ਸਿਰਕੇ ਵਾਲੇ ਪਿਆਜ਼ ਨਾਲ ਦੂਰ ਹੋ ਸਕਦੀਆਂ ਕਈ ਗੰਭੀਰ ਬੀਮਾਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਰੀਰ ਦੀ ਇਮਿਊਨਿਟੀ ਵਧਾਉਣ ਲਈ ਸਿਰਕੇ ਦੇ ਨਾਲ ਪਿਆਜ਼ ਦਾ ਸੇਵਨ ਕਰਨਾ ਚਾਹੀਦਾ ਹੈ।

photo

 

ਮੁਹਾਲੀ: ਪਿਆਜ਼ ਨਾ ਸਿਰਫ਼ ਸਾਨੂੰ ਸਵਾਦ ਦਿੰਦਾ ਹੈ ਸਗੋਂ ਇਹ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਵੀ ਹੁੰਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਖਾਣੇ ’ਚ ਸਿਰਕੇ ਦੇ ਨਾਲ ਪਿਆਜ਼ ਪਾਉ ਤਾਂ ਸੋਨੇ ’ਤੇ ਸੌਹਾਗਾ ਬਣ ਜਾਂਦਾ ਹੈ। ਅਕਸਰ ਅਸੀਂ ਰੈਸਟੋਰੈਂਟਾਂ ਜਾਂ ਹੋਟਲਾਂ ਵਿਚ ਖਾਣੇ ਦੇ ਨਾਲ ਇਹ ਸਿਰਕੇ ਵਾਲਾ ਪਿਆਜ਼ ਪ੍ਰਾਪਤ ਕਰਦੇ ਹਾਂ। ਇਹ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦਾ ਹੈ ਬਲਕਿ ਸਾਡੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਿਆਜ਼ ਤਾਂ ਫ਼ਾਇਦੇਮੰਦ ਹੁੰਦਾ ਹੈ ਪਰ ਜਦੋਂ ਵੀ ਪਿਆਜ਼ ਨੂੰ ਸਿਰਕੇ ਦੇ ਨਾਲ ਮਿਲਾਇਆ ਜਾਵੇ ਤਾਂ ਇਹ ਹੋਰ ਵੀ ਫ਼ਾਇਦੇਮੰਦ ਹੋ ਜਾਂਦਾ ਹੈ। 

 ਪੜ੍ਹੋ ਹੋਰ ਖਬਰ-ਕਪੂਰਥਲਾ 'ਚ ਤੇਜ਼ ਰਫਤਾਰ ਕਾਰ ਦੀ ਦੁਕਾਨ ਨਾਲ ਹੋਈ ਟੱਕਰ, ਸ਼ਟਰ-ਕਾਰ ਦਾ ਹੋਇਆ ਨੁਕਸਾਨ

ਸਿਰਕੇ ਵਾਲੇ ਪਿਆਜ਼ ਵਿਚ ਮੈਗਨੀਸ਼ੀਅਮ, ਫ਼ਾਸਫ਼ੋਰਸ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਗੁਣ ਮਿਲ ਜਾਂਦੇ ਹਨ। ਇਹ ਸਾਰੇ ਗੁਣ ਇਮਿਊਨਿਟੀ ਵਧਾਉਣ ਵਿਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ। ਸਿਰਕੇ ਵਾਲੇ ਪਿਆਜ਼ ਵਿਚ ਐਂਟੀ-ਐਲਰਜਿਕ ਗੁਣ ਮਿਲ ਜਾਂਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਦੇ ਇਨਫ਼ੈਕਸ਼ਨਾਂ ਨਾਲ ਲੜਨ ਵਿਚ ਮਦਦ ਕਰਦੇ ਹਨ।

ਇਹ ਵੀ ਪੜ੍ਹੋ-  ਖੰਨਾ ਪੁਲਿਸ ਨੇ ਚੈਕਿੰਗ ਦੌਰਾਨ ਕਾਰ ਵਿੱਚੋਂ ਬਰਾਮਦ ਕੀਤੀ ਕਰੋੜਾਂ ਦੀ ਚਾਂਦੀ

ਸਰੀਰ ਦੀ ਇਮਿਊਨਿਟੀ ਵਧਾਉਣ ਲਈ ਸਿਰਕੇ ਦੇ ਨਾਲ ਪਿਆਜ਼ ਦਾ ਸੇਵਨ ਕਰਨਾ ਚਾਹੀਦਾ ਹੈ। ਸਿਰਕੇ ਦੇ ਨਾਲ ਪਿਆਜ਼, ਜੋ ਪਾਚਨ ਸਬੰਧੀ ਸਮੱਸਿਆਵਾਂ ਵਿਚ ਵੀ ਫ਼ਾਇਦੇਮੰਦ ਹੁੰਦਾ ਹੈ। ਕਬਜ਼, ਗੈਸ ਅਤੇ ਦਸਤ ਵਰਗੀਆਂ ਸਮੱਸਿਆਵਾਂ ਵਿਚ ਸਿਰਕੇ ਵਾਲਾ ਪਿਆਜ਼ ਖਾਣਾ ਫ਼ਾਇਦੇਮੰਦ ਹੁੰਦਾ ਹੈ। ਸਿਰਕੇ ਵਾਲੇ ਪਿਆਜ਼ ਨਾਲ ਕੈਂਸਰ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ। ਕੁੱਝ ਖੋਜਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸਿਰਕਾ ਪਿਆਜ਼ ਖਾਣ ਨਾਲ ਪੇਟ ਅਤੇ ਛਾਤੀ ਦੇ ਕੈਂਸਰ ਨੂੰ ਰੋਕਣ ਵਿਚ ਮਦਦ ਮਿਲਦੀ ਹੈ।