ਗੁੜ ਅਤੇ ਛੋਲਿਆਂ ਨੂੰ ਮਿਲਾ ਕੇ ਖਾਣ ਨਾਲ ਦਿਮਾਗ ਸਦਾ ਰਹਿੰਦੈ ਤੇਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਛੋਲੇ ਅਤੇ ਗੁੜ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ

Eating jaggery and chickpeas

 

ਮੁਹਾਲੀ: ਸਿਹਤ ਲਈ ਭੁੰਨੇ ਹੋਏ ਛੋਲੇ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ ਪਰ ਜੇਕਰ ਇਸ ਨਾਲ ਤੁਸੀਂ ਗੁੜ ਦਾ ਵੀ ਸੇਵਨ ਕਰੋਗੇ ਤਾਂ ਇਹ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਸਾਬਤ ਹੁੰਦੇ ਹਨ। ਮਰਦਾਂ ਲਈ ਇਸ ਨੂੰ ਖਾਣਾ ਬਹੁਤ ਚੰਗਾ ਹੈ। ਅਕਸਰ ਜਿਮ ਵਿਚ ਜਾ ਕੇ ਮਰਦ ਡੌਲੇ ਬਣਾਉਣ ਲਈ ਕਸਰਤ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਛੋਲੇ ਅਤੇ ਗੁੜ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਮਾਸਪੇਸ਼ੀਆਂ ਮਜ਼ਬੂਤ ਕਰਦੇ ਹੀ ਹਨ। ਇਸ ਨਾਲ ਸਾਡੇ ਸਰੀਰ ਨੂੰ ਵੀ ਕਈ ਪ੍ਰਕਾਰ ਦੇ ਫ਼ਾਇਦੇ ਮਿਲਦੇ ਹਨ।

 ਦਿਮਾਗ਼ ਤੇਜ਼ ਕਰਨ ਲਈ: ਗੁੜ ਅਤੇ ਛੋਲਿਆਂ ਨੂੰ ਮਿਲਾ ਕੇ ਖਾਣ ਨਾਲ ਸਦਾ ਦਿਮਾਗ਼ ਤੇਜ਼ ਰਹਿੰਦਾ ਹੈ। ਇਸ ਵਿਚ ਵਿਟਾਮਿਨ ਬੀ ਹੁੰਦਾ ਹੈ ਜੋ ਯਾਦਦਾਸ਼ਤ ਨੂੰ ਵਧਾਉਦਾ ਹੈ। ਡੌਲੇ ਬਣਾਉਣ ਲਈ: ਗੁੜ ਅਤੇ ਛੋਲਿਆਂ ਵਿਚ ਕਾਫ਼ੀ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ ਜੋ ਕਈ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ। ਮਰਦਾਂ ਨੂੰ ਹਰ-ਰੋਜ਼ ਇਸ ਦਾ ਸੇਵਨ ਕਰਨਾ ਚਾਹੀਦਾ ਹੈ।

ਹੱਡੀਆਂ ਮਜ਼ਬੂਤ ਕਰਨ ਲਈ: ਗੁੜ ਅਤੇ ਛੋਲਿਆਂ ਵਿਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਗਠੀਏ ਦੇ ਰੋਗੀ ਨੂੰ ਕਾਫ਼ੀ ਫ਼ਾਇਦਾ ਹੁੰਦਾ ਹੈ। ਕਬਜ਼ ਦੂਰ ਕਰਨ ਲਈ: ਸਰੀਰ ਦਾ ਪਾਚਨ ਖ਼ਰਾਬ ਹੋਣ ਕਰ ਕੇ ਕਬਜ਼ ਅਤੇ ਤੇਜ਼ਾਬ ਬਣਨ ਦੀ ਸਮੱਸਿਆ ਹੋ ਜਾਂਦੀ ਹੈ। ਗੁੜ ਅਤੇ ਛੋਲੇ ਖਾਉ, ਇਸ ਵਿਚ ਫ਼ਾਈਬਰ ਹੁੰਦਾ ਹੈ ਜੋ ਪਾਚਨ ਸ਼ਕਤੀ ਨੂੰ ਠੀਕ ਰਖਦਾ ਹੈ।

ਦੰਦ ਮਜ਼ਬੂਤ ਕਰਨ ਲਈ: ਇਸ ਵਿਚ ਫ਼ਾਸ-ਫ਼ੋਰਸ ਹੁੰਦਾ ਹੈ ਜੋ ਦੰਦਾਂ ਲਈ ਕਾਫ਼ੀ ਫ਼ਾਇਦੇਮੰਦ ਹੈ। ਇਸ ਦੇ ਸੇਵਨ ਨਾਲ ਦੰਦ ਮਜ਼ਬੂਤ ਹੁੰਦੇ ਹਨ ਅਤੇ ਜਲਦੀ ਨਹੀਂ ਟੁਟਦੇ। ਚਿਹਰਾ ਨਿਖਾਰਨ ਲਈ: ਇਸ ਵਿਚ ਜ਼ਿੰਕ ਹੁੰਦਾ ਹੈ ਜੋ ਚਮੜੀ ਨੂੰ ਨਿਖਾਰਨ ਵਿਚ ਮਦਦ ਕਰਦਾ ਹੈ। ਛੋਲੇ ਖਾਣ ਨਾਲ ਚਿਹਰੇ ਦੀ ਚਮਕ ਵੀ ਵਧੇਗੀ ਅਤੇ ਤੁਸੀਂ ਪਹਿਲਾਂ ਨਾਲੋਂ ਨਿਖਰੇ ਨਿਖਰੇ ਲੱਗੋਗੇ।

ਦਿਲ ਲਈ: ਜਿਨ੍ਹਾਂ ਲੋਕਾਂ ਨੂੰ ਦਿਲ ਨਾਲ ਜੁੜੀ ਕੋਈ ਵੀ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਗੁੜ ਅਤੇ ਛੋਲਿਆਂ ਦਾ ਸੇਵਨ ਕਾਫ਼ੀ ਫ਼ਾਇਦੇਮੰਦ ਹੈ। ਇਸ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਦਿਲ ਦਾ ਦੌਰਾ ਪੈਣ ਤੋਂ ਬਚਾਉਦਾ ਹੈ।