ਲਗਾਤਾਰ ਸਿਰਦਰਦ ਰਹਿਣ ਦੇ ਪਿੱਛੇ ਦਾ ਕਾਰਨ ਕਿਤੇ ਮਾਈਗ੍ਰੇਨ ਤਾਂ ਨਹੀਂ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਹ ਇਕ ਨਿਊਰੋਲਾਜੀਕਲ ਪ੍ਰੇਸ਼ਾਨੀ ਹੈ।

headache

ਮੁਹਾਲੀ: ਸਿਰਦਰਦ ਹੋਣਾ ਇਕ ਆਮ ਪ੍ਰੇਸ਼ਾਨੀ ਹੈ। ਪਰ ਕਈ ਦਿਨਾਂ ਤਕ ਲਗਾਤਾਰ ਇਹ ਸਮੱਸਿਆ ਰਹਿਣ ਦੇ ਪਿੱਛੇ ਦਾ ਕਾਰਨ ਮਾਈਗ੍ਰੇਨ ਹੋ ਸਕਦਾ ਹੈ। ਇਸ ਨਾਲ ਸਿਰ ਵਿਚ ਦਰਦ ਦਾ ਅਹਿਸਾਸ ਹੁੰਦਾ ਹੈ। ਇਹ ਦਰਦ ਪੂਰੇ ਸਿਰ ਦੀ ਥਾਂ ਸੱਜੇ ਜਾਂ ਖੱਬੇ ਦੇ ਇਕ ਹਿੱਸੇ ਵਿਚ ਹੁੰਦਾ ਹੈ। ਇਹ ਇਕ ਨਿਊਰੋਲਾਜੀਕਲ ਪ੍ਰੇਸ਼ਾਨੀ ਹੈ।

ਇਸ ਨਾਲ ਦਿਮਾਗ਼ ਵਿਚ ਤੇਜ਼ੀ ਨਾਲ ਖ਼ੂਨ ਦਾ ਵਹਾਅ ਹੁੰਦਾ ਹੈ ਜਿਸ ਕਾਰਨ ਸਿਰ ਵਿਚ ਨਾ ਬਰਦਾਸ਼ਤ ਹੋਣ ਵਾਲਾ ਦਰਦ ਹੋਣ ਲਗਦਾ ਹੈ। ਇਹ ਦਰਦ ਸਿਰ ਦੇ ਨਾਲ ਕੰਨ ਅਤੇ ਗਰਦਨ ਵਿਚ ਵੀ ਹੁੰਦਾ ਹੈ। ਮਾਈਗ੍ਰੇਨ ਦੀ ਸਮੱਸਿਆ ਮਰਦਾਂ ਅਤੇ ਔਰਤਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਕੁੱਝ ਘਰੇਲੂ ਤਰੀਕਿਆਂ ਬਾਰੇ ਦਸਾਂਗੇ:

ਸਿਰ ਦਾ ਲਗਾਤਾਰ ਤੇਜ਼ੀ ਨਾਲ ਫੜਫੜਾਉਣਾ। ਸਵੇਰੇ ਉਠਦੇ ਹੀ ਸਿਰ 'ਤੇ ਭਾਰੀਪਨ ਅਤੇ ਤੇਜ਼ ਦਰਦ ਮਹਿਸੂਸ ਹੋਣਾ। ਉਲਟੀ ਆਉਣਾ। ਸਿਰ ਦੇ ਇਕ ਹੀ ਹਿੱਸੇ ਵਿਚ ਲਗਾਤਾਰ ਦਰਦ ਰਹਿਣਾ।  ਅੱਖਾਂ ਵਿਚ ਦਰਦ ਅਤੇ ਭਾਰੀਪਨ ਮਹਿਸੂਸ ਹੋਣਾ।  ਤੇਜ਼ ਰੋਸ਼ਨੀ ਅਤੇ ਆਵਾਜ਼ ਤੋਂ ਪ੍ਰੇਸ਼ਾਨੀ ਹੋਣੀ। ਦਿਨ ਦੇ ਸਮੇਂ ਵੀ ਉਬਾਸੀ ਆਉਣਾ।

 ਅਚਾਨਕ ਕਦੇ ਖ਼ੁਸ਼ੀ ਅਤੇ ਕਦੇ ਉਦਾਸੀ ਛਾ ਜਾਣਾ।  ਚੰਗੀ ਤਰ੍ਹਾਂ ਨੀਂਦ ਨਾ ਆਉਣਾ।  ਵਾਰ-ਵਾਰ ਪਿਸ਼ਾਬ ਆਉਣਾ। ਮਾਈਗ੍ਰੇਨ ਹੋਣ ਦਾ ਕਾਰਨ  ਵਾਤਾਵਰਣ ਵਿਚ ਬਦਲਾਅ ਹੋਣਾ। ਹਾਰਮੋਨ ਵਿਚ ਬਦਲਾਅ ਆਉਣਾ। ਜ਼ਿਆਦਾ ਚਿੰਤਾ ਕਰਨ ਦੇ ਕਾਰਨ ਤਣਾਅ ਵਿਚ ਆਉਣਾ। ਸ਼ਰਾਬ ਅਤੇ ਸਿਗਰੇਟ ਦੀ ਵਰਤੋਂ ਕਰਨੀ। ਭਾਰੀ ਮਾਤਰਾ ਵਿਚ ਚਾਹ ਅਤੇ ਕੌਫ਼ੀ ਦੀ ਵਰਤੋਂ ਕਰਨੇ

ਮਾਈਗ੍ਰੇਨ ਤੋਂ ਬਚਾਅ ਦੇ ਤਰੀਕੇ
 ਪੌਸ਼ਟਿਕ ਅਤੇ ਸੰਤੁਲਿਤ ਚੀਜ਼ਾਂ ਦੀ ਵਰਤੋਂ ਕਰੋ।
 7-8 ਘੰਟਿਆਂ ਦੀ ਪੂਰੀ ਨੀਂਦ ਲੈਣੀ ਜ਼ਰੂਰੀ।
 ਸਵੇਰੇ ਅਤੇ ਸ਼ਾਮ ਦੇ ਸਮੇਂ ਕਰੀਬ 30 ਮਿੰਟ ਯੋਗ ਅਤੇ ਕਸਰਤ ਕਰੋ।
 ਸੌਣ ਤੋਂ ਪਹਿਲਾਂ ਖੁੱਲ੍ਹੀ ਹਵਾ ਵਿਚ 15 ਮਿੰਟ ਸੈਰ ਕਰੋ।
 ਫ਼ਾਸਟ ਫ਼ੂਡ ਤੋਂ ਪਰਹੇਜ਼ ਕਰੋ।

ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਕੰਮ ਆਉਣਗੇ ਇਹ ਦੇਸੀ ਤਰੀਕੇ
ਰੋਜ਼ ਸਵੇਰੇ ਖ਼ਾਲੀ ਪੇਟ 10 ਤੋਂ 12 ਭਿੱਜੇ ਹੋਏ ਬਾਦਾਮ ਖਾਉ।
ਦਿਨ ਵਿਚ 2 ਵਾਰ ਅੰਗੂਰਾਂ ਦਾ ਰਸ ਪੀਉ।

 ਗਾਂ ਦੇ ਦੇਸੀ ਘਿਉ ਦੀਆਂ 2-3 ਬੂੰਦਾਂ ਸਵੇਰੇ-ਸ਼ਾਮ ਨੱਕ ਵਿਚ ਰੂੰ ਦੀ ਮਦਦ ਨਾਲ ਪਾਉ।
ਹਰੀਆਂ ਸਬਜ਼ੀਆਂ ਅਤੇ ਫਲਾਂ ਦੀ ਜ਼ਿਆਦਾ ਵਰਤੋਂ ਕਰੋ।
 ਬਰਾਬਰ ਮਾਤਰਾ ਵਿਚ ਗਾਜਰ ਅਤੇ ਪਾਲਕ ਦਾ ਜੂਸ ਮਿਕਸ ਕਰ ਕੇ ਪੀਉ।
ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਉਸ ਵਿਚ 1 ਚਮਚ ਸ਼ਹਿਦ ਮਿਕਸ ਕਰ ਕੇ ਖਾਣੇ ਤੋਂ ਪਹਿਲਾਂ ਜਾਂ ਖਾਣੇ ਤੋਂ ਬਾਅਦ ਵਰਤੋਂ ਕਰੋ।