Children Health: ਪੰਜ ਸਾਲ ਤੋਂ ਵੱਡੇ ਬੱਚਿਆਂ ਨੂੰ ਜ਼ਰੂਰ ਖਵਾਉ ਇਹ ਫ਼ੂਡ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਆਉ ਜਾਣਦੇ ਹਾਂ, ਕੀ ਹਨ ਉਹ ਆਹਾਰ:

Children above five years must eat this food

Children Health: ਪੰਜ ਸਾਲ ਦੀ ਉਮਰ ਤੋਂ ਵੱਡੇ ਬੱਚੇ ਆਮ ਤੌਰ ’ਤੇ ਖੇਡਣ-ਕੁੱਦਣ ਅਤੇ ਸ਼ੈਤਾਨੀਆਂ ਵਿਚ ਜ਼ਿਆਦਾ ਲੱਗੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਵਿਚ ਤਰ੍ਹਾਂ-ਤਰ੍ਹਾਂ ਦੀ ਬੀਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਵਿਚ ਕੁੱਝ ਵਿਸ਼ੇਸ਼ ਆਹਾਰ ਦੇ ਸੇਵਨ ਨਾਲ ਬੱਚਿਆਂ ਦੀ ਇਮਿਊਨਿਟੀ ਸਿਸਟਮ ਵਧਾਈ ਜਾ ਸਕਦੀ ਹੈ।

ਆਉ ਜਾਣਦੇ ਹਾਂ, ਕੀ ਹਨ ਉਹ ਆਹਾਰ:

-ਬਰੋਕਲੀ ਵਿਚ ਵਿਟਮਿਨ-ਏ ਅਤੇ ਵਿਟਾਮਿਨ ਸੀ ਤੋਂ ਇਲਾਵਾ ਗਲੂਟਾਥਯੋਨ ਨਾਮਕ ਐਂਟੀ ਆਕਸੀਡੈਂਟ ਤੱਤ ਮਿਲਦਾ ਹੈ। ਇਹ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਣ ਵਾਲੀ ਅਜਿਹੀ ਸਬਜ਼ੀ ਹੈ ਜਿਸ ਨੂੰ ਤੁਸੀਂ ਰੋਜ਼ ਦੇ ਭੋਜਨ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ। ਇਸ ਵਿਚ ਥੋੜ੍ਹੇ-ਜਿਹੇ ਪਨੀਰ ਦੇ ਨਾਲ ਸਟੀਂਡ ਬਰੋਕਲੀ ਮਿਲਾ ਕੇ ਸਵਾਦਿਸ਼ਟ ਸਲਾਦ ਤਿਆਰ ਕੀਤਾ ਜਾ ਸਕਦਾ ਹੈ ਜਿਸ ਦੇ ਸੇਵਨ ਨਾਲ ਸਰੀਰ ਨੂੰ ਸਮਰੱਥ ਮਾਤਰਾ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਵੀ ਮਿਲ ਜਾਂਦਾ ਹੈ।

-ਵਿਟਾਮਿਨ ਡੀ ਯੁਕਤ ਖਾਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਦਾ ਸੇਵਨ ਕਰਨ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਬਣੀ ਰਹਿੰਦੀ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਵੀ ਬੇਹੱਦ ਕਾਰਗਰ ਹੈ। ਇਸ ਤੋਂ ਇਲਾਵਾ ਦਿਲ ਨੂੰ ਤੰਦਰੁਸਤ ਬਣਾਉਣ ਲਈ ਵਿਟਾਮਨ ਡੀ ਬਹੁਤ ਜ਼ਰੂਰੀ ਹੈ।

-ਜੇਕਰ ਤੁਸੀ ਅਕਸਰ ਬੀਮਾਰੀਆਂ ਦੀ ਚਪੇਟ ਵਿਚ ਰਹਿੰਦੇ ਹੋ ਤਾਂ ਤੁਹਾਨੂੰ ਅਪਣਾ ਪ੍ਰੋਟੀਨ ਦਾ ਪੱਧਰ ਜ਼ਰੂਰ ਵਧਾਉਣਾ ਚਾਹੀਦਾ ਹੈ। ਪ੍ਰੋਟੀਨ ਉਹ ਤੱਤ ਹੁੰਦਾ ਹੈ ਜਿਸ ਨਾਲ ਐਂਟੀਬਾਡੀਜ਼ ਬਣਦੇ ਹਨ, ਇਸ ਲਈ ਇਹ ਸੁਨਿਸ਼ਚਤ ਕਰੋ ਕਿ ਤੁਹਾਡੇ ਸਰੀਰ ਵਿਚ ਪ੍ਰੋਟੀਨ ਦਾ ਉਨਾ ਪੱਧਰ ਮੌਜੂਦ ਹੋਵੇ ਜਿੰਨਾ ਤੁਹਾਡੇ ਇਮਿਊਨਟੀ ਸਿਸਟਮ ਦੀ ਕਾਰਜ ਪ੍ਰਣਾਲੀ ਲਈ ਜ਼ਰੂਰੀ ਹੈ। ਦਾਲਾਂ, ਆਂਡੇ, ਮਾਸ, ਡੇਰੀ ਉਤਪਾਦ, ਸੋਇਆ, ਮੱਛੀ ਆਦਿ ਪ੍ਰੋਟੀਨ ਦੇ ਚੰਗੇ ਸਰੋਤ ਹਨ।

(For more news apart from Children above five years must eat this food, stay tuned to Rozana Spokesman)