ਚਮੜੀ ਲਈ ਦੁੱਧ ਦੀ ਵਰਤੋਂ ਫ਼ਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਖ਼ੁਸ਼ਕ ਅਤੇ ਰੁੱਖੀ ਚਮੜੀ ਲਈ ਦੁੱਧ ਦਾ ਇਸ਼ਨਾਨ ਬਹੁਤ ਲਾਭਕਾਰੀ

ਦੁੱਧ ਦਾ ਇਸ਼ਨਾਨ

ਖ਼ੁਸ਼ਕ ਅਤੇ ਰੁੱਖੀ ਚਮੜੀ ਲਈ ਦੁੱਧ ਦਾ ਇਸ਼ਨਾਨ ਬਹੁਤ ਲਾਭਕਾਰੀ ਹੈ। ਇਸ ਲਈ  ਜ਼ਿਆਦਾ ਦੁੱਧ ਦੀ ਲੋੜ ਨਹੀਂ ਹੁੰਦੀ ਸਗੋਂ ਥੋੜੇ ਜਹੇ ਦੁੱਧ ਨਾਲ ਹੀ ਚਮੜੀ ਦੋਧੀ ਅਤੇ ਕੋਮਲ ਹੋ ਜਾਂਦੀ ਹੈ। ਅੱਧੀ ਕਟੋਰੀ ਕੱਚੇ ਤੇ ਕੋਸੇ ਦੁੱਧ ਵਿਚ ਇਕ ਸਾਫ਼ ਸੁਥਰੀ ਰੂੰ ਦਾ ਟੁਕੜਾ ਭਿÀੁਂ ਕੇ ਚਿਹਰੇ, ਗਰਦਨ, ਹੱਥਾਂ ਆਦਿ ਸਰੀਰ ਦੇ ਹੋਰ ਅੰਗਾਂ 'ਤੇ 5-10 ਮਿੰਟ ਤਕ ਨਰਮੀ ਨਾਲ ਫੇਰੋ। ਇਸ ਨਾਲ ਮੈਲ ਉਤਰ ਕੇ ਰੂੰ ਨਾਲ ਲੱਗ ਜਾਵੇਗੀ। 20 ਮਿੰਟ ਤੋਂ ਬਾਅਦ ਠੰਢੇ ਜਾਂ ਕੋਸੇ ਪਾਣੀ ਨਾਲ ਧੋ ਲਉ। ਇਹੀ ਦੁੱਧ ਦਾ ਇਸ਼ਨਾਨ ਹੈ। ਇਸ ਨਾਲ ਚਮੜੀ ਗੋਰੀ ਬਣਦੀ ਹੈ। ਇਸ ਇਸਤੇਮਾਲ ਨੂੰ ਹਰ ਰੋਜ਼ ਕਰਨ ਨਾਲ ਮੁਹਾਸੇ, ਚਿਹਰੇ ਦੀਆਂ ਝੁਰੜੀਆਂ, ਦਾਗ਼, ਧੱਬੇ, ਛਾਈਆਂ ਅਤੇ ਖੁਰਦਰਾਪਨ ਆਦਿ ਨਸ਼ਟ ਹੋ ਕੇ ਮੁੱਖ ਮੰਡਲ ਦੀ ਸੋਭਾ ਤੇ ਚਮਕ ਵਿਚ ਵਾਧਾ ਹੁੰਦਾ ਹੈ ਅਤੇ ਚਮੜੀ ਦਾ ਰੰਗ ਨਿਖ਼ਰਦਾ ਹੈ।