Health News : ਜੇਕਰ ਤੁਹਾਡੇ ਵੀ ਹੱਥ-ਪੈਰ ਹਨ ਕੰਬਦੇ ਤਾਂ ਤੁਰਤ ਲਉ ਡਾਕਟਰ ਦੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News : ਇਨ੍ਹਾਂ ਵਿਚ ਬਲੱਡ ਪ੍ਰੈਸ਼ਰ, ਅਸਥਮਾ ਵਰਗੀਆਂ ਦਵਾਈਆਂ ਸ਼ਾਮਲ ਹਨ ਜੋ ਹੱਥਾਂ-ਪੈਰਾਂ ਦੇ ਕੰਬਣ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ।

If you also have trembling hands and feet, then consult a doctor immediately

If you also have trembling hands and feet, then consult a doctor immediately: ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਵਿਚੋਂ ਹੱਥ-ਪੈਰ ਕੰਬਣਾ ਵੀ ਇਕ ਅਜਿਹੀ ਹੀ ਸਮੱਸਿਆ ਹੈ। ਅਕਸਰ ਖਾਣਾ ਖਾਂਦੇ ਸਮੇਂ ਜਾਂ ਕੁੱਝ ਕੰਮ ਕਰਦੇ ਸਮੇਂ ਲੋਕਾਂ ਦੇ ਹੱਥ ਕੰਬਣ ਲਗਦੇ ਹਨ ਜਿਸ ਨੂੰ ਉਹ ਕਮਜ਼ੋਰੀ ਸਮਝ ਕੇ ਅਣਦੇਖਿਆ ਕਰ ਦਿੰਦੇ ਹਨ ਪਰ ਸ਼ਾਇਦ ਇਹ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਕਿਨ੍ਹਾਂ ਕਾਰਨਾਂ ਕਰ ਕੇ ਹੱਥ-ਪੈਰ ਕੰਬਣ ਲਗਦੇ ਹਨ। 

ਇਹ ਵੀ ਪੜ੍ਹੋ: World Cup Final 2023: ODI ਵਿਸ਼ਵ ਕੱਪ ਫਾਈਨਲ 2023: ਰਾਸ਼ਟਰੀ ਗੀਤ ਲਈ 1 ਲੱਖ ਪ੍ਰਸ਼ੰਸਕ ਹੋਏ ਸ਼ਾਮਲ, ਵੇਖੋ ਦਿਲਚਸਪ 

 ਗਰਦਨ ਦੇ ਹੇਠਲੇ ਹਿੱਸੇ ਵਿਚਕਾਰ ਇਕ ਛੋਟੀ ਜਿਹੀ ਗਲੈਂਡ ਜਿਸ ਨੂੰ ਥਾਇਰਾਇਡ ਕਹਿੰਦੇ ਹਨ, ਜਦੋਂ ਉਹ ਵਧਦਾ ਹੈ ਤਾਂ ਉਸ ਨਾਲ ਦਿਲ ਦੀ ਧੜਕਣ ਵੀ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਤੁਹਾਡਾ ਭਾਰ ਵੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੱਥ ਕੰਬਣ ਲਗਦੇ ਹਨ। ਅਜਿਹੇ ਵਿਚ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਦਵਾਈਆਂ ਦੁਆਰਾ ਥਾਈਰਾਇਡ ਦੇ ਵਧਣ ਨੂੰ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: Abohar News: ਅਬੋਹਰ 'ਚ ਡਿੱਗ 'ਚ ਡੁੱਬਣ ਨਾਲ ਪਿਓ-ਪੁੱਤ ਦੀ ਹੋਈ ਮੌਤ 

ਸਰੀਰ ਵਿਚ ਕੋਰਟੀਸੋਲ ਹਾਰਮੋਨ ਦਾ ਲੈਵਲ ਵਿਗੜਣ ਨਾਲ ਤਣਾਅ ਵਧਣ ਲਗਦਾ ਹੈ। ਇਸ ਕਾਰਨ ਸਰੀਰ ਦਾ ਬਲੱਡ ਸਰਕੂਲੇਸ਼ਨ ਵੀ ਵਿਗੜ ਜਾਂਦਾ ਹੈ ਜਿਸ ਕਾਰਨ ਹੱਥ-ਪੈਰ ਕੰਬਣੇ ਸ਼ੁਰੂ ਹੋ ਜਾਂਦੇ ਹਨ। ਇਸ ਸਮੱਸਿਆ ਤੋਂ ਬਚਣ ਲਈ ਚੰਗੀ ਨੀਂਦ ਲਉ ਅਤੇ ਤਣਾਅ ਤੋਂ ਛੁਟਕਾਰਾ ਪਾਉਣ ਲਈ ਕਸਰਤ ਕਰੋ। ਹੱਥ-ਪੈਰ ਕੰਬਣ ਦਾ ਇਕ ਕਾਰਨ ਹੈ ਕੌਫੀ ਅਤੇ ਚਾਹ ਦਾ ਜ਼ਿਆਦਾ ਸੇਵਨ ਕਰਨਾ। ਇਸ ਨਾਲ ਹੱਥ ਕੰਬਣ ਦੇ ਨਾਲ-ਨਾਲ ਅਨੀਂਦਰਾ, ਤਣਾਅ, ਦਿਲ ਦੀ ਧੜਕਣ ਤੇਜ਼ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਇਕ ਦਿਨ ਵਿਚ 400 ਮਿਲੀਗ੍ਰਾਮ ਕੈਫ਼ੀਨ ਦਾ ਹੀ ਸੇਵਨ ਕਰੋ ਜਾਂ ਫਿਰ ਚਾਹ ਅਤੇ ਕੌਫੀ ਪੀਣ ਦੀ ਆਦਤ ’ਤੇ ਰੋਕ ਲਗਾਉ।

ਇਸ ਸਮੱਸਿਆ ਦਾ ਇਕ ਕਾਰਨ ਦਵਾਈਆਂ  ਨਾਲ ਹੋਣ ਵਾਲੇ ਬੁਰੇ ਪ੍ਰਭਾਵ ਵੀ ਹੋ ਸਕਦੇ ਹਨ। ਇਨ੍ਹਾਂ ਵਿਚ ਬਲੱਡ ਪ੍ਰੈਸ਼ਰ, ਅਸਥਮਾ ਵਰਗੀਆਂ ਦਵਾਈਆਂ ਸ਼ਾਮਲ ਹਨ ਜੋ ਹੱਥਾਂ-ਪੈਰਾਂ ਦੇ ਕੰਬਣ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਜੇ ਤੁਹਾਨੂੰ ਵੀ ਅਜਿਹਾ ਮਹਿਸੂਸ ਹੁੰਦਾ ਹੈ ਕਿ ਕਿਸੇ ਵੀ ਦਵਾਈ ਨਾਲ ਤੁਹਾਡੇ ਹੱਥ ਕੰਬ ਰਹੇ ਹਨ ਤਾਂ ਕ੍ਰਿਪਾ ਕਰ ਕੇ ਡਾਕਟਰ ਤੋਂ ਜਾਂਚ ਕਰਵਾਉ। ਮਰਦਾਂ ਵਿਚ ਜ਼ਿਆਦਾ ਸ਼ਰਾਬ ਪੀਣ ਨਾਲ ਮੁਸ਼ਕਲ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਇਹ ਸਮੱਸਿਆ ਅਪਣੇ ਆਪ ਪੰਜ-ਛੇ ਦਿਨਾਂ ਵਿਚ ਖ਼ੁਦ ਠੀਕ ਹੋ ਜਾਂਦੀ ਹੈ। ਪਰ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਸਰੀਰ ’ਤੇ ਬੁਰਾ ਅਸਰ ਜ਼ਰੂਰ ਪੈਂਦਾ ਹੈ।