ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਰਾਮਬਾਣ ਇਲਾਜ ਹੈ 'ਕੇਸਰ'
ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਰਾਮਬਾਣ ਇਲਾਜ ਹੈ 'ਕੇਸਰ'
ਕੇਸਰ ਦੀ ਵਰਤੋਂ ਕਈ ਪਕਵਾਨਾਂ ਵਿਚ ਖੁਸ਼ਬੂ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਇਸ ਤੋਂ ਇਲਾਵਾ ਕੇਸਰ ਅਜਿਹਾ ਗੁਣਕਾਰੀ ਹੈ ਕਿ ਇਸ ਨਾਲ ਜਿੱਥੇ ਖ਼ੂਬਸੂਤਰੀ ਵਧਾਈ ਜਾ ਸਕਦੀ ਹੈ, ਉਥੇ ਹੀ ਕਈ ਬਿਮਾਰੀਆਂ ਦਾ ਇਲਾਜ ਵੀ ਕੇਸ ਦੇ ਅੰਦਰ ਛੁਪਿਆ ਹੋਇਆ ਹੈ। ਵਿਟਾਮਿਨ ਏ, ਫੋਲਿਕ ਐਸਿਡ, ਪੋਟੇਸ਼ੀਅਮ, ਕੈਲਸ਼ੀਅਮ, ਮੈਂਗਨੀਜ, ਜਿੰਕ ਅਤੇ ਮੈਗਨੀਸ਼ੀਅਮ ਦੇ ਗੁਣਾਂ ਨਾਲ ਭਰਪੂਰ ਕੇਸਰ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਅੱਜ ਅਸੀਂ ਤੁਹਾਨੂੰ ਕੇਸਰ ਦੇ ਕੁਝ ਅਜਿਹੇ ਹੀ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
1. ਦਿਲ ਲਈ ਫਾਇਦੇਮੰਦ : ਕੇਸਰ ਦਾ ਸੇਵਨ ਖੂਨ ਦੇ ਪ੍ਰਵਾਹ ਨੂੰ ਠੀਕ ਰੱਖਦਾ ਹੈ ਅਤੇ ਕੋਲੇਸਟਰਾਲ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
2. ਤਣਾਅ : ਇਸ ਵਿਚ ਮੌਜ਼ੂਦ ਗੁਣ ਦਿਮਾਗ ਨੂੰ ਸ਼ਾਂਤੀ ਦਿੰਦੇ ਹਨ। ਇਸ ਤੋਂ ਤੁਹਾਡੀ ਡਿਪ੍ਰੈਸ਼ਨ ਦੀ ਪਰੇਸ਼ਾਨੀ ਦੂਰ ਹੁੰਦੀ ਹੈ।
3. ਪੇਟ ਦੀਆਂ ਪਰੇਸ਼ਾਨੀਆਂ : ਪੇਟ ਦਰਦ, ਗੈਸ, ਐਸੀਡਿਟੀ ਜਾਂ ਅਲਸਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਤੁਸੀਂ ਕੇਸਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ 1 ਕੱਪ ਪਾਣੀ ਵਿਚ ਕੇਸਰ ਨੂੰ ਚੰਗੀ ਤਰ੍ਹਾਂ ਉਬਾਲ ਲਓ। ਇਸ ਤੋਂ ਬਾਅਦ ਇਸ ਵਿਚ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਓ।
5. ਅਸਥਮਾ ਤੋਂ ਬਚਾਅ : ਬਦਲਦੇ ਮੌਸਮ ਵਿਚ ਅਸਥਮਾ ਦੇ ਰੋਗ ਨਾਲ ਪੀੜਤ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹਾਲਤ ਵਿਚ ਕੇਸਰ ਵਾਲਾ ਦੁੱਧ ਪੀਣ ਨਾਲ ਅਸਥਮਾ ਦੀ ਪ੍ਰੇਸ਼ਾਨੀ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ।
6. ਅੱਖਾਂ ਦੀ ਰੋਸ਼ਨੀ ਤੇਜ਼ : ਅੱਜਕਲ੍ਹ ਬੁੱਢਿਆਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਘੱਟ ਦਿਖਾਈ ਦੇਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਅਜਿਹੇ 'ਚ ਰੋਜ਼ਾਨਾ ਕੇਸਰ ਦਾ ਸੇਵਨ ਨਾ ਸਿਰਫ ਅੱਖਾਂ ਦੀ ਰੋਸ਼ਨੀ ਤੇਜ਼ ਕਰਦਾ ਹੈ ਸਗੋਂ ਇਸ ਨਾਲ ਚਸ਼ਮਾ ਵੀ ਉੱਤਰ ਜਾਂਦਾ ਹੈ।
7. ਤੇਜ਼ ਦਿਮਾਗ : ਇਕ ਅਧਿਐਨ ਅਨੁਸਾਰ ਰੋਜ਼ਾਨਾ ਕੇਸਰ ਵਾਲਾ ਦੁੱਧ ਜਾਂ ਚਾਹ ਦਾ ਸੇਵਨ ਯਾਦਾਸ਼ਤ ਸ਼ਕਤੀ ਤੇਜ਼ ਕਰਦਾ ਹੈ।