Health News: ਥਾਇਰਾਇਡ ’ਚ ਕੀ ਖਾਈਏ ਤੇ ਕੀ ਨਹੀਂ?

ਏਜੰਸੀ

ਜੀਵਨ ਜਾਚ, ਸਿਹਤ

ਠੀਕ ਖਾਣ-ਪੀਣ ਅਤੇ ਨੇਮਬੱਧ ਆਦਤਾਂ ਨਾਲ ਵੀ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ

What to eat in thyroid and what not?

ਥਾਇਰਾਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਦਮੀਆਂ ਦੇ ਮੁਕਾਬਲੇ ਔਰਤਾਂ ਇਸ ਦੀਆਂ ਜ਼ਿਆਦਾ ਸ਼ਿਕਾਰ ਹਨ। ਗ਼ਲਤ ਖਾਣ-ਪੀਣ ਅਤੇ ਬਦਲਦੀ ਜੀਵਨਸ਼ੈਲੀ ਕਾਰਨ ਇਹ ਸਮੱਸਿਆ ਅੱਜ ਬਹੁਤ ਆਮ ਹੋ ਗਈ ਹੈ। ਥਾਇਰਾਇਡ ਦਾ ਸਬੰਧ ਹਾਰਮੋਨਜ਼ ਦੇ ਵਿਗੜਦੇ ਸੰਤੁਲਨ ਨਾਲ ਹੈ। ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦੇ ਹਨ ਤਾਂ ਔਰਤਾਂ ਦੇ ਸਰੀਰ ਵਿਚ ਮੁਸ਼ਕਲਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਜੇਕਰ ਥਾਇਰਾਇਡ ਦੀ ਪ੍ਰੇਸ਼ਾਨੀ ਜ਼ਿਆਦਾ ਹੈ ਤਾਂ ਡਾਕਟਰ ਇਸ ਦੇ ਲਈ ਦਵਾਈ ਲੈਣ ਦੀ ਸਲਾਹ ਦਿੰਦੇ ਹਨ। ਉਥੇ ਹੀ ਠੀਕ ਖਾਣ-ਪੀਣ ਅਤੇ ਨੇਮਬੱਧ ਆਦਤਾਂ ਨਾਲ ਵੀ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਥਾਇਰਾਇਡ ਨਾਲ ਪੀੜਤ ਔਰਤਾਂ ਅਪਣੀ ਖ਼ੁਰਾਕ ਵਿਚ ਗਿਰੀਆਂ, ਸੇਬ, ਦਾਲ, ਕੱਦੂ ਦੇ ਬੀਜ, ਦਹੀਂ, ਸੰਗਤਰੇ ਦਾ ਰਸ, ਆਇਉਡੀਨ ਯੁਕਤ ਚੀਜ਼ਾਂ, ਨਾਰੀਅਲ ਤੇਲ, ਅਦਰਕ, ਹਰੀਆਂ ਸਬਜ਼ੀਆਂ, ਸਾਬਤ ਅਨਾਜ, ਬਰਾਊਨ ਬਰੈੱਡ, ਜੈਤੂਨ ਦਾ ਤੇਲ, ਨਿੰਬੂ, ਹਰਬਲ ਅਤੇ ਗਰੀਨ ਟੀ, ਅਖ਼ਰੋਟ, ਜਾਮਣ, ਸਟਰਾਬੇਰੀ, ਗਾਜਰ, ਹਰੀ ਮਿਰਚ, ਬਦਾਮ, ਅਲਸੀ ਦੇ ਬੀਜ, ਸ਼ਹਿਦ ਸ਼ਾਮਲ ਕਰੋ।

ਕੀ ਨਹੀਂ ਖਾਣਾ? : ਸੋਇਆ ਉਤਪਾਦ, ਲਾਲ ਮੀਟ, ਪੈਕੇਜਡ ਫ਼ੂਡ, ਬੇਕਰੀ ਵਸਤਾਂ, ਜੰਕਫ਼ੂਡ, ਨਾਸ਼ਪਾਤੀ, ਮੂੰਗਫਲੀ, ਬਾਜਰਾ, ਫੁੱਲਗੋਭੀ, ਸ਼ਲਗਮ, ਪਾਸਤਾ, ਮੈਗੀ, ਵਾਈਟ ਬਰੈੱਡ, ਸਾਫ਼ਟ ਡਰਿੰਕ, ਅਲਕੋਹਲ, ਕੈਫ਼ੀਨ, ਜ਼ਿਆਦਾ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰੋ।

ਘਰੇਲੂ ਨੁਸਖ਼ੇ: ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰਾਇਡ ਕਾਬੂ ਵਿਚ ਰਹਿੰਦਾ ਹੈ। ਤੁਸੀਂ ਚਾਹੋ ਤਾਂ ਹਲਦੀ ਨੂੰ ਭੁੰਨ ਕੇ ਵੀ ਖਾ ਸਕਦੇ ਹੋ। ਪਿਆਜ਼ ਨੂੰ ਦੋ ਹਿੱਸਿਆਂ ਵਿਚ ਕੱਟ ਕੇ ਸੌਣ ਤੋਂ ਪਹਿਲਾਂ ਥਾਇਰਾਇਡ ਗ੍ਰੰਥੀ ਦੇ ਆਲੇ-ਦੁਆਲੇ ਸੱਜਿਉਂ ਖੱਬੇ ਪਾਸੇ ਮਾਲਿਸ਼ ਕਰੋ।  ਕੁੱਝ ਦਿਨ ਲਗਾਤਾਰ ਅਜਿਹਾ ਕਰਨ ਨਾਲ ਤੁਹਾਨੂੰ ਇਸ ਦੇ ਨਤੀਜੇ ਦਿਸਣੇ ਸ਼ੁਰੂ ਹੋ ਜਾਣਗੇ।

ਹਰੇ ਧਨੀਏ ਨੂੰ ਪੀਹ ਕੇ ਚਟਣੀ ਬਣਾ ਲਵੋ।  ਇਸ ਨੂੰ 1 ਗਲਾਸ ਪਾਣੀ ਵਿਚ ਘੋਲ ਕੇ ਰੋਜ਼ਾਨਾ ਪੀਣ ਨਾਲ ਥਾਇਰਾਇਡ ਕਾਬੂ ਵਿਚ ਰਹੇਗਾ। ਇਸ ਤੋਂ ਇਲਾਵਾ ਖ਼ਾਲੀ ਪੇਟ ਸ਼ੀਸ਼ਮ, ਨਿੰਮ, ਤੁਲਸੀ, ਏਲੋਵੇਰਾ ਅਤੇ ਗਲੋਅ ਦੇ 5-7 ਪੱਤੇ ਚੱਬਣ ਨਾਲ ਵੀ ਥਾਇਰਾਇਡ ਕਾਬੂ ਵਿਚ ਰਹਿੰਦਾ ਹੈ।