ਇਹਨਾਂ 4 ਲੋਕਾਂ ਨੂੰ ਨਹੀਂ ਪੀਣਾ ਚਾਹੀਦਾ ਹਲਦੀ ਵਾਲਾ ਦੁੱਧ, ਫਾਇਦੇ ਦੀ ਥਾਂ ਹੋ ਸਕਦਾ ਹੈ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਐਸੀਡਿਟੀ ਜਾਂ ਗੈਸ ਦੇ ਇਲਾਵਾ ਢਿੱਡ 'ਚ ਅਲਸਰ ਹੋਣ 'ਤੇ ਵੀ ਹਲਦੀ ਵਾਲਾ ਦੁੱਧ ਨੁਕਸਾਨ ਕਰਦਾ ਹੈ।

ਹਲਦੀ ਵਾਲਾ ਦੁੱਧ ਫਾਇਦੇ ਦੀ ਥਾਂ ਨੁਕਸਾਨ

ਆਮ ਤੌਰ 'ਤੇ ਹਲਦੀ ਵਾਲਾ ਦੁੱਧ ਸਿਹਤਮੰਦ ਮੰਨਿਆ ਜਾਂਦਾ ਹੈ। ਦਰਦ ਹੋਣ 'ਤੇ ਸਰਦੀ - ਖੰਘ ਹੋਣ 'ਤੇ ਘਰਾਂ 'ਚ ਲੋਕ ਸਭ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਜਿਸਨੂੰ ਲੋਕ ਖੁਸ਼ੀ - ਖੁਸ਼ੀ ਪੀ ਵੀ ਲੈਂਦੇ ਹਨ ਪਰ ਇਹ ਹਲਦੀ ਵਾਲਾ ਦੁੱਧ ਫਾਇਦੇ ਦੀ ਥਾਂ ਨੁਕਸਾਨ ਵੀ ਪਹੁੰਚਾ ਸਕਦਾ ਹੈ। ਹਲਦੀ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ 'ਚ ਖੂਨ ਨੂੰ ਪਤਲਾ ਕਰਨ ਦਾ ਗੁਣ ਹੁੰਦਾ ਹੈ। ਇਸ ਲਈ ਹਰ ਕਿਸੇ ਨੂੰ ਇਸਨੂੰ ਨਹੀਂ ਪੀਣਾ ਚਾਹੀਦਾ ਹੈ। ਖਾਸਕਰ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦਾ ਸਰੀਰ ਗਰਮ ਰਹਿੰਦਾ ਹੈ ਜਾਂ ਜਿਨ੍ਹਾਂ ਨੂੰ ਨੱਕ ਤੋਂ ਖੂਨ ਆਉਣਾ ਜਾਂ ਪਾਇਲਸ ਵਰਗੀ ਸਮੱਸਿਆ ਰਹਿੰਦੀ ਹੈ। ਇਹ ਬਲੀਡਿੰਗ ਨੂੰ ਵਧਾ ਦਿੰਦਾ ਹੈੇ।