਾਂਦੀ ਹੈ।

ਜੇਕਰ ਤੁਸੀਂ ਅਪਣੇ ਦਿਮਾਗ਼ ਨੂੰ ਤੇਜ਼ ਬਣਾਉਣਾ ਚਾਹੁੰਦੇ ਹੋ ਤਾਂ ਸੁੱਕੇ ਨਾਰੀਅਲ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰੋ।  ਔਰਤਾਂ ਵਿਚ ਹਮੇਸ਼ਾ ਖ਼ੂਨ ਦੀ ਕਮੀ ਹੋ ਜਾਂਦੀ ਹੈ। ਅਜਿਹਾ ਆਇਰਨ ਦੀ ਕਮੀ ਕਾਰਨ ਹੁੰਦਾ ਹੈ ਜਿਸ ਨਾਲ ਕਈ ਰੋਗ ਹੋ ਜਾਂਦੇ ਹਨ। ਸੁੱਕਾ ਨਾਰੀਅਲ ਇਸ ਸਥਿਤੀ ਤੋਂ ਰਾਹਤ ਦਿਵਾਉਂਦਾ ਹੈ।

ਸੁੱਕਾ ਨਾਰੀਅਲ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼, ਖ਼ੂਨੀ ਦਸਤ ਅਤੇ ਬਵਾਸੀਰ ਜਿਹੀ ਸਮੱਸਿਆ ਠੀਕ ਹੋ ਜਾਂਦੀ ਹੈ। ਇਸ ਨੂੰ ਖਾਣ ਦਾ ਸਰੀਰ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਸੁੱਕਾ ਨਾਰੀਅਲ ਖਾਣ ਨਾਲ ਗਠੀਆ ਰੋਗ ਠੀਕ ਹੋ ਜਾਂਦਾ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਵਿਚ ਕਈ ਖਣਿਜ ਹੁੰਦੇ ਹਨ, ਜੋ ਟਿਸ਼ੂਆਂ ਨੂੰ ਸਿਹਤਮੰਦ ਰਖਦੇ ਹਨ ਅਤੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਈ ਰਖਦੇ ਹਨ।