ਐਂਟੀਬਾਇਉਟਿਕ ਦਵਾਈਆਂ ਦੀ ਤਜਵੀਜ਼ ਕਰਦੇ ਸਮੇਂ ਡਾਕਟਰਾਂ  ਨੂੰ ਲੱਛਣ ਅਤੇ ਕਾਰਨ ਦਸਣ ਦੀ ਅਪੀਲ, ਜਾਣੋ ਕਾਰਨ

ਏਜੰਸੀ

ਜੀਵਨ ਜਾਚ, ਸਿਹਤ

ਡਰੱਗਜ਼ ਐਂਡ ਕਾਸਮੈਟਿਕਸ ਨਿਯਮਾਂ ਦੀ ਸ਼ਡਿਊਲ ਐਚ ਅਤੇ ਐਚ-1 ਨੂੰ ਸਖਤੀ ਨਾਲ ਲਾਗੂ ਕਰਨ ਦੀ ਕੈਮਿਸਟਾਂ ਨੂੰ ਅਪੀਲ

Medicine

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਮੈਡੀਕਲ ਕਾਲਜਾਂ ਅਤੇ ਮੈਡੀਕਲ ਸੰਸਥਾਵਾਂ ਦੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਂਟੀਬਾਇਉਟਿਕ ਦਵਾਈਆਂ ਦੀ ਤਜਵੀਜ਼ ਕਰਦੇ ਸਮੇਂ ਲੱਛਣ ਅਤੇ ਕਾਰਨਾਂ ਦਾ ਲਾਜ਼ਮੀ ਤੌਰ ’ਤੇ ਜ਼ਿਕਰ ਕਰਨ। ਸਿਹਤ ਸੇਵਾ ਡਾਇਰੈਕਟਰ ਜਨਰਲ ਅਤੁਲ ਗੋਇਲ ਨੇ ਸਾਰੇ ਕੈਮਿਸਟਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਰੱਗਜ਼ ਐਂਡ ਕਾਸਮੈਟਿਕਸ ਨਿਯਮਾਂ ਦੀ ਸ਼ਡਿਊਲ ਐਚ ਅਤੇ ਐਚ-1 ਨੂੰ ਸਖਤੀ ਨਾਲ ਲਾਗੂ ਕਰਨ ਅਤੇ ਐਂਟੀਬਾਇਉਟਿਕ ਦਵਾਈਆਂ ਦੀ ਓਵਰ-ਦ-ਕਾਊਂਟਰ ਵਿਕਰੀ ਬੰਦ ਕਰਨ ਅਤੇ ਯੋਗ ਡਾਕਟਰਾਂ ਦੀ ਤਜਵੀਜ਼ ’ਤੇ ਹੀ ਵੇਚਣ। 

ਗੋਇਲ ਨੇ ਇਕ ਜਨਵਰੀ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਐਂਟੀਮਾਈਕਰੋਬਾਇਲ ਦਵਾਈਆਂ ਦੀ ਦੁਰਵਰਤੋਂ ਅਤੇ ਜ਼ਿਆਦਾ ਵਰਤੋਂ ਦਵਾਈ-ਪ੍ਰਤੀਰੋਧਕ ਰੋਗਾਣੂਆਂ ਦੇ ਵਿਕਾਸ ’ਚ ਮੁੱਖ ਕਾਰਕਾਂ ’ਚੋਂ ਇਕ ਹੈ। 

ਉਨ੍ਹਾਂ ਕਿਹਾ, ‘‘ਕੁੱਝ ਨਵੀਂਆਂ ਐਂਟੀਬਾਇਉਟਿਕ ਦਵਾਈਆਂ ਦੇ ਨਾਲ ਖੋਜ ਦੇ ਨਾਲ, ਪ੍ਰਤੀਰੋਧ ਨੂੰ ਰੋਕਣ ਜਾਂ ਦੇਰੀ ਕਰਨ ਲਈ ਸਹੀ ਐਂਟੀਬਾਇਉਟਿਕ ਦੀ ਵਰਤੋਂ ਇਕੋ ਇਕ ਬਦਲ ਹੈ। ਮੈਡੀਕਲ ਕਾਲਜਾਂ ਅਤੇ ਸਾਰੀਆਂ ਮੈਡੀਕਲ ਐਸੋਸੀਏਸ਼ਨਾਂ ਦੇ ਸਾਰੇ ਡਾਕਟਰਾਂ ਨੂੰ ਸੰਬੋਧਿਤ ਚਿੱਠੀ ’ਚ ਕਿਹਾ ਗਿਆ ਹੈ ਕਿ ਐਂਟੀਮਾਈਕਰੋਬਾਇਲ ਪ੍ਰਤੀਰੋਧ (ਏ.ਐਮ.ਆਰ.) ਮਨੁੱਖਤਾ ਦਾ ਸਾਹਮਣਾ ਕਰ ਰਹੇ ਵਿਸ਼ਵ ਵਿਆਪੀ ਜਨਤਕ ਸਿਹਤ ਖਤਰਿਆਂ ’ਚੋਂ ਇਕ ਹੈ।

ਇਹ ਅਨੁਮਾਨ ਲਗਾਇਆ ਗਿਆ ਹੈ ਕਿ ਬੈਕਟੀਰੀਆ ਏ.ਐਮ.ਆਰ. 2019 ’ਚ ਵਿਸ਼ਵ ਪੱਧਰ ’ਤੇ 12.7 ਕਰੋੜ ਮੌਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਸੀ ਅਤੇ 49.5 ਕਰੋੜ ਮੌਤਾਂ ਦਵਾਈ-ਪ੍ਰਤੀਰੋਧਕ ਲਾਗਾਂ ਨਾਲ ਜੁੜੀਆਂ ਹੋਈਆਂ ਸਨ।