Health News: ਔਰਤਾਂ ਵਿਚ ਕਿਉਂ ਹੁੰਦੀ ਹੈ ਗਰਭਪਾਤ ਦੀ ਸਮੱਸਿਆ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News:ਭਾਰ ਚੁੱਕਣ, ਜ਼ੋਰ ਲੱਗਣ, ਡਿੱਗਣ, ਸੱਟ ਸਦਮਾ ਲੱਗਣ, ਪੈਰ ਉੱਚਾ ਨੀਵਾਂ ਰੱਖੇ ਜਾਣ ਦੀ ਹਾਲਤ ਵਿਚ ਗਰਭਪਾਤ ਦੀ ਸੰਭਾਵਨਾ ਹੁੰਦੀ ਹੈ

Why is there a problem of abortion in women?

 Health News Why is there a problem of abortion in women?: ਗਰਭਪਾਤ ਦੋ ਤਰ੍ਹਾਂ ਦਾ ਹੁੰਦਾ ਹੈ। ਇਕ ਗਰਭਪਾਤ ਕਰਵਾਉਣਾ, ਇਕ ਹੋ ਜਾਣਾ। ਦੋਹਾਂ ਵਿਚ ਬਹੁਤ ਫ਼ਰਕ ਹੈ। ਗਰਭ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਗਰਭਪਾਤ ਦੀ ਹਾਲਤ ਨੂੰ ਅਬਾਰਸ਼ਨ  ਕਹਿੰਦੇ ਹਨ। ਤਿੰਨ ਤੋਂ ਛੇ ਮਹੀਨਿਆਂ ਦੇ ਗਰਭਪਾਤ ਨੂੰ ਮਿਸਕੈਰਿਜ ਅਤੇ ਛੇ ਤੋਂ ਅੱਠ ਮਹੀਨਿਆਂ ਵਿਚ ਬੱਚੇ ਦੇ ਜੰਮਣ ਨੂੰ ਪ੍ਰੀਮੈਚਿਉਰ ਬਰਥ ਕਹਿੰਦੇ ਹਨ। 

ਗਰਭਪਾਤ ਦੇ ਕਾਰਨ : ਗੁਰਦਿਆਂ ਦੀ ਸੋਜ, ਜ਼ਹਿਰੀਲੇ ਬੁਖ਼ਾਰ ਅਤੇ ਕੁਲੀਨ ਸਿੱਕ, ਗੋਸੀਪੀਅਸ ਅਰਗਟ ਆਦਿ ਦਵਾਈਆਂ ਬਹੁ ਮਾਤਰਾ ਵਿਚ ਪ੍ਰਯੋਗ ਕਰਨਾ, ਬੱਚੇਦਾਨੀ ਦਾ ਛੋਟਾ ਹੋਣਾ, ਗਰਭ ਸਮੇਂ ਬੱਚੇਦਾਨੀ  ਦਾ ਸਮਾਂ ਬੀਤਣ ਨਾਲ ਲਗਾਤਾਰ ਨਾ ਵਧਣਾ, ਬੱਚੇਦਾਨੀ ਵਿਚ ਰਸੌਲੀ, ਗਰਭਵਤੀ ਇਸਤਰੀ ਦਾ ਅਨਾੜੀ ਢੰਗਾਂ ਨਾਲ ਨਰੀਖਣ ਕਰਨਾ। ਮਾਨਸਿਕ ਘਬਰਾਹਟ ਡਰ ਅਤੇ ਮਾਨਸਿਕ ਉਤੇਜਨਾ ਨਾਲ ਗਰਭਪਾਤ, ਦਰਦ ਪੇਟ ਵਿਚੋਂ ਉਠ ਕੇ, ਉਤੇ ਵਲ ਜਾਣਾ ਅਤੇ ਅੰਤ ਵਿਚ ਪਿੱਠ ਵਿਚ ਆ ਕੇ ਟਿਕ ਜਾਣਾ ਆਦਿ ਵੀ ਗਰਭਪਾਤ ਦਾ ਕਾਰਨ ਬਣਦਾ ਹੈ। 

ਦੂਜੇ, ਤੀਜੇ ਮਹੀਨੇ ਗਰਭਪਾਤ, ਖ਼ਾਸ ਕਰ ਕੇ ਉਦੋਂ ਹੁੰਦਾ ਹੈ ਜਦੋਂ ਬੱਚੇਦਾਨੀ ਛੋਟੀ ਹੋਵੇ। ਇਸੇ ਸਮੇਂ ਦੌਰਾਨ ਇਹ ਬੀਮਾਰੀ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਵਲ ਖ਼ਾਸ ਧਿਆਨ ਦੇ ਕੇ ਇਸ ਰੋਗ ਨੂੰ ਵੀ ਹੋਮਿਉਪੈਥੀ ਦਵਾਈ ਨਾਲ ਠੀਕ ਕੀਤਾ ਜਾ ਸਕਦਾ ਹੈ।  ਗਰਭਪਾਤ ਅਠਵੇਂ ਮਹੀਨੇ ਤਕ ਵੀ ਹੋ ਜਾਂਦਾ ਹੈ, ਇਹ ਕਮਜ਼ੋਰੀ ਯੂਟਿਰਸ ਅੰਗਾਂ ਦਾ ਥੱਲੇ ਵਲ ਭਾਰ ਪੈਣਾ ਹੁੰਦਾ ਹੈ। ਡਾਕਟਰ ਮਰੀਜ਼ ਨੂੰ ਬੈਡ ਰੈਸਟ ਦੀ ਸਲਾਹ ਦਿੰਦੇ ਹਨ। ਭਾਰ ਚੁੱਕਣ, ਜ਼ੋਰ ਲੱਗਣ, ਡਿੱਗਣ, ਸੱਟ ਸਦਮਾ ਲੱਗਣ, ਪੈਰ ਉੱਚਾ ਨੀਵਾਂ ਰੱਖੇ ਜਾਣ ਦੀ ਹਾਲਤ ਵਿਚ ਗਰਭਪਾਤ ਦੀ ਸੰਭਾਵਨਾ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਖ਼ਾਸ ਖਿਆਲ ਰਖਣਾ ਚਾਹੀਦਾ ਹੈ। 

ਕਈ ਔਰਤਾਂ ਨੂੰ ਲਕੋਰੀਆ ਆਦਿ ਦੀ ਬਹੁਤ ਸ਼ਿਕਾਇਤ ਹੁੰਦੀ ਹੈ। ਸਫ਼ੈਦ ਪਾਣੀ ਪੈਣਾ, ਗਰਭ ਅਵਸਥਾ ਵਿਚ ਜੀਅ ਕੱਚਾ, ਉਲਟੀਆਂ, ਬੱਚੇਦਾਨੀ ’ਤੇ ਭਾਰ ਨਾਲ ਖ਼ੂਨ ਬਹੁਤ ਮਾਤਰਾ ਵਿਚ ਵਗਣਾ ਅਤੇ ਕਮਜ਼ੋਰੀ ਹੋਣੀ ਵੀ ਗਰਭਪਾਤ ਰੋਗ ਹੋਣ ਦਾ ਕਾਰਨ ਬਣਦੇ ਹਨ। ਕਿਸੇ ਖ਼ਾਸ ਦੀ ਮੌਤ ਦੇ ਵਿਸ਼ੇਸ਼ ਸਦਮੇ ਕਰ ਕੇ ਜੀ ਘਟੇ, ਡੂੰਘੇ ਡੂੰਘੇ ਹੌਕੇ ਭਰਨੇ, ਪੈਰਾਂ ’ਚੋਂ ਸੇਕ ਨਿਕਲੇ, ਮੂੰਹ ਸੁੱਕੇ, ਵਾਰ ਵਾਰ ਪਿਆਸ ਲੱਗੇ ਆਦਿ ਕਰ ਕੇ ਵੀ ਗਰਭਪਾਤ ਹੋ ਜਾਂਦਾ ਹੈ। ਇਸ ਦੇ ਇਲਾਜ ਲਈ ਡਾਕਟਰ ਦੀ ਵਿਸ਼ੇਸ਼ ਸਲਾਹ ਲੈਣੀ ਚਾਹੀਦੀ ਹੈ।