ਪੜ੍ਹੋ ਸੇਬ ਖਾਣ ਤੋਂ ਬਾਅਦ ਕੀ ਖਾਈਏ ਤੇ ਕੀ ਨਾ ਖਾਈਏ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸੇਬ ਖਾਣ ਤੋਂ ਬਾਅਦ ਮੂਲੀ ਦਾ ਸੇਵਨ ਤੁਹਾਡੀ ਚਮੜੀ ਸਬੰਧੀ ਪ੍ਰੇਸ਼ਾਨੀਆਂ ਪੈਦਾ ਕਰ ਸਕਦਾ ਹੈ। 

Read what to eat and what not to eat after eating apples

 

ਚੰਡੀਗੜ੍ਹ : ਸੇਬ ਖਾਣ ਨਾਲ ਸਾਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਜੇ ਰੋਜ਼ਾਨਾ ਸਵੇਰੇ ਇਕ ਸੇਬ ਵੀ ਖਾ ਲਿਆ ਜਾਵੇ ਤਾਂ ਕਈ ਬਿਮਾਰੀਆਂ ਤੋਂ ਨਿਜਾਤ ਮਿਲ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਸੇਬ ਖਾਣ ਦੇ ਤੁਰੰਤ ਬਾਅਦ ਤੁਹਾਨੂੰ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਦਹੀਂ ਦਾ ਸੇਵਨ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ ਪਰ ਸੇਬ ਖਾਣ ਤੋਂ ਬਾਅਦ ਕਦੇ ਦਹੀਂ ਨਾ ਖਾਉ। ਸੇਬ ਅਤੇ ਦਹੀਂ ਦੋਹਾਂ ਦੀ ਤਸੀਰ ਠੰਢੀ ਮੰਨੀ ਜਾਂਦੀ ਹੈ। ਇਸ ਨੂੰ ਜੇਕਰ ਇਕੱਠਿਆਂ ਖਾ ਲਿਆ ਜਾਵੇ ਤਾਂ ਇਹ ਬਲਗਮ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਸੇਬ ਖਾਣ ਤੋਂ ਬਾਅਦ ਮੂਲੀ ਦਾ ਸੇਵਨ ਤੁਹਾਡੀ ਚਮੜੀ ਸਬੰਧੀ ਪ੍ਰੇਸ਼ਾਨੀਆਂ ਪੈਦਾ ਕਰ ਸਕਦਾ ਹੈ। 

ਸੇਬ ਖਾਣ ਤੋਂ ਬਾਅਦ ਅਚਾਰ ਜਾਂ ਨਿੰਬੂ ਦਾ ਸੇਵਨ ਕਦੇ ਨਹੀਂ ਕਰਨੀ ਚਾਹੀਦੀ। ਇਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਗੈਸ, ਐਸੀਡਿਟੀ ਜਾਂ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਸੇਬ ਖਾਣ ਤੋਂ 2 ਘੰਟਿਆਂ ਤੱਕ ਤੁਸੀਂ ਖੱਟੀਆਂ ਚੀਜ਼ਾਂ ਨੂੰ ਨਾ ਖਾਉ। ਸੇਬ ਖਾਣ ਦੇ ਤੁਰੰਤ ਬਾਅਦ ਕਦੀ ਵੀ ਪਾਣੀ ਨਾ ਪੀਉ। ਇਸ ਨੂੰ ਖਾਣ ਤੋਂ ਘੱਟ ਤੋਂ ਘੱਟ 1 ਘੰਟੇ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ ਨਹੀਂ ਤਾਂ ਸਰੀਰ ਵਿਚ ਕਫ਼ ਬਣਨ ਲਗਦੀ ਹੈ। 

ਕੁੱਝ ਲੋਕ ਸੇਬ ਖਾਣ ਤੋਂ ਬਾਅਦ ਗ਼ਲਤੀ ਨਾਲ ਖੱਟੀਆਂ ਚੀਜ਼ਾਂ ਜਿਵੇਂ ਸਿਰਕੇ ਵਾਲਾ ਭੋਜਨ, ਆਚਾਰ ਜਾਂ ਹੋਰ ਖੱਟੀਆਂ ਚੀਜ਼ਾਂ ਖਾ ਲੈਂਦੇ ਹਨ। ਇਸ ਨੂੰ ਖਾਣ ਨਾਲ ਢਿੱਡ ਵਿਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ। ਰਾਤ ਨੂੰ ਸੇਬ ਖਾਣ ਨਾਲ ਸਰੀਰ ਵਿਚ ਐਸਿਡ ਬਣਦਾ ਹੈ ਜਿਸ ਨਾਲ ਖਾਣਾ ਪਚਣ ਵਿਚ ਮੁਸ਼ਕਲ ਹੁੰਦੀ ਹੈ। ਇਸ ਲਈ ਰਾਤ ਦੇ ਸਮੇਂ ਕਦੇ ਸੇਬ ਨਹੀਂ ਖਾਣਾ ਚਾਹੀਦਾ। ਸੇਬ ਅਤੇ ਹੋਰ ਫਲਾਂ ਦਾ ਸੇਵਨ ਸਵੇਰੇ ਕਰਨਾ ਚਾਹੀਦਾ ਹੈ। ਖੋਜ ਮੁਤਾਬਕ ਇਸ ਨਾਲ ਕੈਂਸਰ ਵਰਗੇ ਰੋਗਾਂ ਨੂੰ ਵੀ ਰੋਕਿਆ ਜਾ ਸਕਦਾ ਹੈ।ਜ਼ਾਂ ਤੋਂ ਬਣਾ ਕੇ ਰੱਖੋ ਦੂਰੀ