ਕੈਂਸਰ ਦਾ ਖ਼ਤਰਾ ਘੱਟ ਕਰੇਗਾ ਸੋਇਆਬੀਨ, ਅਪਣੇ ਖਾਣੇ ਵਿਚ ਸ਼ਾਮਲ ਕਰੋ ਇਹ ਪੰਜ ਚੀਜ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਚਮੜੀ ਨੂੰ ਜਵਾਨ ਰੱਖਣ ਵਿਚ ਵੀ ਮਿਲਦੀ ਮਦਦ

Soybean

 ਮੁਹਾਲੀ: ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਅਪਣੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਤਾਂ ਜੋ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ। ਇਸ ਲਈ ਉਨ੍ਹਾਂ ਨੂੰ ਅਪਣੀ ਡਾਈਟ ਵਿਚ ਪੌਸ਼ਟਿਕ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਭੋਜਨ ਬਾਰੇ ਦਸਾਂਗੇ ਜਿਸ ਨੂੰ ਅਪਣੀ ਰੋਜ਼ਾਨਾ ਦੀ ਡਾਈਟ ਵਿਚ ਸ਼ਾਮਲ ਕਰ ਕੇ ਇਮਿਊਨਿਟੀ ਵਧਾਉਣ ਦੇ ਨਾਲ ਬੀਮਾਰੀ ਨਾਲ ਲੜਨ ਦੀ ਸ਼ਕਤੀ ਮਿਲੇਗੀ।

ਆਂਡਾ: ਪ੍ਰੋਟੀਨ, ਆਇਰਨ, ਵਿਟਾਮਿਨ, ਫ਼ਾਈਬਰ, ਕੈਲਸ਼ੀਅਮ ਆਦਿ ਨਾਲ ਭਰਪੂਰ ਆਂਡੇ ਦੀ ਵਰਤੋਂ ਬੀਮਾਰੀਆਂ ਤੋਂ ਬਚਾਅ ਕੇ ਰਖਦੀ ਹੈ। ਖ਼ਾਸ ਤੌਰ 'ਤੇ ਅਨੀਮੀਆ (ਖ਼ੂਨ ਦੀ ਕਮੀ) ਦੀਆਂ ਸ਼ਿਕਾਰ ਔਰਤਾਂ ਨੂੰ ਇਸ ਦੀ ਵਰਤੋਂ ਕਰਨ ਨਾਲ ਖ਼ੂਨ ਦੀ ਕਮੀ ਪੂਰੀ ਕਰਨ ਵਿਚ ਮਦਦ ਮਿਲਦੀ ਹੈ।

ਦਹੀਂ: ਕੈਲਸ਼ੀਅਮ ਵਿਚ ਉਚਿਤ ਸਰੋਤ ਹੋਣ ਨਾਲ ਰੋਜ਼ਾਨਾ 1 ਕੌਲੀ ਦਹੀਂ ਦੀ ਵਰਤੋਂ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਅਸਲ ਵਿਚ ਮਰਦਾਂ ਦੀ ਤੁਲਨਾ ਵਿਚ ਮਹਿਲਾਵਾਂ ਨੂੰ ਜ਼ਿਆਦਾ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਇਸ ਦੀ ਵਰਤੋਂ ਨਾਲ ਪਾਚਨ ਤੰਤਰ ਮਜ਼ਬੂਤ ਹੋ ਕੇ ਇਮਿਊਨਿਟੀ ਵਧਦੀ ਹੈ। ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਸੋਇਆਬੀਨ: ਸੋਇਆਬੀਨ ਵਿਚ ਕੈਲਸ਼ੀਅਮ, ਆਇਰਨ, ਵਿਟਾਮਿਨ, ਮੈਗਨੀਸ਼ੀਅਮ ਆਦਿ ਤੱਤ ਹੁੰਦੇ ਹਨ। ਅਜਿਹੇ ਵਿਚ ਨਿਯਮਤ ਰੂਪ ਨਾਲ ਇਸ ਦੀ ਵਰਤੋਂ ਕਰਨ ਨਾਲ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਕਈ ਗੁਣਾਂ ਘੱਟ ਹੁੰਦਾ ਹੈ।

ਪਾਲਕ: ਕੈਲਸ਼ੀਅਮ, ਆਇਰਨ, ਫ਼ਾਈਬਰ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਪਾਲਕ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਇਕ ਹੀ ਸਬਜ਼ੀ ਤੋਂ ਮਿਲ ਜਾਂਦੇ ਹਨ। ਇਸ ਦੀ ਸਬਜ਼ੀ ਦੀ ਸੂਪ ਦੇ ਰੂਪ ਵਿਚ ਵਰਤੋਂ ਕੀਤੀ ਜਾ ਸਕਦੀ ਹੈ। ਪਾਲਕ ਵਿਟਾਮਿਨ-ਏ ਅਤੇ ਫ਼ਾਈਬਰ ਦਾ ਉੱਚ ਸਰੋਤ ਹੋਣ ਨਾਲ ਸਰੀਰ ਨੂੰ ਸਹੀ ਮਾਤਰਾ ਵਿਚ ਖ਼ੂਨ ਮਿਲਣ ਨਾਲ ਕਈ ਤਰ੍ਹਾਂ ਦੇ ਕੈਂਸਰ ਹੋਣ ਦਾ ਖ਼ਤਰਾ ਘਟਾਉਂਦਾ ਹੈ।

ਅਮਰੂਦ: ਵਿਟਾਮਿਨ-ਸੀ ਦਾ ਉਚਿਤ ਸਰੋਤ ਹੋਣ ਨਾਲ ਇਸ ਵਿਚ ਹੋਰ ਜ਼ਰੂਰੀ ਤੱਤ ਵੀ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ। ਇਸ ਦੀ ਵਰਤੋਂ ਨਾਲ ਸਰੀਰ ਵਿਚ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਮਿਲਦੀ ਹੈ। ਨਾਲ ਹੀ ਇਹ ਚਮੜੀ ਨੂੰ ਜਵਾਨ ਰੱਖਣ ਵਿਚ ਮਦਦ ਕਰਦਾ ਹੈ।