ਜੇ ਤੁਸੀਂ ਵੀ ਹੋ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ, ਤਾਂ ਇੰਜ ਕਰੋ ਘਰੇਲੂ ਇਲਾਜ

ਏਜੰਸੀ

ਜੀਵਨ ਜਾਚ, ਸਿਹਤ

ਬਦਲਦੇ ਸਮੇਂ 'ਚ ਟੈਕਨਾਲੋਜੀ ਨੇ ਬਹੁਤ ਤਰੱਕੀ ਕਰ ਲਈ ਹੈ, ਜਿਸ ਨੇ ਹਰ ਕੰਮ ਬਹੁਤ ਸੌਖਾ ਕਰ ਦਿੱਤਾ ਹੈ। ਸਰੀਰਕ ਮਿਹਨਤ ਤਾਂ ਹੁਣ ਜਿਵੇਂ ਨਾ ਦੇ ਬਰਾਬਰ ਹੀ ਹੈ ..

photo

 

ਬਦਲਦੇ ਸਮੇਂ 'ਚ ਟੈਕਨਾਲੋਜੀ ਨੇ ਬਹੁਤ ਤਰੱਕੀ ਕਰ ਲਈ ਹੈ, ਜਿਸ ਨੇ ਹਰ ਕੰਮ ਬਹੁਤ ਸੌਖਾ ਕਰ ਦਿੱਤਾ ਹੈ। ਸਰੀਰਕ ਮਿਹਨਤ ਤਾਂ ਹੁਣ ਜਿਵੇਂ ਨਾ ਦੇ ਬਰਾਬਰ ਹੀ ਹੈ ਪਰ ਲਗਾਤਾਰ ਕਈ ਘੰਟਿਆਂ ਤੱਕ ਬੈਠੇ ਰਹਿਣ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਇਨਸਾਨ ਨੂੰ ਘੇਰ ਰਹੀਆਂ ਹਨ। ਪਹਿਲਾਂ ਜੋ ਬੀਮਾਰੀਆਂ ਬੁਢਾਪੇ ਵਿਚ ਸੁਣਨ ਨੂੰ ਮਿਲਦੀਆਂ ਸਨ, ਹੁਣ ਛੋਟੀ ਉਮਰ ਦੇ ਲੋਕਾਂ ਵਿਚ ਆਮ ਦੇਖਣ ਨੂੰ ਮਿਲਦੀਆਂ ਹਨ।

ਕਮਰ ਦਰਦ, ਬਲੱਡ ਪ੍ਰੈਸ਼ਰ ਅਤੇ ਸਿਰਦਰਦ, ਕੋਲੈਸਟ੍ਰਾਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹਨ, ਜਿਨ੍ਹਾਂ ਤੋਂ ਹਰ 5 ‘ਚੋਂ 2 ਲੋਕ ਪ੍ਰੇਸ਼ਾਨ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਵਾਰ-ਵਾਰ ਡਾਕਟਰ ਕੋਲ ਵੀ ਨਹੀਂ ਜਾਇਆ ਜਾ ਸਕਦਾ। ਲਗਾਤਾਰ ਰੁਟੀਨ ਵਿਚ ਕਸਰਤ ਕਰਨ ਅਤੇ ਖਾਣ-ਪੀਣ ਨੂੰ ਚੰਗਾ ਬਣਾ ਕੇ ਅਸੀਂ ਛੋਟੀਆਂ-ਵੱਡੀਆਂ ਬੀਮਾਰੀਆਂ ਦਾ ਇਲਾਜ ਖੁਦ ਹੀ ਕਰ ਸਕਦੇ ਹਾਂ।
 

ਕਮਰ ਦਰਦ ਨੂੰ ਕਹੋ ਬਾਏ: ਲਗਾਤਾਰ ਕਈ ਘੰਟਿਆਂ ਦੀ ਸਿਟਿੰਗ ਜੌਬ ਕਰਨ ਵਾਲੇ ਵਿਅਕਤੀ ਨੂੰ ਅਕਸਰ ਕਮਰ ਦਰਦ ਦੀ ਪ੍ਰੇਸ਼ਾਨੀ ਰਹਿਣ ਲੱਗਦੀ ਹੈ ਪਰ ਜੇ ਇਸ ਮਾਮਲੇ 'ਚ ਜ਼ਿਆਦਾ ਲਾਪ੍ਰਵਾਹੀ ਵਰਤੀ ਜਾਵੇ ਤਾਂ ਇਹ ਉੱਠਣ-ਬੈਠਣ ‘ਚ ਪ੍ਰੇਸ਼ਾਨੀ ਵੀ ਪੈਦਾ ਕਰ ਸਕਦੀ ਹੈ।
 

ਐਕਿਊਪ੍ਰੈਸ਼ਰ ਪੁਆਇੰਟ ਦੀ ਮਸਾਜ: ਕਮਰ ਦੇ ਹੇਠਾਂ ਅਤੇ ਚੂਲੇ ਦੇ ਉੱਪਰ 2 ਐਕਿਊਪ੍ਰੈਸ਼ਰ ਪੁਆਇੰਟ ਹੁੰਦੇ ਹਨ, ਜਿੱਥੇ ਹਲਕੇ ਹੱਥਾਂ ਨਾਲ ਮਸਾਜ ਕਰਕੇ ਤੁਸੀਂ ਕਮਰ ਦਰਦ ਤੋਂ ਰਾਹਤ ਪਾ ਸਕਦੇ ਹੋ।
 

ਸਿਰਦਰਦ ਤੋਂ ਪਾਓ ਛੁਟਕਾਰਾ: ਕੰਮ ਦੇ ਪ੍ਰੈਸ਼ਰ ਜਾਂ ਫਿਰ ਕਿਸੇ ਹੋਰ ਪ੍ਰੇਸ਼ਾਨੀ ਦੇ ਕਾਰਨ ਕਈ ਵਾਰ ਸਿਰਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਲੋਕ ਇਸ ਤੋਂ ਪਿੱਛਾ ਛੁਡਵਾਉਣ ਲਈ ਪੇਨਕਿੱਲਰ ਦੀ ਵਰਤੋਂ ਕਰਦੇ ਹਨ ਪਰ ਇਸ ਨੂੰ ਘਰੇਲੂ ਨੁਸਖਿਆਂ ਦੀ ਮਦਦ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ।
 

ਬੰਦ ਨੱਕ ਤੋਂ ਪਾਓ ਰਾਹਤ: ਮਾਨਸੂਨ ਦੇ ਦਿਨਾਂ ਵਿਚ ਹਰ ਕਿਸੇ ਨੂੰ ਸਰਦੀ-ਖਾਂਸੀ, ਜ਼ੁਕਾਮ, ਬੰਦ ਨੱਕ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ, ਜਿਸ ਨਾਲ ਸਾਹ ਲੈਣ ਵਿਚ ਪ੍ਰੇਸ਼ਾਨੀ ਆਉਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਅਸੀਂ ਤੁਹਾਨੂੰ ਮਦਦਗਾਰ ਉਪਾਅ ਦੱਸਦੇ ਹਾਂ।
 

ਕਬਜ਼ ਦੀ ਹੋ ਗਈ ਛੁੱਟੀ: ਲਗਾਤਾਰ ਕਬਜ਼ ਰਹਿਣ ਨਾਲ ਸਰੀਰ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਘਿਰ ਸਕਦਾ ਹੈ, ਇਸ ਨੂੰ ਬੀਮਾਰੀਆਂ ਦੀ ਜੜ੍ਹ ਵੀ ਕਿਹਾ ਜਾਂਦਾ ਹੈ।

ਬਦਹਜ਼ਮੀ ਅਤੇ ਛਾਤੀ ‘ਚ ਜਲਨ: ਬਹੁਤ ਸਾਰੇ ਲੋਕਾਂ ਨੂੰ ਖਾਣਾ ਨਾ ਪਚਣ ਦੀ ਦਿੱਕਤ ਰਹਿੰਦੀ ਹੈ ਜਾਂ ਖਾਣ ਤੋਂ ਬਾਅਦ ਛਾਤੀ ‘ਚ ਜਲਨ ਹੋਣ ਦੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਲਈ ਇਨ੍ਹਾਂ ਨੁਸਖਿਆਂ ਨੂੰ ਅਪਣਾਓ।