ਕੀ ਤੁਹਾਨੂੰ ਵੀ ਹੈ ਸਰਵਾਈਕਲ ਤੇ ਗਰਦਨ ਵਿਚ ਦਰਦ? ਇੰਝ ਪਾਉ ਛੁਟਕਾਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਆਉ ਜਾਣਦੇ ਹਾਂ ਗਰਦਨ ਦਰਦ ਦੂਰ ਕਰਨ ਦੇ ਘਰੇਲੂ ਨੁਸਖ਼ਿਆਂ ਬਾਰੇ

Do you also have cervical and neck pain? Get rid like this

 

ਗਰਦਨ ਵਿਚ ਦਰਦ ਇਕ ਆਮ ਸਮੱਸਿਆ ਹੈ ਜੋ ਕਈ ਵਾਰ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ ਗ਼ਲਤ ਤਰੀਕੇ ਨਾਲ ਸੌਣ, ਦੇਰ ਤਕ ਇਕੋ ਪੁਜ਼ੀਸ਼ਨ ’ਚ ਬੈਠਣ, ਟੇਢੇ-ਮੇਢੇ ਲੰਮੇ ਪੈਣ ਜਾ ਨੱਸ ਚੜ੍ਹ ਜਾਣ ਕਾਰਨ ਗਰਦਨ ’ਚ ਦਰਦ ਹੁੰਦੀ ਹੈ ਕਈ ਵਾਰ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਜਾਂ ਲਿਗਾਮੈਂਟਸ ’ਤੇ ਜ਼ੋਰ ਪੈਣ ਕਾਰਨ ਵੀ ਇਹ ਸਮੱਸਿਆ ਸਾਹਮਣੇ ਆਉਂਦੀ ਹੈ। ਆਮ ਤੌਰ ’ਤੇ ਗਰਦਨ ’ਚ ਹੋਣ ਵਾਲੀ ਦਰਦ ਤੁਹਾਡੇ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ ਕਿਉਂਕਿ ਇਸ  ਦਾ ਅਸਰ ਤੁਹਾਡੇ ਰੂਟੀਨ ਦੇ ਕੰਮਾਂ ’ਤੇ ਵੀ ਪੈਂਦਾ ਹੈ। ਕਈ ਵਾਰ ਤਾਂ ਸਿਰ ਘੁਮਾਉਣ ਤੇ ਗੱਲ ਕਰਨ ’ਚ ਵੀ ਪ੍ਰੇਸ਼ਾਨੀ ਹੁੰਦੀ ਹੈ ਜੇਕਰ ਤੁਹਾਨੂੰ ਵੀ ਅਕਸਰ ਜਾਂ ਕਦੀ-ਕਦਾਈਂ ਇਹ ਸਮੱਸਿਆ ਆਉਂਦੀ ਹੈ ਤਾਂ ਇਹ ਤਰੀਕੇ ਅਪਣਾਉਣ ਨਾਲ ਤੁਹਾਨੂੰ ਇਸ ਤੋਂ ਛੁਟਕਾਰਾ ਮਿਲ ਜਾਵੇਗਾ। ਆਉ ਜਾਣਦੇ ਹਾਂ ਗਰਦਨ ਦਰਦ ਦੂਰ ਕਰਨ ਦੇ ਘਰੇਲੂ ਨੁਸਖ਼ਿਆਂ ਬਾਰੇ-

* ਪੜਨ ਵੇਲੇ, ਟੀਵੀ ਦੇਖਣ, ਫ਼ੋਨ ਉੱਤੇ ਗੱਲਬਾਤ ਕਰਨ ਵੇਲੇ ਜਾਂ ਕੰਮ ਕਰਦੇ ਸਮੇਂ ਜਦੋਂ ਗਰਦਨ ਗ਼ਲਤ ਦਿਸ਼ਾ ’ਚ ਰਖਦੇ ਹਾਂ ਤਾਂ ਦਰਦ ਸ਼ੁਰੂ ਹੋ ਜਾਂਦਾ ਹੈ।
 * ਇਸ ਤੋਂ ਇਲਾਵਾ ਜਦੋਂ ਅਸੀਂ ਕੋਈ ਅਜਿਹੇ ਸਿਰਹਾਣੇ ਦਾ ਇਸਤੇਮਾਲ ਕਰਦੇ ਹਾਂ ਜਿਹੜਾ ਬਹੁਤ ਉੱਚਾ ਜਾਂ ਨੀਵਾਂ ਹੁੰਦਾ ਹੈ ਤਾਂ ਵੀ ਇਹ ਸਮੱਸਿਆ ਆਉਂਦੀ ਹੈ।
*  ਪੇਟ ਦੇ ਭਾਰ ਸੌਂਦੇ ਸਮੇਂ ਗਰਦਨ ਗ਼ਲਤ ਤਰੀਕੇ ਨਾਲ ਮੋੜਨ ਕਾਰਨ ਵੀ ਦਰਦ ਹੋ ਸਕਦਾ ਹੈ। 
ਤਣਾਅ ਵੀ ਗਰਦਨ ਦਾ ਇਕ ਕਾਰਨ ਹੋ ਸਕਦਾ ਹੈ।

 ਗਰਦਨ ਦਰਦ ਦੇ ਹੱਲ ਦੇ ਬਹੁਤ ਤਰੀਕੇ ਹਨ ਜਿਵੇਂ ਆਈਸ ਪੈਕ ਲਾਉਣਾ, ਮਸਾਜ ਕਰਨੀ ਪਰ ਇਸ ਤਰ੍ਹਾਂ ਦੇ ਦਰਦ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਬਚਾਅ ਕਰਨਾ। ਇਸ ਲਈ ਘਰ ਤੇ ਆਫ਼ਿਸ ’ਚ ਸਹੀ ਪੋਸਚਰ ਬਣਾਈ ਰੱਖੋ। 

* ਆਪਣੀ ਕੁਰਸੀ ’ਤੇ ਸਿੱਧੇ ਬੈਠੋ, ਪੈਰਾਂ ਨੂੰ ਜ਼ਮੀਨ ’ਤੇ ਰੱਖੋ ਤੇ ਮੋਢਿਆਂ ਨੂੰ ਆਰਾਮ ਦਿਓ।
* ਇਕੋ ਪੁਜ਼ੀਸ਼ਨ ’ਚ ਨਾ ਬੈਠੋ। ਗਰਦਨ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਛੋਟੀ-ਮੋਟੀ ਬ੍ਰੇਕ ਲੈਂਦੇ ਰਹੋ। 
* ਕੰਪਿਊਟਰ ਨੂੰ ਇਸ ਤਰ੍ਹਾਂ ਰੱਖੋ ਕਿ ਮੌਨੀਟਰ ਦਾ ਟੌਪ ਅੱਖਾਂ ਦੀ ਸੇਧ ’ਚ ਆਵੇ। ਅਜਿਹੇ ਡਾਕਿਊਮੈਂਟ ਹੋਲਡਰ ਦਾ ਇਸਤੇਮਾਲ ਕਰੋ ਜਿਸ ਨੂੰ ਤੁਸੀਂ ਸਕ੍ਰੀਨ ਦੀ ਸੇਧ ’ਚ ਰੱਖ ਸਕੋ। 
* ਟੈਲੀਫ਼ੋਨ ਦੀ ਥਾਂ ਹੈੱਡ ਜਾਂ ਸਪੀਕਰ ਫ਼ੋਨ ਦਾ ਇਸਤੇਮਾਲ ਕਰੋ। ਫ਼ੋਨ ਨੂੰ ਮੋਢੇ ’ਤੇ ਰੱਖ ਕੇ ਗੱਲ ਕਰਨ ਦੀ ਜ਼ਹਿਮਤ ਨਾ ਉਠਾਓ। 
* ਆਪਣੀ ਕਾਰ ਦੀ ਸੀਟ ਨੂੰ ਸਹੀ ਪੁਜ਼ੀਸ਼ਨ ’ਚ ਰੱਖੋ। ਕਿਤਾਬ ਨੂੰ ਕਿਸੇ ਮਿੱਥੀ ਥਾਂ ਹੀ ਰੱਖੋ ਤਾਂ ਜੋ ਕਿਤਾਬ ਹੱਥ ’ਚ ਫੜ ਕੇ ਗਰਦਨ ਨਾ ਟੇਢੀ ਕਰਨੀ ਪਵੇ। 
* ਆਪਣੇ ਹੱਥਾਂ ਨੂੰ ਆਰਾਮ ਦੇਣ ਲਈ ਵੈੱਜਸ਼ੇਪ ਦੇ ਸਿਰਹਾਣੇ ਦਾ ਇਸਤੇਮਾਲ ਕਰੋ ਤੇ ਗਰਦਨ ਠੀਕ ਪੁਜ਼ੀਸ਼ਨ ’ਚ ਰੱਖੋ।