Health News: ਸਰਦੀਆਂ ਵਿਚ ਖਾਉ ਭਿੱਜੇ ਹੋਏ ਖਜੂਰ, ਦੂਰ ਹੋਣਗੀਆਂ ਕਈ ਬੀਮਾਰੀਆਂ

ਏਜੰਸੀ

ਜੀਵਨ ਜਾਚ, ਸਿਹਤ

Health News: ਆਉ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ:

Eat soaked dates in winter, many diseases will go away

 

Health News: ਸਰਦੀਆਂ ਵਿਚ ਖਜੂਰ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਫ਼ਾਈਬਰ ਨਾਲ ਭਰਪੂਰ ਖਜੂਰ ਖਾਣ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਸਰਦੀਆਂ ਵਿਚ ਖਜੂਰ ਖਾਣ ਨਾਲ ਸਰੀਰ ਠੰਢ ਤੋਂ ਬਚਿਆ ਰਹਿੰਦਾ ਹੈ। ਖਜੂਰ ਸ਼ੂਗਰ ਦੇ ਨਾਲ-ਨਾਲ ਇਮਿਊਨਟੀ ਪਾਵਰ ਨੂੰ ਵੀ ਤੇਜ਼ ਕਰਦਾ ਹੈ। ਇਹ ਦਿਲ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਬਚਾਅ ਕਰਨ ਵਿਚ ਮਦਦ ਕਰਦੀ ਹੈ।

ਆਉ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ:

ਭਿੱਜੇ ਹੋਏ ਖਜੂਰ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਖਜੂਰ ਵਿਚ ਸੇਲੇਨਿਅਮ, ਮੈਂਗਨੀਜ਼ ਅਤੇ ਮੈਗਨੇਸ਼ੀਅਮ ਦੀ ਮਾਤਰਾ ਮਿਲ ਜਾਂਦੀ ਹੈ। ਇਹ ਉਹ ਮਿਨਰਲਜ਼ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। 

ਭਿੱਜੇ ਹੋਏ ਖਜੂਰ ਨਾਲ ਸਰੀਰ ਨੂੰ ਐਨਰਜੀ ਪ੍ਰਦਾਨ ਹੁੰਦੀ ਹੈ। ਖਜੂਰ ’ਚ ਮਿਲਣ ਵਾਲੇ ਫ਼ਾਈਬਰ ਤੁਹਾਨੂੰ ਪੂਰੇ ਦਿਨ ਤੰਦਰੁਸਤ ਰਖਦੇ ਹਨ। ਪ੍ਰੋਟੀਨ ਦੀ ਮਾਤਰਾ ਪੂਰੀ ਕਰਨ ਲਈ ਖਜੂਰ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਦਿਮਾਗ ਤੇਜ਼ੀ ਨਾਲ ਕੰਮ ਕਰਦਾ ਹੈ। 
ਖਜੂਰ ’ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ ਜਿਸ ਨਾਲ ਸਰੀਰ ’ਚ ਹੀਮੋਗਲੋਬਿਨ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਕਈ ਔਰਤਾਂ ਅਤੇ ਬੱਚੇ ਅਕਸਰ ਅਨੀਮੀਆ ਤੋਂ ਪੀੜਤ ਹੁੰਦੇ ਹਨ। ਭਿੱਜੀ ਹੋਏ ਖਜੂਰ ਇਸ ਸਮੱਸਿਆ ਤੋਂ ਨਿਜਾਤ ਦਿਵਾਉਂਦੀ ਹੈ। ਇਸ ’ਚ ਕੁਦਰਤੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੇ ਸੇਵਨ ਤੋਂ ਬਾਅਦ ਮਿੱਠੇ ਦੀ ਵਰਤੋਂ ਨਾ ਕਰੋ।

ਭਿੱਜੀ ਹੋਏ ਖਜੂਰ ਖਾਣ ਨਾਲ ਵਧੇ ਹੋਏ ਕੈਲੇਸਟਰੋਲ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਖ਼ੂਨ ਵਿਚ ਕੈਲੇਸਟਰੋਲ ਵਧਣ ਨਾਲ ਦਿਲ ਦੇ ਰੋਗ ਹੋ ਜਾਂਦੇ ਹਨ। ਦਿਲ ਦੇ ਰੋਗ ਹੋਣ ਨਾਲ ਤੁਹਾਡੀ ਜਾਨ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ। ਖਜੂਰ ਨਾਲ ਤੁਸੀਂ ਅਪਣੇ ਕੈਲੇਸਟਰੋਲ ਨੂੰ ਸੰਤੁਲਿਤ ਕਰ ਸਕਦੇ ਹੋ। ਰੋਜ਼ਾਨਾ ਖਜੂਰ ਖਾਣ ਨਾਲ ਤੁਹਾਨੂੰ ਕਬਜ਼ ਤੋਂ ਰਾਹਤ ਮਿਲੇਗੀ। 

ਦਿਲ ਨੂੰ ਸੁਰੱਖਿਅਤ ਰੱਖਣ ਲਈ ਰੋਜ਼ਾਨਾ ਭਿੱਜੀ ਹੋਏ ਖਜੂਰ ਦਾ ਸੇਵਨ ਕਰੋ। 2 ਤੋਂ 3 ਹਫ਼ਤੇ ਖਜੂਰ ਦਾ ਲਗਾਤਾਰ ਸੇਵਨ ਕਰਨ ਨਾਲ ਦਿਲ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਤੰਦਰੁਸਤ ਹੋ ਜਾਂਦਾ ਹੈ। ਇਸ ਨਾਲ ਰੋਗਾਂ ਦੀ ਸਮੱਸਿਆ ਘੱਟ ਜਾਂਦੀ ਹੈ। ਖਜੂਰ ਦਾ ਸੇਵਨ ਗਰਭਵਤੀ ਔਰਤਾਂ ਲਈ ਬਹੁਤ ਲਾਭਦਾਇਕ ਹੈ। ਭਿੱਜੀ ਹੋਏ ਖਜੂਰ ਖਾਣ ਨਾਲ ਗਰਭਵਤੀ ਔਰਤ ਨੂੰ ਪ੍ਰਸੂਤ (ਬੱਚੇ ਦੇ ਜਨਮ) ਸਮੇਂ ਹੋਣ ਵਾਲੇ ਦਰਦ ਤੋਂ ਥੋੜ੍ਹੀ ਰਾਹਤ ਮਿਲਦੀ ਹੈ ਅਤੇ ਔਰਤ ਦੇ ਸਰੀਰ ਵਿਚ ਦੁੱਧ ਦੀ ਮਾਤਰਾ ਵਧਦੀ ਹੈ।