Health news: ਜੇਕਰ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ ਤਾਂ ਖਾਉ ਇਹ ਚੀਜ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਵਿਟਾਮਿਨ ਏ ਸਾਡੇ ਸਰੀਰ ਵਿਚ ਬਹੁਤ ਮਹੱਤਵਪੂਰਨ ਹੁੰਦਾ ਹੈ, ਇਹ ਅੱਖਾਂ ਦੀ ਬਾਹਰੀ ਪਰਤ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।

Image: For representation purpose only.

Health news: ਕਈ ਵਾਰ ਲੋਕ ਇਹ ਮਹਿਸੂਸ ਕਰਦੇ ਹਨ ਕਿ ਉਹ ਨਾਰਮਲ ਵੀਜ਼ਨ ਨਾਲੋਂ ਘੱਟ ਦੇਖ ਪਾ ਰਹੇ ਹਨ ਜਾਂ ਰਾਤ ਨੂੰ ਉਨ੍ਹਾਂ ਨੂੰ ਦੇਖਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਪੈ ਸਕਦੀ ਹੈ। ਪਰ ਬੁਢਾਪੇ ਵਿਚ ਕਿਸੇ ਨੂੰ ਅਜਿਹਾ ਹੋਇਆ ਹੈ ਤਾਂ ਇਹ ਵਧਦੀ ਉਮਰ ਦੀ ਨਿਸ਼ਾਨੀ ਹੋ ਸਕਦੀ ਹੈ ਪਰ ਜਵਾਨੀ ਜਾਂ ਮਿਡਲ ਉਮਰ ਦੇ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਆ ਰਹੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਸਰੀਰ ਵਿਚ ਕੁੱਝ ਖ਼ਾਸ ਪੋਸ਼ਕ ਤੱਤਾਂ ਦੀ ਘਾਟ ਹੋ ਚੁੱਕੀ ਹੈ। ਮਾਹਰਾਂ ਮੁਤਾਬਕ ਇਨ੍ਹਾਂ ਤਿੰਨ ਵਿਟਾਮਿਨਸ ਦੀ ਘਾਟ ਕਾਰਨ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਜਾਂਦੀ ਹੈ।

ਵਿਟਾਮਿਨ ਏ ਸਾਡੇ ਸਰੀਰ ਵਿਚ ਬਹੁਤ ਮਹੱਤਵਪੂਰਨ ਹੁੰਦਾ ਹੈ, ਇਹ ਅੱਖਾਂ ਦੀ ਬਾਹਰੀ ਪਰਤ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਜੇਕਰ ਸਰੀਰ ਵਿਚ ਇਸ ਪੋਸ਼ਕ ਤੱਤ ਦੀ ਘਾਟ ਹੋ ਜਾਵੇ ਤਾਂ ਰਾਤ ਨੂੰ ਅੰਨ੍ਹਾਪਣ ਹੋ ਜਾਂਦਾ ਹੈ। ਅਜਿਹੇ ਵਿਚ ਰਾਤ ਨੂੰ ਕੁੱਝ ਵੀ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਇਸ ਲਈ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ, ਸ਼ਕਰਕੰਦੀ, ਪਪੀਤਾ, ਗਾਜਰ ਅਤੇ ਕੱਦੂ ਖਾ ਸਕਦੇ ਹੋ।ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਕਦੇ ਵੀ ਕਮਜ਼ੋਰ ਨਾ ਹੋਵੇ ਤਾਂ ਅਜਿਹੇ ਭੋਜਨ ਖਾਉ ਜਿਸ ਵਿਚ ਵਿਟਾਮਿਨ ਬੀ6, ਵਿਟਾਮਿਨ ਬੀ9 ਅਤੇ ਵਿਟਾਮਿਨ ਬੀ12 ਦੀ ਘਾਟ ਨਾ ਹੋਵੇ। ਇਸ ਲਈ ਤੁਹਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ, ਸੁੱਕੇ ਮੇਵੇ, ਦਾਲਾਂ, ਬੀਨਸ, ਮੀਟ, ਬੀਜ ਅਤੇ ਦੁੱਧ ਨਾਲ ਬਣੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਅੱਖਾਂ ਦੀ ਰੌਸ਼ਨੀ ਬਿਹਤਰ ਕਰਨ ਲਈ ਵਿਟਾਮਿਨ ਸੀ ਨੂੰ ਵੀ ਇਕ ਕਾਰਗਰ ਪੋਸ਼ਕ ਤੱਤ ਮੰਨਿਆ ਜਾਂਦਾ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਬਿਹਤਰ ਹੁੰਦੀ ਹੈ ਅਤੇ ਧੁੰਦਲੀ ਨਜ਼ਰ ਆਉਣ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ। ਇਸ ਲਈ ਪੋਸ਼ਕ ਤੱਤ ਲੈਣ ਲਈ ਤੁਸੀਂ ਸੰਤਰਾ, ਨਿੰਬੂ, ਔਲੇ, ਅਮਰੂਦ, ਬ੍ਰੋਕਲੀ, ਕੇਲੇ ਅਤੇ ਕਾਲੀ ਮਿਰਚ ਦਾ ਸੇਵਨ ਵਧਾ ਦਿਉ।

 (For more Punjabi news apart from Health news: If your eyesight is failing then eat these things, stay tuned to Rozana Spokesman)