ਜੇਕਰ ਤੁਹਾਨੂੰ ਬੇਚੈਨੀ ਅਤੇ ਘਬਰਾਹਟ ਹੋ ਰਹੀ ਹੈ, ਤਾਂ ਅਪਣਾਉ ਇਹ ਘਰੇਲੂ ਨੁਸਖ਼ੇ
ਚਿੰਤਾ ਅਤੇ ਘਬਰਾਹਟ ਨੂੰ ਵੀ ਹਲਦੀ ਨਾਲ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ।
ਮੁਹਾਲੀ : ਕਈ ਵਾਰ ਵਿਅਕਤੀ ਅਜਿਹੀ ਸਥਿਤੀ ’ਚ ਆ ਜਾਂਦਾ ਹੈ ਕਿ ਉਸ ਨੂੰ ਬੇਚੈਨੀ, ਘਬਰਾਹਟ ਅਤੇ ਚਿੰਤਾ ਹੋਣ ਲਗਦੀ ਹੈ। ਇਹ ਹਾਲਤ ਕਈ ਵਾਰ ਪਾਣੀ ਪੀ ਕੇ ਅਤੇ ਅਪਣੇ ਆਪ ਨੂੰ ਤਸੱਲੀ ਦੇ ਕੇ ਠੀਕ ਹੋ ਜਾਂਦੀ ਹੈ ਪਰ ਕਈ ਵਾਰ ਇਹ ਬੇਚੈਨੀ ਅਤੇ ਘਬਰਾਹਟ ਠੀਕ ਹੋਣ ਦਾ ਨਾਮ ਨਹੀਂ ਲੈਂਦੀ। ਇਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਡਾਕਟਰ ਕੋਲ ਜਾਣਾ ਹੀ ਆਖ਼ਰੀ ਵਿਕਲਪ ਹੁੰਦਾ ਹੈ। ਇਸ ਦਾ ਇਲਾਜ ਦਵਾਈਆਂ ਨਾਲ ਕਰਨਾ ਪੈਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਦਵਾਈਆਂ ਦੇ ਨਾਲ-ਨਾਲ ਕੁੱਝ ਅਜਿਹੇ ਘਰੇਲੂ ਨੁਸਖ਼ੇ ਦਸ ਰਹੇ ਹਾਂ ਜਿਸ ਨਾਲ ਬੇਚੈਨੀ ਅਤੇ ਘਬਰਾਹਟ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ।
ਹਲਦੀ ਅਪਣੇ ਐਂਟੀਬੈਕਟੀਰੀਅਲ ਐਂਟੀਸੈਪਟਿਕ ਗੁਣਾਂ ਲਈ ਜਾਣੀ ਜਾਂਦੀ ਹੈ। ਚਿੰਤਾ ਅਤੇ ਘਬਰਾਹਟ ਨੂੰ ਵੀ ਹਲਦੀ ਨਾਲ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਹਲਦੀ ਵਿਚ ਮਿਲਣ ਵਾਲੇ ਕਰਕਿਊਮਿਨ ਦੀ ਮਾਤਰਾ 10 ਤੋਂ 80 ਮਿਲੀਗ੍ਰਾਮ ਦਿਮਾਗ ਵਿਚ ਸੇਰੋਟੋਨਿਨ ਅਤੇ ਡੋਪਾਮਿਨ ਦੇ ਪੱਧਰ ਨੂੰ ਵਧਾਉਂਦੀ ਹੈ। ਜਦੋਂ ਸੇਰੋਟੋਨਿਨ ਦਾ ਪੱਧਰ ਅਸੰਤੁਲਿਤ ਹੁੰਦਾ ਹੈ, ਤਾਂ ਮੂਡ ਵੀ ਪ੍ਰਭਾਵਤ ਹੁੰਦਾ ਹੈ। ਗ੍ਰੀਨ ਟੀ ਵਿਚ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਘਬਰਾਹਟ ਅਤੇ ਚਿੜਚਿੜੇਪਨ ਨੂੰ ਆਸਾਨੀ ਨਾਲ ਦੂਰ ਕਰ ਦਿੰਦੇ ਹਨ। ਇਹ ਅਸੰਤੁਲਿਤ ਹਾਰਮੋਨਜ਼ ਨੂੰ ਵੀ ਠੀਕ ਕਰਦਾ ਹੈ ਅਤੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ।
ਠੰਢੀ ਤਾਸੀਰ ਵਾਲਾ ਦਹੀਂ ਗਰਮੀ ਤੋਂ ਰਾਹਤ ਦੇਣ ਲਈ ਅੰਮ੍ਰਿਤ ਦੀ ਤਰ੍ਹਾਂ ਮੰਨਿਆ ਜਾਂਦਾ ਹੈ, ਉਥੇ ਹੀ ਇਹ ਬੇਚੈਨੀ ਅਤੇ ਘਬਰਾਹਟ ਹੋਣ ’ਤੇ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਠੰਢਕ ਮਹਿਸੂਸ ਹੁੰਦੀ ਹੈ ਅਤੇ ਤਣਾਅ ਨੂੰ ਸ਼ਾਂਤ ਕਰਦਾ ਹੈ। ਇਸ ਵਿਚ ਐਂਟੀ-ਇੰਫ਼ਲੇਮੇਟਰੀ, ਐਂਟੀਬੈਕਟੀਰੀਅਲ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਅਜਿਹਾ ਖ਼ਜ਼ਾਨਾ ਹੈ ਜੋ ਘਬਰਾਹਟ ਅਤੇ ਬੇਚੈਨੀ ਨੂੰ ਦੂਰ ਕਰਨ ਵਿਚ ਮਦਦਗਾਰ ਹੈ।
ਵਿਟਾਮਿਨ ਸੀ ਨੂੰ ਮੂਡ ਬੂਸਟਰ ਨਾਲ ਜੋੜਿਆ ਗਿਆ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਿੰਬੂ ਵਿਟਾਮਿਨ ਸੀ ਦਾ ਬਹੁਤ ਵੱਡਾ ਸਰੋਤ ਹੈ। ਮੂਡ ਚੰਗਾ ਕਰਨ ਲਈ ਵਿਟਾਮਿਨ ਸੀ ਬਹੁਤ ਚੰਗਾ ਤੱਤ ਹੁੰਦਾ ਹੈ। ਨਿੰਬੂ ਵਿਚ ਮਿਲਣ ਵਾਲੇ ਤੱਤ ਪੇਟ ਨੂੰ ਸ਼ਾਂਤ ਕਰਦੇ ਹਨ। ਪੇਟ ਨੂੰ ਸਾਫ਼ ਰੱਖਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਇਸ ਦਾ ਨਿੰਬੂ ਪਾਣੀ ਬਣਾ ਕੇ ਪੀਣ ਨਾਲ ਸ਼ਾਂਤੀ ਮਿਲਦੀ ਹੈ ਅਤੇ ਮੂਡ ਵੀ ਬਹੁਤ ਚੰਗਾ ਹੁੰਦਾ ਹੈ।