ਖ਼ੂਨ ਦੇ ਗਾੜ੍ਹੇ ਪਣ ਦੀ ਪਰੇਸ਼ਾਨੀ ਤੋਂ ਪਾਓ ਨਿਜਾਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਖ਼ੂਨ ਨੂੰ ਗਾੜ੍ਹਾ ਹੋਣ ਤੋਂ ਬਚਾਉਣ ਲਈ ਕੁੱਝ ਲੋਕ ਦਵਾਈਆਂ ਦਾ ਸੇਵਨ ਵੀ ਕਰਦੇ ਹਨ, ਜਿਸ ਵਿਚ ਖ਼ੂਨ ਨੂੰ...

blood

ਖ਼ੂਨ ਨੂੰ ਗਾੜ੍ਹਾ ਹੋਣ ਤੋਂ ਬਚਾਉਣ ਲਈ ਕੁੱਝ ਲੋਕ ਦਵਾਈਆਂ ਦਾ ਸੇਵਨ ਵੀ ਕਰਦੇ ਹਨ, ਜਿਸ ਵਿਚ ਖ਼ੂਨ ਨੂੰ ਪਤਲਾ ਕਰਨ ਵਾਲੇ ਏਜੰਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਲਾਟਿਗ ਨੂੰ ਖ਼ਤਰੇ ਨੂੰ ਘੱਟ ਕਰਨ ਲਈ ਦਵਾਈਆਂ ਤੋਂ ਇਲਾਵਾ ਕੁੱਝ ਖਾਦ ਪਦਾਰਥ ਅਤੇ ਘਰੇਲੂ ਉਪਾਅ ਵੀ ਕਾਰਗਰ ਹੈ। ਜਿਸ ਦੇ ਨਾਲ ਖ਼ੂਨ ਦੇ ਗਾੜ੍ਹੇ ਪਣ ਦੀ ਪਰੇਸ਼ਾਨੀ ਤੋਂ ਰਾਹਤ ਪਾਈ ਜਾ ਸਕਦੀ ਹੈ। 

ਰੇਸ਼ੇ ਯੁਕਤ ਭੋਜਨ ਕਰੋ -  ਖ਼ੂਨ ਨੂੰ ਸ਼ੁੱਧ ਕਰਨ ਲਈ ਰੇਸ਼ੇ ਯੁਕਤ ਖਾਣੇ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਪਾਚਣ ਸ਼ਕਤੀ ਚੰਗੀ ਰਹਿੰਦੀ ਹੈ ਅਤੇ ਖ਼ੂਨ ਵੀ ਠੀਕ ਰਹਿੰਦੀ ਹੈ। ਬਰਾਉਨ ਰਾਈਸ, ਗਾਜਰ, ਬ੍ਰੋਕਲੀ, ਮੂਲੀ, ਸ਼ਲਗਮ, ਸੇਬ ਅਤੇ ਇਸ ਦਾ ਜੂਸ ਅਪਣੀ ਡਾਇਟ ਵਿਚ ਸ਼ਾਮਲ ਕਰੋ।  

ਪਸੀਨਾ ਆਉਣਾ ਬਹੁਤ ਜ਼ਰੂਰੀ - ਖ਼ੂਨ ਨੂੰ ਸਾਫ਼ ਅਤੇ ਗਾੜ੍ਹਾ ਹੋਣ ਤੋਂ ਬਚਾਉਣ ਲਈ ਸਰੀਰ ਤੋਂ ਪਸੀਨਾ ਬਹਾਉਣਾ ਬਹੁਤ ਜ਼ਰੂਰੀ ਹੈ।  ਕਸਰਤ ਜਾਂ ਫਿਰ ਯੋਗ ਲਈ ਸਮਾਂ ਜ਼ਰੂਰ ਕੱਢੋ।  

ਡੂੰਘਾ ਸਾਹ ਲਵੋ - ਸਵੇਰੇ ਦੇ ਸਮੇਂ ਸ਼ੁੱਧ ਆਕਸੀਜਨ ਸਿਹਤ ਲਈ ਬਹੁਤ ਚੰਗੀ ਹੈ। ਡੂੰਘਾ ਸਾਹ ਲੈਣ ਨਾਲ ਫੇਫੜਿਆਂ ਨੂੰ ਆਕਸੀਜਨ ਮਿਲਦੀ ਹੈ। ਜਿਸ ਦੇ ਨਾਲ ਖ਼ੂਨ ਦਾ ਵਹਾਅ ਠੀਕ ਰਹਿੰਦਾ ਹੈ।  

ਡੈਡ ਸਕਿਨ ਕੱਢੋ -  ਚਮੜੀ 'ਤੇ ਜਮ੍ਹਾਂ ਡੈਡ ਸਕਿਨ ਰੋਮ ਨੂੰ ਬੰਦ ਕਰ ਦਿੰਦੀ ਹੈ। ਜਿਸ ਦੇ ਨਾਲ ਖ਼ੂਨ ਦਾ ਵਹਾਅ ਵੀ ਪ੍ਰਭਾਵਿਤ ਹੁੰਦਾ ਹੈ। ਮਹੀਨੇ ਵਿਚ 1 - 2 ਵਾਰ ਮੈਨੀ ਕਿਓਰ ਅਤੇ ਪੈਡੀ ਕਿਓਰ ਜ਼ਰੂਰ ਕਰਵਾਓ। ਇਸ ਨਾਲ ਡੈਡ ਸਕਿਨ ਸੈਲ ਨਿਕਲ ਜਾਂਦੇ ਹਨ ਅਤੇ ਖ਼ੂਨ ਦਾ ਦੌਰਾ ਵੀ ਬਿਹਤਰ ਹੋ ਜਾਂਦਾ ਹੈ।  

ਮੱਛੀ ਦਾ ਤੇਲ - ਮੱਛੀ ਦੇ ਤੇਲ ਵਿਚ ਓਮੇਗਾ - 3 ਫੈਟੀ ਐਸਿਡ, ਈਪੀਏ ਅਤੇ ਡੀਐਚਏ ਦੇ ਗੁਣ ਹੁੰਦੇ ਹਨ ਜੋ ਖ਼ੂਨ ਨੂੰ ਪਤਲਾ ਕਰਨ ਵਿਚ ਮਦਦਗਾਰ ਹੈ। ਮੱਛੀ ਦੇ ਤੇਲ ਨੂੰ ਖਾਣ ਵਿਚ ਸ਼ਾਮਿਲ ਕਰੋ। ਡਾਕਟਰੀ ਸਲਾਹ ਨਾਲ ਮੱਛੀ ਦੇ ਤੇਲ ਦਾ ਕੈਪਸੂਲ ਵੀ ਖਾ ਸਕਦੇ ਹੋ।