ਆਲੂ ਤੋਂ ਜ਼ਿਆਦਾ ਫਾਇਦੇਮੰਦ ਹੈ ਇਸ ਦਾ ਛਿਲਕਾ

ਏਜੰਸੀ

ਜੀਵਨ ਜਾਚ, ਸਿਹਤ

ਆਲੂ ਸਾਡੀ ਹਰ ਸਬਜ਼ੀ ਦਾ ਹਿੱਸਾ ਹੁੰਦਾ ਹੈ। ਸੁਆਦ ਅਤੇ ਸਿਹਤ ਲਈ ਤੁਸੀਂ ਆਲੂ ਤਾਂ ਖਾਂਦੇ ਹੀ ਹੋਵੋਗੇ ਪਰ ਕੀ ਤੁਸੀਂ ਕਦੇ ਆਲੂ ਦਾ ਛਿਲਕਾ ਖਾਣ ਦੇ ਬਾਰੇ ”ਚ ਸੋਚਿਆ ਹੈ?

File Photo

ਆਲੂ ਸਾਡੀ ਹਰ ਸਬਜ਼ੀ ਦਾ ਹਿੱਸਾ ਹੁੰਦਾ ਹੈ। ਸੁਆਦ ਅਤੇ ਸਿਹਤ ਲਈ ਤੁਸੀਂ ਆਲੂ ਤਾਂ ਖਾਂਦੇ ਹੀ ਹੋਵੋਗੇ ਪਰ ਕੀ ਤੁਸੀਂ ਕਦੇ ਆਲੂ ਦਾ ਛਿਲਕਾ ਖਾਣ ਦੇ ਬਾਰੇ ”ਚ ਸੋਚਿਆ ਹੈ?

ਜੇਕਰ ਹੁਣ ਤੱਕ ਨਹੀਂ ਸੋਚਿਆ ਤਾਂ ਹੁਣ ਸੋਚ ਲਓ। ਜ਼ਿਆਦਾਤਰ ਘਰਾਂ ”ਚ ਆਲੂ ਛਿਲਣ ਤੋਂ ਬਾਅਦ ਛਿਲਕੇ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਆਲੂ ਦੇ ਛਿਲਕੇ ‘ਚ ਜ਼ਿਆਦਾ ਮਾਤਰਾ ‘ਚ ਵਿਟਾਮਿਨ ‘ਸੀ’ ਪਾਇਆ ਜਾਂਦਾ ਹੈ ਜੋ ਸਰੀਰ ਦੀ ਇਮਯੂਨਿਟੀ ਨੂੰ ਵਧਾਉਦਾ ਹੈ।

ਇਸ ਤੋਂ ਇਲਾਵਾ ਵੀ ਇਸ ‘ਚ ਮੌਜੂਦ ਤੱਤ ਇਮਯੂਨਿਟੀ ਵਧਾਉਣ ‘ਚ ਮਦਦਗਾਰ ਹੁੰਦੇ ਹਨ। ਆਲੂਆਂ ‘ਚ ਭਰਪੂਰ ਮਾਤਰਾ ਵਿੱਚ ਪੋਟਾਸ਼ੀਅਮ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਨਿਯਮਤ ਕਰਨ ਵਿੱਚ ਇਹ ਮਦਦਗਾਰ ਹੁੰਦਾ ਹੈ।

ਉਝ ਤਾਂ ਆਲੂ ਖਾਣ ਨਾਲ ਭਾਰ ਵੱਧਦਾ ਹੈ ਪਰ ਇਸਨੂੰ ਛਿਲਕੇ ਸਮੇਤ ਖਾਣ ਨਾਲ ਭਾਰ ਘੱਟਦਾ ਹੈ। ਇਸ ਦੇ ਛਿਲਕੇ ‘ਚ ਫਾਇਟੋਕੇਮੀਕਲ ਹੁੰਦਾ ਹੈ ਜੋ ਕਿ ਕੈਂਸਰ ਤੋਂ ਬਚਾਉਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਐਸਿਡ ਕੈਂਸਰ ਵਰਗੀ ਬੀਮਾਰੀ ਤੋਂ ਦੂਰ ਰੱਖਣ ‘ਚ ਮਦਦਗਾਰ ਹੁੰਦਾ ਹੈ।