ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰੇਗਾ ਕਪੂਰ ਅਤੇ ਨਾਰੀਅਲ ਤੇਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਆਉ ਜਾਣਦੇ ਹਾਂ ਕਪੂਰ ਅਤੇ ਨਾਰੀਅਲ ਤੇਲ ਲਗਾਉਣ ਨਾਲ ਚਮੜੀ ’ਤੇ ਕੀ-ਕੀ ਫ਼ਾਇਦੇ ਹੋਣਗੇ:

Camphor and coconut oil will cure many skin problems

 

ਤੁਸੀਂ ਚਿਹਰੇ ’ਤੇ ਕੁੱਝ ਘਰੇਲੂ ਚੀਜ਼ਾਂ ਦਾ ਇਸਤੇਮਾਲ ਕਰ ਕੇ ਵੀ ਚਮੜੀ ਦੀ ਦੇਖਭਾਲ ਕਰ ਸਕਦੇ ਹੋ। ਨਾਰੀਅਲ ਤੇਲ ਅਤੇ ਕਪੂਰ ਤੁਸੀਂ ਚਮੜੀ ’ਤੇ ਇਸਤੇਮਾਲ ਕਰ ਸਕਦੇ ਹੋ। ਨਾਰੀਅਲ ਤੇਲ ਚਮੜੀ ਨੂੰ ਤਾਕਤ ਦੇ ਕੇ ਨਮੀ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ। ਉਧਰ ਕਪੂਰ ’ਚ ਮਿਲਣ ਵਾਲੇ ਪੋਸ਼ਕ ਤੱਤ ਚਮੜੀ ਲਈ ਬਹੁਤ ਲਾਹੇਵੰਦ ਹੁੰਦੇ ਹਨ।

ਆਉ ਜਾਣਦੇ ਹਾਂ ਕਪੂਰ ਅਤੇ ਨਾਰੀਅਲ ਤੇਲ ਲਗਾਉਣ ਨਾਲ ਚਮੜੀ ’ਤੇ ਕੀ-ਕੀ ਫ਼ਾਇਦੇ ਹੋਣਗੇ:

ਧੂੜ-ਮਿੱਟੀ, ਪ੍ਰਦੂਸ਼ਣ ਅਤੇ ਤੇਜ਼ ਧੁੱਪ ਕਾਰਨ ਚਮੜੀ ’ਤੇ ਇਨਫ਼ੈਕਸ਼ਨ ਹੋ ਸਕਦੀ ਹੈ। ਕਈ ਔਰਤਾਂ ਨੂੰ ਇਸ ਨਾਲ ਐਲਰਜੀ ਵੀ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਨਾਰੀਅਲ ਦੇ ਤੇਲ ’ਚ ਕਪੂਰ ਮਿਲਾ ਕੇ ਚਮੜੀ ’ਤੇ ਲਗਾਉ। ਐਲਰਜੀ ਅਤੇ ਕਿਸੇ ਵੀ ਤਰ੍ਹਾਂ ਦੇ ਇਨਫ਼ੈਕਸ਼ਨ ਤੋਂ ਰਾਹਤ ਮਿਲੇਗੀ। 
ਨਾਰੀਅਲ ਤੇਲ ਅਤੇ ਕਪੂਰ ਦੋਹਾਂ ਵਿਚ ਹੀ ਐਂਟੀ-ਫ਼ੰਗਲ ਤੱਤ ਮੌਜੂਦ ਹੁੰਦੇ ਹਨ। ਬਰਸਾਤੀ ਮੌਸਮ ’ਚ ਨਹੁੰਆਂ ’ਤੇ ਫ਼ੰਗਲ ਇਨਫ਼ੈਕਸ਼ਨ ਹੋ ਜਾਂਦੀ ਹੈ।

ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਇਨ੍ਹਾਂ ਦੋਹਾਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ। ਨਾਰੀਅਲ ਤੇਲ ਵਿਚ ਕਪੂਰ ਮਿਲਾਉ। ਦੋਹਾਂ ਚੀਜਾਂ ਨਾਲ ਤਿਆਰ ਹਲਕਾ ਕੋਸਾ ਤੇਲ ਨਹੁੰਆਂ ’ਤੇ ਲਗਾਉ। ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਨਹੁੰਆਂ ’ਤੇ ਹੋਈ ਫ਼ੰਗਲ ਇਨਫ਼ੈਕਸ਼ਨ ਠੀਕ ਹੋ ਜਾਵੇਗੀ।

ਵਾਲਾਂ ਵਿਚ ਰੁੱੱਖਾਪਨ ਹੋਣ ਕਾਰਨ ਸਿਕਰੀ ਦੀ ਸਮੱਸਿਆ ਹੋਣ ਲਗਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਨਾਰੀਅਲ ਤੇਲ ਵਿਚ ਕਪੂਰ ਮਿਲਾ ਕੇ ਲਗਾਉ। ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਵਾਲਾਂ ਦੀ ਮਾਲਿਸ਼ ਕਰੋ। ਇਸ ਨਾਲ ਵਾਲਾਂ ਵਿਚ ਮੌਜੂਦ ਸਿਕਰੀ ਆਸਾਨੀ ਨਾਲ ਨਿਕਲ ਜਾਵੇਗੀ।
ਨਾਰੀਅਲ ਤੇਲ ਵਿਚ ਐਂਟੀ-ਬੈਕਟੀਰੀਅਲ ਗੁਣ ਮਿਲ ਜਾਂਦੇ ਹਨ।

ਨਾਰੀਅਲ ਅਤੇ ਕਪੂਰ ਦੇ ਤੇਲ ਦਾ ਮਿਸ਼ਰਣ ਚਿਹਰੇ ’ਤੇ ਲਗਾਉਣ ਨਾਲ ਤੁਸੀਂ ਕਿਲ ਨਿਕਲਣ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਪਾ ਸਕਦੇ ਹੋ। ਨਿਯਮਤ ਰੂਪ ਨਾਲ ਦੋਹਾਂ ਚੀਜ਼ਾਂ ਦਾ ਇਸਤੇਮਾਲ ਕਰਨ ਨਾਲ ਚਮੜੀ ਦੇ ਕਿਲ ਮੁਹਾਸੇ ਗ਼ਾਇਬ ਹੋ ਜਾਣਗੇ।