ਬਾਹਰ ਦੇ ਖਾਣੇ ਨੂੰ ਵੇਖ ਤੁਹਾਡੀ ਵੀ ਟਪਕਦੀ ਹੈ ਲਾਰ, ਤਾਂ ਹੋ ਜਾਓ ਸਾਵਧਾਨ
ਮਾਈਕਰੋਵੇਵ ਵਿਚ ਤਿਆਰ ਖਾਣੇ ਦਾ ਸੁਆਦ ਬੇਰਸ ਹੁੰਦਾ ਹੈ।
ਰੈਡੀਮੇਡ ਖਾਣਾ ਅੱਗ 'ਤੇ ਘੱਟ, ਮਾਈਕਰੋਵੇਵ ਵਿਚ ਗਰਮ ਕਰਨ ਦੇ ਲਿਹਾਜ਼ ਨਾਲ ਪਕਾਇਆ ਜਾਂਦਾ ਹੈ।
ਹੁਣ ਬਾਜ਼ਾਰ 'ਚ ਹਰ ਤਰ੍ਹਾਂ ਦਾ ਤਿਆਰ ਖਾਣਾ ਆਸਾਨੀ ਨਾਲ ਮਿਲ ਹੀ ਜਾਂਦਾ ਹੈ, ਜਿਸ ਕਰਕੇ ਅਸੀਂ ਵੀ ਆਲਸ ਕਰ ਜਾਂਦੇ ਹਾਂ। ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਬਾਜ਼ਾਰੂ ਖਾਣੇ ਦਾ ਜ਼ਾਇਕਾ ਇਕ ਦਮ ਵੱਖ ਹੁੰਦਾ ਹੈ ਪਰ ਇਨ੍ਹਾਂ ਨੂੰ ਜ਼ਾਇਕੇਦਾਰ ਬਣਾਉਣ ਦੇ ਪਿੱਛੇ ਲੰਬੀ ਪ੍ਰਕਿਰਿਆ ਅਤੇ ਵਿਗਿਆਨ ਕੰਮ ਕਰਦੀ ਹੈ। ਰੈਡੀਮੇਡ ਖਾਣਾ ਅੱਗ 'ਤੇ ਘੱਟ, ਮਾਈਕਰੋਵੇਵ ਵਿਚ ਗਰਮ ਕਰਨ ਦੇ ਲਿਹਾਜ਼ ਨਾਲ ਪਕਾਇਆ ਜਾਂਦਾ ਹੈ। ਕਈ ਵਿਅੰਜਨ ਤਾਂ ਮਾਈਕਰੋਵੇਵ ਵਿਚ ਹੀ ਬਣਾਏ ਵੀ ਜਾਂਦੇ ਹਨ। ਮਾਈਕਰੋਵੇਵ ਦੇ ਸੰਪਰਕ ਵਿਚ ਆਉਂਦੇ ਹੀ ਖਾਣੇ ਵਿਚ ਕਈ ਤਰ੍ਹਾਂ ਦੀਆਂ ਰਸਾਇਣਕ ਪ੍ਰਤੀਕਿਰਿਆਵਾਂ ਹੁੰਦੀਆਂ ਹਨ।
ਚੀਨ ਵਿਚ ਇਸ ਤਰ੍ਹਾਂ ਦੇ ਖਾਣੇ ਦੀ ਕਾਫ਼ੀ ਮੰਗ ਹੈ। ਇਕ ਰਿਸਰਚ ਵਿਚ ਪਾਇਆ ਸੀ ਕਿ Britain ਦੀ ਸੁਪਰ ਮਾਰਕਿਟ ਵਿਚ ਮਿਲਣ ਵਾਲੇ ਖਾਣੇ ਵਿਚ ਚੀਨੀ ਦੀ ਮਾਤਰਾ ਕੋਕਾ ਕੋਲਾ ਦੀ ਇਕ ਕੇਨ ਦੇ ਬਰਾਬਰ ਹੈ। ਖਾਣੇ ਵਿਚ ਚੀਨੀ ਦੀ ਇੰਨੀ ਮਾਤਰਾ ਉਚਿਤ ਨਹੀਂ ਹੈ।