ਜਵਾਨ ਦਿਖਣ ਦੀ ਇੱਛਾ 'ਚ ਤੁਹਾਡੀ ਕੁਦਰਤੀ ਖ਼ੂਬਸੂਰਤੀ 'ਤੇ ਭਾਰੀ ਪੈ ਸਕਦੀ ਹੈ ਕਾਸਮੈਟਿਕ ਸਰਜਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕਾਸਮੇਟਿਕ ਸਰਜਰੀ ਕਰਾਉਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਚੰਗੀ ਤ੍ਰਾਂ ਸੋਚ ਸਮਝ ਲਵੋ

ਕਾਸਮੇਟਿਕ ਸਰਜਰੀ ਕਰਾਉਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਚੰਗੀ ਤ੍ਰਾਂ ਸੋਚ ਸਮਝ ਲਵੋ

ਨਵੀਂ ਦਿੱਲੀ: ਹਾਲ ਹੀ 'ਚ ਅਦਾਕਾਰਾ ਉਵਰਸ਼ੀ ਰੌਤੇਲਾ ਨੇ ਖ਼ੂਬਸੂਰਤ ਅਤੇ ਜਵਾਨ ਦਿਖਣ ਲਈ ਕਪਿੰਗ ਥੈਰਪੀ ਦਾ ਟਰੀਟਮੈਂਟ ਲਿਆ। ਇਹ ਇਕ ਤਰ੍ਹਾਂ ਦੀ ਚਾਇਨੀਜ਼ ਰਿਲੈਕਸੇਸ਼ਨ ਥੈਰਪੀ ਹੈ ਜੋ ਬਹੁਤ ਦਰਦ ਭਰੀ ਹੁੰਦੀ ਹੈ। ਇਸ ਦੇ ਜ਼ਰੀਏ ਸਰੀਰ ਅੰਦਰਲੀ ਗੰਦਗੀ ਨੂੰ ਬਾਹਰ ਕਢਿਆ ਜਾਂਦਾ ਹੈ। ਉਥੇ ਹੀ, ਮਰਹੂਮ ਸ਼੍ਰੀਦੇਵੀ ਦੇ ਬਾਰੇ 'ਚ ਵੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਕਈ ਬਿਊਟੀ ਥੈਰਪੀਜ਼ ਲਈਆਂ ਸਨ। 

ਅਨੁਸ਼ਕਾ ਸ਼ਰਮਾ, ਕੈਟਰੀਨਾ ਕੈਫ, ਪ੍ਰਿਅੰਕਾ ਚੋਪੜਾ ਤੋਂ ਲੈ ਕੇ ਕਾਜੋਲ, ਸ਼ਿਲਪਾ ਸ਼ੈਟੀ, ਬਿਪਾਸ਼ਾ ਬਾਸੁ ਅਤੇ ਨਰਗਸ ਵਰਗੀ ਤਮਾਮ ਅਦਾਕਾਰਾਂ ਸ਼ਾਮਲ ਹਨ, ਜਿਨ੍ਹਾਂ ਨੇ ਅਪਣੀ ਖ਼ੂਬਸੂਰਤੀ ਨੂੰ ਨਿਖਾਰਨ ਲਈ ਬਿਊਟੀ ਟਰੀਟਮੈਂਟਸ ਦਾ ਸਹਾਰਾ ਲਿਆ। ਕਈ ਵਾਰ ਤਾਂ ਇਹ ਸਰਜਰੀ ਕੰਮ ਕਰ ਜਾਂਦੀ ਹੈ ਪਰ ਕਈ ਵਾਰ ਇਹ ਮਹਿੰਗੀ ਪੈ ਜਾਂਦੀ ਹੈ।

ਹਾਲਾਂਕਿ ਸਾਰੇ ਕਾਸਮੇਟਿਕਜ਼ ਸਰਜਰੀ ਤੋਂ ਪਹਿਲਾਂ ਕਲੀਨਿਕਸ 'ਚ ਫ਼ਾਰਮ ਭਰਵਾਇਆ ਜਾਂਦਾ ਹੈ ਜਿਸ 'ਚ ਲਿਖਿਆ ਹੁੰਦਾ ਹੈ ਕਿ ਡਾਕਟਰ ਨੇ ਤੁਹਾਨੂੰ ਲੇਜ਼ਰ ਬਾਰੇ ਸੱਭ ਕੁੱਝ ਦਸ ਦਿਤਾ ਹੈ ਅਤੇ ਲੇਜ਼ਰ ਦਾ ਨਤੀਜਾ ਤੁਹਾਨੂੰ ਪੂਰਾ ਜਾਂ ਬਿਲਕੁਲ ਵੀ ਨਹੀਂ ਮਿਲ ਸਕਦਾ। ਹਸਤਾਖ਼ਰ ਕਰਨ ਤੋਂ ਬਾਅਦ ਡਾਕਟਰ ਅਪਣੇ ਵਲੋਂ ਨਿਸ਼ਚਿੰਤ ਹੋ ਜਾਂਦੇ ਹਨ ਕਿਉਂਕਿ ਇਸ ਤੋਂ ਬਾਅਦ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਰਹਿੰਦੀ ਇਸਲਈ ਜੇਕਰ ਤੁਸੀਂ ਵੀ ਅਪਣੀ ਉਮਰ ਤੋਂ ਜ਼ਿਆਦਾ ਜਵਾਨ ਦਿਖਣ ਦੀ ਇੱਛਾ ਰਖਦੇ ਹੋ ਅਤੇ ਕਿਸੇ ਬਿਊਟੀ ਥੈਰੇਪੀ ਜਾਂ ਕਾਸਮੇਟਿਕ ਸਰਜਰੀ ਕਰਾਉਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਚੰਗੀ ਤ੍ਰਾਂ ਸੋਚ ਸਮਝ ਲਵੋ ਅਤੇ ਫਿਰ ਕੋਈ ਫ਼ੈਸਲਾ ਕਰੋ।