ਬਾਜਰੇ ਦੀ ਖਿਚੜੀ ਨਾਲ ਦੂਰ ਹੁੰਦੀ ਹੈ ਬਲੱਡ ਸ਼ੂਗਰ ਦੀ ਬੀਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬਾਜਰੇ ਦੀ ਖਿਚੜੀ ਪ੍ਰੋਟੀਨ ਅਤੇ ਫ਼ਾਈਬਰ ਦਾ ਮੇਲ ਹੁੰਦੀ ਹੈ।

Bajre khichri

 

ਮੁਹਾਲੀ: ਬਲੱਡ ਸ਼ੂਗਰ ਇਕ ਅਜਿਹੀ ਬੀਮਾਰੀ ਹੈ ਜਿਸ ਨਾਲ ਸਰੀਰ ਵਿਚ ਖ਼ੂਨ ਦਾ ਪ੍ਰੈਸ਼ਰ ਦੋ ਕਾਰਨਾਂ ਕਰ ਕੇ ਵਧਦਾ ਰਹਿੰਦਾ ਹੈ। ਸ਼ੂਗਰ ਦੇ ਆਮ ਲੱਛਣ ਪਿਆਸ ਜ਼ਿਆਦਾ ਲੱਗਣੀ, ਵਾਰ-ਵਾਰ ਪਿਸ਼ਾਬ ਆਉਣਾ, ਭੁੱਖ ਲਗਣੀ, ਥਕਾਨ ਮਹਿਸੂਸ ਹੋਣਾ ਆਦਿ।

ਇਸ ਵਾਸਤੇ ਕਿਸ ਤਰ੍ਹਾਂ ਦੀ ਖ਼ੁਰਾਕ ਲੈਣੀ ਚਾਹੀਦੀ ਹੈ, ਇਸ ਦਾ ਖ਼ਾਸ ਧਿਆਨ ਰਖਣਾ ਪੈਂਦਾ ਹੈ। ਅਜਿਹੇ ਮਰੀਜ਼ਾਂ ਨੂੰ ਫ਼ਾਸਟ ਫੂਡ ਖਾਣ ਦੀ ਮਨਾਹੀ ਹੁੰਦੀ ਹੈ। ਸਾਬਤ ਅਨਾਜ ਫ਼ਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿਚ ਵਿਟਾਮਿਨ, ਖਣਿਜ ਵਰਗੇ ਲਾਭਕਾਰੀ ਪੋਸ਼ਕ ਤੱਤ ਵੀ ਹੁੰਦੇ ਹਨ। ਇਸ ਲਈ ਸ਼ੂਗਰ ਰੋਗੀਆਂ ਦੀ ਖ਼ੁਰਾਕ ਲਈ ਇਹ ਵਧੀਆ ਮੰਨਿਆ ਜਾਂਦਾ ਹੈ।

ਸਾਬਤ ਅਨਾਜ ਵਿਚ ਆਉਂਦਾ ਹੈ ਬਾਜਰਾ। ਇਹ ਭਾਰਤੀ ਭੋਜਨ ਦਾ ਬਹੁਤ ਕੀਮਤੀ ਅਨਾਜ ਮੰਨਿਆ ਗਿਆ ਹੈ। ਬਾਜਰੇ ਵਿਚ ਬਹੁਤ ਸਾਰੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਬਾਜਰੇ ਵਿਚ ਮੈਗਨੀਸ਼ੀਅਮ, ਕੈਲਸ਼ੀਅਮ, ਮੈਗਨੀਜ਼, ਟ੍ਰਿਪਟੋਫੇਨ, ਫ਼ਾਰਸਫ਼ੋਰਸ, ਫ਼ਾਈਬਰ, ਵਿਟਾਮਿਨ ਬੀ ਅਤੇ ਐਂਟੀਆਕਸੀਡੇਂਟ ਹੁੰਦੇ ਹਨ। ਇਹ ਅਸਾਨੀ ਨਾਲ ਪਚ ਵੀ ਜਾਂਦਾ ਹੈ।

ਇਹ ਦਿਮਾਗ਼ ਨੂੰ ਵੀ ਠੀਕ ਰਖਦਾ ਹੈ। ਇਸ ਅੰਦਰ ਮੌਜੂਦ ਵਿਟਾਮਿਨ ਬੀ 3 ਸਰੀਰ ਵਿਚ ਮੌਜੂਦ ਕੈਲੇਸਟਰੋਲ ਦੀ ਮਾਤਰਾ ਨੂੰ ਵੀ ਘੱਟ ਕਰਨ ਵਿਚ ਮਦਦ ਕਰਦਾ ਹੈ। ਬਾਜਰੇ ਦੀ ਖਿਚੜੀ ਸ਼ੂਗਰ ਦੇ ਰੋਗੀਆਂ ਲਈ ਸੱਭ ਤੋਂ ਵਧੀਆ ਅਤੇ ਸਿਹਤਮੰਦ ਖ਼ੁਰਾਕ ਮੰਨੀ ਜਾਂਦੀ ਹੈ।

ਬਾਜਰੇ ਦੀ  ਖਿਚੜੀ ਪ੍ਰੋਟੀਨ ਅਤੇ ਫ਼ਾਈਬਰ ਦਾ ਮੇਲ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪਾਚਨ ਸ਼ਕਤੀ 'ਤੇ ਨਿਯੰਤਰਣ ਰਖਦੀ ਹੈ ਅਤੇ ਹਲਕਾ ਰੱਖਣ ਵਿਚ ਵੀ ਮਦਦ ਕਰਦੀ ਹੈ।