ਜੀਰੇੇ ਦੇ ਕੁੱਝ ਦਾਣੇ ਖਾਣ ਨਾਲ ਬਿਮਾਰੀਆਂ ਹੋਣਗੀਆਂ ਖ਼ਤਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਆਯੂਰਵੈਦਿਕ ਮਾਹਰ ਮੁਤਾਬਕ ਜੀਰਾ ਖਾਣ ਦੇ ਫ਼ਾਇਦੇ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਉਗੇ। ਜੀਰੇ 'ਚ ਕਈ ਤਰ੍ਹਾਂ  ਦੇ ਗੁਣ ਲੁਕੇ ਹੁੰਦੇ ਹਨ ਜਿਨ੍ਹਾਂ ਨਾਲ ਸਾਡੀ ਕਈ...

Cumin Seeds

ਆਯੂਰਵੈਦਿਕ ਮਾਹਰ ਮੁਤਾਬਕ ਜੀਰਾ ਖਾਣ ਦੇ ਫ਼ਾਇਦੇ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਉਗੇ। ਜੀਰੇ 'ਚ ਕਈ ਤਰ੍ਹਾਂ  ਦੇ ਗੁਣ ਲੁਕੇ ਹੁੰਦੇ ਹਨ ਜਿਨ੍ਹਾਂ ਨਾਲ ਸਾਡੀ ਕਈ ਸਿਹਤ ਸਬੰਧੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਜੀਰੇ ਦੇ ਅਨੌਖ਼ੇ ਗੁਣ ਇਸ ਨੂੰ ਨਾ ਕੇਵਲ ਭਾਰਤੀ ਭੋਜਨ ਦੇ ਮਸਾਲੇ ਦਾ ਅਹਿਮ ਹਿੱਸਾ ਬਣਾਉਂਦਾ ਹੈ ਸਗੋਂ ਪੁਰਾਣੇ ਸਮੇਂ 'ਚ ਇਹ ਰੋਮਨ, ਗ੍ਰੀਕ ਅਤੇ ਮਿਸਰ ਸੰਸਕ੍ਰਿਤੀ ਦਾ ਵੀ ਖ਼ਾਸ ਹਿੱਸਾ ਸੀ।

ਜੀਰਾ ਸਰੀਰ ਦੇ ਸਾਰੇ ਅੰਗਾਂ ਲਈ ਬਹੁਤ ਫ਼ਾਇਦੇਮੰਦ ਹੈ। ਜੇਕਰ ਤੁਸੀਂ ਰੋਜ਼ ਜੀਰੇ ਦੇ ਕੁੱਝ ਦਾਣੇ ਅਪਣੀ ਡਾਈਟ 'ਚ ਸ਼ਾਮਲ ਕਰ ਲੈਂਦੇ ਹੋ ਤਾਂ ਕਈ ਫ਼ਾਇਦੇ ਤੁਹਾਨੂੰ ਮਿਲਣਗੇ। ਕੁੱਝ ਪਰੇਸ਼ਾਨੀਆਂ ਤਾਂ ਇਹ ਤੁਰਤ ਹੀ ਖ਼ਤਮ ਕਰ ਦਿੰਦਾ ਹੈ।  10 ਦਿਨ ਤਕ ਇਸ ਨੂੰ ਖਾ ਲੈਣ ਨਾਲ ਕਈ ਫ਼ਾਇਦੇ ਮਿਲਣ ਸ਼ੁਰੂ ਹੋ ਜਾਂਦੇ ਹਨ।

ਜੀਰੇ ਦੇ ਫ਼ਾਇਦੇ
ਆਯੂਰਵੇਦ 'ਚ ਇਹ ਗੈਸ ਨੂੰ ਖ਼ਤਮ ਕਰਦਾ ਹੈ ਇਸ ਲਈ ਮਾਸਿਕ ਧਰਮ ਦੀ ਖ਼ਰਾਬੀ ਅਤੇ ਕਬਜ਼ 'ਚ ਵੀ ਇਹ ਬਹੁਤ ਲਾਭਦਾਇਕ ਹੈ। ਜੀਰਾ ਪਾਚਨ ਤੰਤਰ ਨੂੰ ਦਰੁਸਤ ਕਰਦਾ ਹੈ ਇਸ ਲਈ ਇਸ ਨਾਲ ਢਿੱਡ ਦੀ ਸਮੱਸਿਆ ਠੀਕ ਹੁੰਦੀ ਹੈ।

ਜੀਰੇ ਦੀ ਲਗਾਤਾਰ ਵਰਤੋਂ ਨਾਲ ਸਰੀਰ ਦੀ ਸਫ਼ਾਈ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ ਅਤੇ ਰਕਤ ਦੀ ਗੰਦਗੀ ਕਾਰਨ ਹੋਣ ਵਾਲੇ ਕੀਲ, ਮੁਹਾਸੇਂ ਅਤੇ ਫੁੰਸੀਆਂ ਤੋਂ ਮੁਕਤੀ ਮਿਲ ਜਾਂਦੀ ਹੈ। ਹਥੇਲੀਆਂ 'ਚ ਕੁੱਝ ਗਰਮੀ ਮਹਿਸੂਸ ਹੋ ਰਹੀ ਹੋਵੇ ਤਾਂ ਜੀਰੇ ਨੂੰ ਪਾਣੀ 'ਚ ਉਬਾਲ ਕੇ ਠੰਡਾ ਕਰ ਕੇ ਪਿਆਸ ਲੱਗਣ 'ਤੇ ਪੀਣ ਨਾਲ ਆਰਾਮ ਹੋ ਜਾਂਦਾ ਹੈ।