ਪ੍ਰੋਟੀਨ ਦਾ ਬਣਿਆ ਪਲਾਸਟਰ ਛੇਤੀ ਜ਼ਖ਼ਮ ਭਰੇਗਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਇਕ ਪ੍ਰੋਟੀਨ ਤੋਂ ਬਣੇ ਪਲਾਸਟਰ ਪੱਟੀ (ਬੈਂਡੇਜ) ਤੋਂ ਕਿਸੇ ਜ਼ਖ਼ਮ ਨੂੰ ਜਲਦੀ ਭਰਿਆ ਜਾ ਸਕਦਾ ਹੈ। ਇਸ ਨਾਲ ਹੀ ਇਸ ਪਲਾਸਟਰ ਪੱਟੀ ਦੀ...

Protein Plaster

ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਇਕ ਪ੍ਰੋਟੀਨ ਤੋਂ ਬਣੇ ਪਲਾਸਟਰ ਪੱਟੀ (ਬੈਂਡੇਜ) ਤੋਂ ਕਿਸੇ ਜ਼ਖ਼ਮ ਨੂੰ ਜਲਦੀ ਭਰਿਆ ਜਾ ਸਕਦਾ ਹੈ। ਇਸ ਨਾਲ ਹੀ ਇਸ ਪਲਾਸਟਰ ਪੱਟੀ ਦੀ ਵਰਤੋਂ ਕਰਨ ਨਾਲ ਜ਼ਖ਼ਮ ਅਪਣਾ ਨਿਸ਼ਾਨ ਵੀ ਨਹੀਂ ਛੱਡਦਾ।

ਕਿਸ ਪ੍ਰੋਟੀਨ ਤੋਂ ਬਣੇਗਾ ਪਲਾਸਟਰ
ਹਾਰਵਰਡ ਯੂਨੀਵਰਸਿਟੀ ਦੇ ਮਾਹਰਾਂ ਨੇ ਖੋਜ ਕੀਤੀ ਹੈ ਕਿ ਫ਼ਾਈਬਰੋਨੈਕਟਿਨ ਨਾਂਅ ਦਾ ਪ੍ਰੋਟੀਨ ਚਮੜੀ ਦੇ ਟਿਸ਼ੂ ਨੂੰ ਜੋੜ ਕੇ ਉਨ੍ਹਾਂ ਦੀ ਵਿਕਾਸ ਕਰਨ 'ਚ ਮਦਦ ਕਰਦਾ ਹੈ। ਇਹ ਫ਼ਾਈਬਰੋਨੈਕਟਿਨ ਪ੍ਰੋਟੀਨ ਭਰੂਣ ਦੀ ਚਮੜੀ 'ਚ ਪਾਇਆ ਜਾਂਦਾ ਹੈ, ਜੋ ਕਿ ਜਨਮ ਦੇ ਨਾਲ ਹੀ ਖ਼ਤਮ ਹੋ ਜਾਂਦਾ ਹੈ। ਵਿਗਿਆਨੀ ਇਸ ਦੇ ਨਕਲੀ ਵਰਜ਼ਨ ਦਾ ਵਿਕਾਸ ਕਰ ਪਲਾਸਟਰ ਦੀ ਵਰਤੋਂ ਲਾਇਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

ਅਧਿਐਨ 'ਚ ਜ਼ਖ਼ਮੀ ਚੂਹਿਆਂ ਦਾ ਇਸਤੇਮਾਲ ਕੀਤਾ ਗਿਆ। ਇਹਨਾਂ ਚੂਹਿਆਂ ਦੇ ਦੋ ਸਮੂਹ ਬਣਾਏ ਗਏ ਸਨ ਜਿਨਹਾਂ  ਵਿਚੋਂ ਇਕ ਸਮੂਹ ਦੀਆਂ ਸੱਟਾਂ 'ਤੇ ਫ਼ਾਈਬਰੋਨੈਕਟਿਨ ਪ੍ਰੋਟੀਨ ਵਾਲੇ ਪਲਾਸਟਰ ਨਾਲ ਇਲਾਜ ਕੀਤਾ ਗਿਆ। ਜਦਕਿ ਦੂਜੇ ਸਮੂਹ ਦੇ ਜ਼ਖ਼ਮਾਂ 'ਤੇ ਇਕ ਆਮ ਪਲਾਸਟਿਕ ਪੱਟੀ ਦੀ ਮਦਦ ਨਾਲ ਇਲਾਜ ਕੀਤਾ ਗਿਆ।

ਇਹਨਾਂ ਚੂਹਿਆਂ ਦੇ ਜ਼ਖ਼ਮਾਂ ਦੇ ਇਲਾਜ ਦੌਰਾਨ ਪਾਇਆ ਗਿਆ ਕਿ ਫ਼ਾਈਬਰੋਨੈਕਟਿਨ ਪ੍ਰੋਟੀਨ ਵਾਲੇ ਪਲਾਸਟਰ ਦੀ ਵਰਤੋਂ ਕਰਨ ਵਾਲੇ ਚੂਹਿਆਂ ਦੇ ਕੱਠ ਦੇ ਜ਼ਖ਼ਮ ਦੂਜੇ ਕੱਠ ਦੇ ਚੂਹਿਆਂ ਦੇ ਜ਼ਖ਼ਮਾਂ ਦੇ ਮੁਕਾਬਲੇ ਤਿੰਨ ਦਿਨ ਜਲਦੀ ਠੀਕ ਹੋਏ।  ਇਸ ਨਾਲ ਹੀ ਇਨ੍ਹਾਂ ਦੇ ਜ਼ਖ਼ਮਾਂ ਨੇ ਕੋਈ ਨਿਸ਼ਾਨ ਵੀ ਨਹੀਂ ਛੱਡਿਆ।