ਗਰਭਵਤੀ ਔਰਤਾਂ ਅਪਣੀ ਡਾਈਟ ਵਿਚ ਕਰਨ ਹਰੀਆਂ ਸਬਜ਼ੀਆਂ ਸ਼ਾਮਲ, ਹੋਣਗੇ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗਰਭ ਅਵਸਥਾ ਦੌਰਾਨ ਸਾਬਤ ਅਨਾਜ ਖਾਣਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ|

Green Vegetables

 

ਮੁਹਾਲੀ : ਗਰਭਵਤੀ ਔਰਤਾਂ ਦੇ ਸਰੀਰ ਵਿਚ ਆਇਰਨ, ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ ਜਿਸ ਕਾਰਨ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਪ੍ਰਭਾਵਤ ਹੁੰਦੀ ਹੈ| ਗਰਭਵਤੀ ਔਰਤਾਂ ਨੂੰ ਅਪਣੀ ਡਾਈਟ ਵਿਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ| ਆਉ ਤੁਹਾਨੂੰ ਦਸਦੇ ਹਾਂ ਅਜਿਹੇ ਭੋਜਨ ਜਿਨ੍ਹਾਂ ਨੂੰ ਤੁਸੀਂ ਡਾਈਟ ਵਿਚ ਸ਼ਾਮਲ ਕਰ ਸਕਦੇ ਹੋ: 

ਗਰਭਵਤੀ ਔਰਤਾਂ ਨੂੰ ਅਪਣੀ ਡਾਈਟ ਵਿਚ ਹਰੀਆਂ ਸਬਜ਼ੀਆਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ| ਤੁਸੀਂ ਪਾਲਕ, ਬ੍ਰੋਕਲੀ, ਗੋਭੀ, ਬੀਨਜ਼ ਵਰਗੀਆਂ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ| ਇਨ੍ਹਾਂ ਵਿਚ ਆਇਰਨ ਚੰਗੀ ਮਾਤਰਾ ਵਿਚ ਮਿਲ ਜਾਂਦਾ ਹੈ| ਆਇਰਨ ਨਾਲ ਭਰਪੂਰ ਸਬਜ਼ੀਆਂ ਖਾਣ ਨਾਲ ਤੁਹਾਡੇ ਸਰੀਰ ’ਚ ਖ਼ੂਨ ਦੀ ਕਮੀ ਨਹੀਂ ਹੋਵੇਗੀ|

ਗਰਭ ਅਵਸਥਾ ਦੌਰਾਨ ਸਾਬਤ ਅਨਾਜ ਖਾਣਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ| ਇਹ ਅਣਜੰਮੇ ਬੱਚੇ ਦੇ ਵਿਕਾਸ ’ਚ ਬਹੁਤ ਫ਼ਾਇਦੇਮੰਦ ਹੁੰਦਾ ਹੈ| ਤੁਸੀਂ ਸਾਬਤ ਅਨਾਜ ਲਈ ਓਟਸ, ਕੁਇਨੋਆ, ਬ੍ਰਾਊਨ ਰਾਈਸ ਵਰਗੀਆਂ ਚੀਜ਼ਾਂ ਨੂੰ ਬਦਲ ਸਕਦੇ ਹੋ| ਇਸ ਤੋਂ ਇਲਾਵਾ ਤੁਸੀਂ ਪ੍ਰੋਟੀਨ, ਫ਼ਾਈਬਰ, ਵਿਟਾਮਿਨ-ਬੀ, ਮੈਗਨੀਸ਼ੀਅਮ ਵਰਗੀਆਂ ਚੀਜ਼ਾਂ ਦਾ ਸੇਵਨ ਵੀ ਕਰ ਸਕਦੇ ਹੋ| ਇਹ ਸਾਰੇ ਪੋਸ਼ਕ ਤੱਤ ਮਾਂ ਅਤੇ ਬੱਚੇ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ|

ਤੁਸੀਂ ਡੇਅਰੀ ਪ੍ਰੋਡਕਟਸ ਖਾ ਸਕਦੇ ਹੋ| ਤੁਸੀਂ ਅਪਣੀ ਨਿਯਮਤ ਰੁਟੀਨ ’ਚ ਡੇਅਰੀ ਪ੍ਰੋਡਕਟਸ ਨੂੰ ਸ਼ਾਮਲ ਕਰ ਸਕਦੇ ਹੋ| ਲੋਅ ਗਲਾਸ ਫ਼ੈਟ ਵਾਲੇ ਦੁੱਧ ਦਾ ਸੇਵਨ ਕੀਤਾ ਜਾ ਸਕਦਾ ਹੈ| ਇਸ ਨਾਲ ਤੁਹਾਡੇ ਸਰੀਰ ’ਚ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ| ਇਸ ਤੋਂ ਇਲਾਵਾ ਡੇਅਰੀ ਪ੍ਰੋਡਕਟਸ ਦਾ ਸੇਵਨ ਕਰਨ ਨਾਲ ਬੱਚੇ ਅਤੇ ਮਾਂ ਦੋਹਾਂ ਦੀ ਸਿਹਤ ਠੀਕ ਰਹਿੰਦੀ ਹੈ|

ਤੁਸੀਂ ਗਰਭ ਅਵਸਥਾ ਦੌਰਾਨ ਸੁੱਕੇ ਮੇਵੇ ਦਾ ਸੇਵਨ ਵੀ ਕਰ ਸਕਦੇ ਹੋ| ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਸੁੱਕੇ ਮੇਵੇ ਗਰਮ ਹੁੰਦੇ ਹਨ, ਉਨ੍ਹਾਂ ਦੀ ਤਾਸੀਰ ਗਰਮ ਹੁੰਦੀ ਹੈ| ਪਰ ਤੁਸੀਂ ਡਾਈਟ ਵਿਚ ਮੁੱਠੀ ਭਰ ਕਾਜੂ, ਅਖ਼ਰੋਟ, ਕਿਸ਼ਮਿਸ਼, ਬਦਾਮ ਖਾ ਸਕਦੇ ਹੋ| ਇਨ੍ਹਾਂ ਵਿਚ ਵਿਟਾਮਿਨ, ਕੈਲੋਰੀ, ਫ਼ਾਈਬਰ ਅਤੇ ਓਮੇਗਾ-3 ਚੰਗੀ ਮਾਤਰਾ ਵਿਚ ਮਿਲ ਜਾਂਦੇ ਹਨ| ਇਹ ਪੋਸ਼ਕ ਤੱਤ ਮਾਂ ਅਤੇ ਬੱਚੇ ਦੋਹਾਂ ਦੇ ਵਿਕਾਸ ਲਈ ਫ਼ਾਇਦੇਮੰਦ ਹੁੰਦੇ ਹਨ|