ਹਰ ਮਰਜ਼ ਦਾ ਇਲਾਜ ਹਨ ਅਰਬੀ ਦੇ ਪੱਤੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਰਬੀ ਦੀ ਸਬਜ਼ੀ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਖਾਣ ਵਿਚ ਸਵਾਦਿਸ਼ਟ ਅਰਬੀ ਸਿਹਤ ਲਈ ਵੀ ਬਹੁਤ ਫ਼ਾਇਦੇਮਦ ਹੈ।

Colocasia Leaves

ਅਰਬੀ ਦੀ ਸਬਜ਼ੀ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਖਾਣ ਵਿਚ ਸਵਾਦਿਸ਼ਟ ਅਰਬੀ ਸਿਹਤ ਲਈ ਵੀ ਬਹੁਤ ਫ਼ਾਇਦੇਮਦ ਹੈ। ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਸੀ, ਕੈਲਸ਼ੀਅਮ, ਪੋਟਾਸ਼ੀਅਮ ਤੇ ਐਂਟੀਆਕਸੀਡੈਂਟ ਨਾਲ ਭਰਪੂਰ ਅਰਬੀ ਦੇ ਪੱਤੇ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਕਾਰਗਰ ਹਨ।

ਅੱਖਾਂ ਦੀ ਰੋਸ਼ਨੀ : ਵਿਟਾਮਿਨ-ਏ ਨਾਲ ਭਰਪੂਰ ਅਰਬੀ ਦੇ ਪੱਤੇ ਅੱਖਾਂ ਲਈ ਬਹੁਤ ਫ਼ਾਇਦੇਮੰਦ ਹਨ। ਇਸ ਦੇ ਪੱਤਿਆਂ ਦਾ ਸੇਵਨ ਨਾ ਸਿਰਫ਼ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ, ਬਲਕਿ ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ।

ਜੋੜਾਂ ਦਾ ਦਰਦ : ਹਫ਼ਤੇ ਵਿਚ ਘੱਟੋ-ਘੱਟ ਦੋ ਵਾਰ ਇਸ ਦੀ ਸਬਜ਼ੀ ਜਾਂ ਕਾੜ੍ਹਾ ਬਣਾ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਪੇਟ ਸਬੰਧੀ ਸਮੱਸਿਆਵਾਂ : ਅਰਬੀ ਦੇ ਪੱਤੇ ਪਾਣੀ ਵਿਚ ਉਬਾਲ ਕੇ ਉਸ ਵਿਚ ਥੋੜ੍ਹਾ ਜਿਹਾ ਘਿਉ ਮਿਲਾ ਲਵੋ। ਇਸ ਨਾਲ ਢਿੱਡ ਸਬੰਧੀ ਸਮੱਸਿਆਵਾਂ ਦੂਰ ਹੋਣਗੀਆਂ।

ਬਲੱਡ ਪ੍ਰੈਸ਼ਰ : ਅਰਬੀ ਦੇ ਪੱਤਿਆਂ ਵਿਚ ਸੋਡੀਅਮ, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਜਿਹੇ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਲਈ ਇਨ੍ਹਾਂ ਪੱਤਿਆਂ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿਚ ਮਦਦ ਕਰਦਾ ਹੈ।

ਕੈਂਸਰ ਤੋਂ ਬਚਾਅ : ਜੇ ਰੋਜ਼ਾਨਾ ਅਰਬੀ ਦੇ ਪੱਤਿਆਂ ਤੋਂ ਬਣੇ ਖ਼ੁਰਾਕੀ ਪਦਾਰਥਾਂ ਦਾ ਸੇਵਨ ਕੀਤਾ ਜਾਵੇ ਤਾਂ ਕੈਂਸਰ ਜਿਹੀਆਂ ਖ਼ਤਰਨਾਕ ਬੀਮਾਰੀਆਂ ਤੋਂ ਬਚਾਅ ਵਿਚ ਮਦਦ ਮਿਲਦੀ ਹੈ।

ਭਾਰ ਘਟਾਉਣ ਵਿਚ ਮਦਦਗਾਰ : ਅਰਬੀ ਦੇ ਪੱਤਿਆਂ ਵਿਚ ਫ਼ਾਈਬਰ ਕਾਫ਼ੀ ਜ਼ਿਆਦਾ ਹੁੰਦਾ ਹੈ ਜਿਸ ਨਾਲ ਮੈਟਾਬੋਲਿਜ਼ਮ ਦਰੁਸਤ ਰਹਿੰਦਾ ਹੈ ਅਤੇ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ।

ਤਣਾਅ ਤੋਂ ਰਾਹਤ : ਅਰਬੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਦਿਮਾਗ਼ ਸ਼ਾਂਤ ਰਹਿੰਦਾ ਹੈ ਅਤੇ ਤਣਾਅ ਦੀ ਸਮੱਸਿਆ ਦੂਰ ਹੁੰਦੀ ਹੈ। ਜੇ ਤੁਹਾਨੂੰ ਵਾਰ-ਵਾਰ ਗੁੱਸਾ ਆਉਂਦਾ ਹੈ ਤਾਂ ਇਸ ਦਾ ਸੇਵਨ ਗੁੱਸੇ ਨੂੰ ਵੀ ਸ਼ਾਂਤ ਕਰਦਾ ਹੈ।