ਖੁਸ਼ਕ ਅੱਖਾਂ ਲਈ ਮਦਦਗਾਰ ਨਹੀਂ ਸਾਬਤ ਹੋ ਸਕਿਆ ਉਮੇਗਾ 3 ਸਪਲੀਮੈਂਟ : ਅਧਿਐਨ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮੱਛੀ ਦੇ ਤੇਲ ਤੋਂ ਬਣੇ ਸਪਲੀਮੈਂਟ ਲੈਣ ਦੀ ਸਲਾਹ ਖੁਸ਼ਕ ਅੱਖਾਂ ਜਾਂ ਡਰਾਈ ਆਈ ਦੀ ਸਮੱਸਿਆ ਤੋਂ ਜੂਝ ਰਹੇ ਲੋਕਾਂ ਨੂੰ ਦਿਤੀ ਜਾਂਦੀ ਹੈ। ਇਸ ਸਮੱਸਿਆ ਨਾਲ ਦੁਨੀਆਂ ਭਰ...

Dry Eye

ਮੱਛੀ ਦੇ ਤੇਲ ਤੋਂ ਬਣੇ ਸਪਲੀਮੈਂਟ ਲੈਣ ਦੀ ਸਲਾਹ ਖੁਸ਼ਕ ਅੱਖਾਂ ਜਾਂ ਡਰਾਈ ਆਈ ਦੀ ਸਮੱਸਿਆ ਤੋਂ ਜੂਝ ਰਹੇ ਲੋਕਾਂ ਨੂੰ ਦਿਤੀ ਜਾਂਦੀ ਹੈ। ਇਸ ਸਮੱਸਿਆ ਨਾਲ ਦੁਨੀਆਂ ਭਰ ਦੇ ਕਈ ਲੋਕ ਸ਼ਿਕਾਰ ਹਨ। ਹਾਲਾਂਕਿ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਮੱਛੀ ਦੇ ਤੇਲ ਦੇ ਸਪਲੀਮੈਂਟ ਤੋਂ ਕੋਈ ਖ਼ਾਸ ਫ਼ਾਇਦਾ ਨਹੀਂ ਹੁੰਦਾ ਹੈ। 

ਜਾਂਚ ਦੇ ਸਾਥੀ ਲੇਖਕ ਅਤੇ ਆਪਥੈਲਮੋਲਾਜੀ ਵਿਭਾਗ 'ਚ ਅਸਿਸਟੈਂਟ ਪ੍ਰੋਫ਼ੈਸਰ ਨੇ ਕਿਹਾ ਕਿ ਉਮੇਗਾ 3 ਦੇ ਪੂਰਕ ਡਰਾਈ ਆਈ ਦੇ ਲੱਛਣਾਂ ਨੂੰ ਦੂਰ ਕਰਨ 'ਚ ਹੁਣ ਮਦਦਗਾਰ ਨਹੀਂ ਰਹਿ ਗਏ ਹਨ। ਇਸ ਦੇ ਲਈ ਮਾਹਰਾਂ ਨੇ 535 ਲੋਕਾਂ ਦੇ ਕਲੀਨਿਕਲ ਟ੍ਰਾਇਲ 'ਚ ਮਿਲੇ ਤੱਤਾਂ ਦਾ ਅਧਿਐਨ ਕੀਤਾ। 

ਡਰਾਈ ਆਈ 'ਚ ਅੱਖਾਂ 'ਚ ਜਲਨ, ਖ਼ੁਰਕ, ਚੁਭਨ ਅਤੇ ਦਿਖਣ 'ਚ ਸਮੱਸਿਆ ਹੁੰਦੀ ਹੈ। ਦੁਨੀਆ 'ਚ ਵੱਡੇ ਪੈਮਾਨੇ 'ਤੇ ਲੋਕ ਇਸ ਸਮੱਸਿਆ ਦੇ ਸ਼ਿਕਾਰ ਹਨ। ਮਾਹਰਾਂ ਨੇ ਇਸ ਨਤੀਜੇ 'ਤੇ ਪੁੱਜਣ ਲਈ ਪਿਛਲੇ ਛੇ ਮਹੀਨੀਆਂ ਤੋਂ ਡਰਾਈ ਆਈ ਦੀ ਸਮੱਸਿਆ ਤੋਂ ਜੂਝ ਰਹੇ 535 ਲੋਕਾਂ ਨੂੰ ਦੋ ਸਮੂਹਾਂ 'ਚ ਵੰਡਿਆ।  

ਇਕ ਸਮੂਹ ਨੂੰ ਉਮੇਗਾ 3 ਸਪਲੀਮੈਂਟ ਦਿਤਾ ਗਿਆ, ਜਦਕਿ ਦੂਜੇ ਸਮੂਹ ਨੂੰ ਜੈਤੂਨ ਤੇਲ ਸਬੰਧਤ ਦਵਾਈ ਦਿਤੀ ਗਈ। ਇਕੋ ਵਰਗੀਆਂ ਦਿਖਣ ਵਾਲੀਆਂ ਗੋਲੀਆਂ ਦੇ ਰੂਪ 'ਚ ਦਿਤੀਆਂ ਗਈਆਂ। ਮਾਹਰਾਂ ਨੇ ਇਕ ਸਾਲ ਬਾਅਦ ਦੇਖਿਆ ਕਿ ਦੋਹਾਂ ਸਮੂਹਾਂ 'ਚ ਸਮੱਸਿਆ ਤੋਂ ਰਾਹਤ ਮਿਲੀ ਹੈ ਪਰ ਉਮੇਗਾ 3 ਸਪਲੀਮੈਂਟ ਅਤੇ ਓਲਿਵ ਸਬੰਧਤ ਕੈਪਸੂਲ ਖਾਣ  ਵਾਲੇ ਮਰੀਜ਼ਾਂ ਦੀ ਗਿਣਤੀ ਲਗਭੱਗ ਬਰਾਬਰ ਸੀ। ਜਾਂਚ ਦੇ ਨਤੀਜਿਆਂ ਤੋਂ ਮਾਹਰ ਡਰਾਈ ਆਈ ਦੀ ਸਮੱਸਿਆ ਨੂੰ ਨਵੇਂ ਤਰੀਕੇ ਨਾਲ ਦੇਖ ਸਕਣਗੇ।